ਮੁੰਬਈ 'ਚ ਭਾਰੀ ਬਾਰਿਸ਼ ਕਾਰਨ ਸੜਕਾਂ 'ਤੇ ਲੱਗਾ ਜਾਮ, ਲੋਕ ਪ੍ਰੇਸ਼ਾਨ

By  Jashan A July 1st 2019 01:20 PM

ਮੁੰਬਈ 'ਚ ਭਾਰੀ ਬਾਰਿਸ਼ ਕਾਰਨ ਸੜਕਾਂ 'ਤੇ ਲੱਗਾ ਜਾਮ, ਲੋਕ ਪ੍ਰੇਸ਼ਾਨ,ਮੁੰਬਈ: ਮੁੰਬਈ 'ਚ ਲਗਾਤਾਰ ਪੈ ਰਹੀ ਬਾਰਿਸ਼ ਨੇ ਲੋਕਾਂ ਦੀਆਂ ਦਿੱਕਤਾਂ ਵਧਾ ਦਿੱਤੀਆਂ ਹਨ। ਦਰਅਸਲ, ਭਾਰੀ ਬਾਰਿਸ਼ ਆਉਣ ਨਾਲ ਸੜਕਾਂ 'ਤੇ ਪਾਣੀ ਭਰ ਗਿਆ ਹੈ ਤੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ।

ਕੁਝ ਇਲਾਕਿਆਂ 'ਚ ਲੋਕਾਂ ਦੇ ਘਰਾਂ 'ਚ ਪਾਣੀ ਭਰ ਗਿਆ ਹੈ। ਭਾਰੀ ਬਾਰਿਸ਼ ਕਾਰਨ ਸੜਕਾਂ 'ਤੇ ਜਾਮ ਲੱਗ ਗਿਆ ਹੈ। ਉਥੇ ਹੀ ਮੁੰਬਈ ਪੁਣੇ ਟਰੇਨ ਸੇਵਾ ਵੀ ਪ੍ਰਭਾਵਿਤ ਹੋਈ ਹੈ।

ਹੋਰ ਪੜ੍ਹੋ:ਡੇਰਾ ਪ੍ਰੇਮੀ ਕਤਲ ਮਾਮਲਾ: ਇਸ ਗੈਂਗਸਟਰ ਗਰੁੱਪ ਨੇ ਲਈ ਪੂਰੇ ਘਟਨਾਕ੍ਰਮ ਦੀ ਜਿੰਮੇਵਾਰੀ

ਕਈ ਟਰੇਨਾਂ ਨੂੰ ਰੱਦ ਕਰਨਾ ਪਿਆ ਹੈ।ਬਾਰਿਸ਼ ਕਾਰਨ ਬਾਂਦਰਾ ਇਲਾਕੇ ਵਿਚ ਟ੍ਰੈਫਿਕ ਪ੍ਰਭਾਵਿਤ ਹੋਇਆ ਹੈ। ਦਾਦਰ ਤੋਂ ਸਾਯਨਾ ਦੇ ਰਸਤੇ 'ਤੇ ਟ੍ਰੈਫਿਕ ਜਾਮ ਹੈ।

ਮਿਲੀ ਜਾਣਕਾਰੀ ਮੁਤਾਬਕ ਹਿੰਦਮਾਤਾ, ਸਾਯਨ, ਅੰਧੇਰੀ, ਕੁਰਲਾ, ਕਿੰਗ ਸਰਕਲ ਏਰੀਆ ਅਤੇ ਚੈਂਬੂਰ ਇਲਾਕਿਆਂ 'ਚ ਭਾਰੀ ਬਾਰਿਸ਼ ਹੋਈ ਹੈ, ਜਿਸ ਕਾਰਨ ਹਰ ਥਾਂ ਪਾਣੀ-ਪਾਣੀ ਹੋ ਗਿਆ ਹੈ। ਬਾਰਿਸ਼ ਕਾਰਨ ਮੁੰਬਈ ਲੋਕਲ ਸੇਵਾ ਵੀ ਪ੍ਰਭਾਵਿਤ ਹੋਈ ਹੈ, ਲੋਕਲ ਦੀ ਵੈਸਟਰਨ ਰੇਲਵੇ ਲਾਈਨ ਠੱਪ ਹੋ ਗਈ ਹੈ।

-PTC News

Related Post