Wed, Jul 23, 2025
Whatsapp

Twitter Users View: ਹੁਣ ਤੁਸੀਂ ਟਵਿੱਟਰ 'ਤੇ ਸਿਰਫ਼ ਸੀਮਤ ਗਿਣਤੀ ਵਿੱਚ ਹੀ ਦੇਖ ਸਕੋਗੇ ਪੋਸਟਾਂ, ਐਲੋਨ ਮਸਕ ਨੇ ਕੀਤਾ ਇਹ ਐਲਾਨ

ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਸ਼ਨੀਵਾਰ ਨੂੰ ਟਵਿੱਟਰ ਪੋਸਟਾਂ ਨੂੰ ਪੜ੍ਹਨ ਦੀ ਸੀਮਾ ਤੈਅ ਕੀਤੀ। ਇਸ ਐਲਾਨ ਮਗਰੋਂ ਮਸਕ ਨੇ ਕਿਹਾ ਕਿ ਵੈਰੀਫਾਈਡ ਉਪਭੋਗਤਾ ਹੁਣ ਇੱਕ ਦਿਨ ਵਿੱਚ ਸਿਰਫ 10 ਹਜ਼ਾਰ ਪੋਸਟਾਂ ਨੂੰ ਪੜ੍ਹ ਸਕਣਗੇ।

Reported by:  PTC News Desk  Edited by:  Aarti -- July 02nd 2023 01:22 PM
Twitter Users View: ਹੁਣ ਤੁਸੀਂ ਟਵਿੱਟਰ 'ਤੇ ਸਿਰਫ਼ ਸੀਮਤ ਗਿਣਤੀ ਵਿੱਚ ਹੀ ਦੇਖ ਸਕੋਗੇ ਪੋਸਟਾਂ, ਐਲੋਨ ਮਸਕ ਨੇ ਕੀਤਾ ਇਹ ਐਲਾਨ

Twitter Users View: ਹੁਣ ਤੁਸੀਂ ਟਵਿੱਟਰ 'ਤੇ ਸਿਰਫ਼ ਸੀਮਤ ਗਿਣਤੀ ਵਿੱਚ ਹੀ ਦੇਖ ਸਕੋਗੇ ਪੋਸਟਾਂ, ਐਲੋਨ ਮਸਕ ਨੇ ਕੀਤਾ ਇਹ ਐਲਾਨ

Twitter Users View: ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਸ਼ਨੀਵਾਰ ਨੂੰ ਟਵਿੱਟਰ ਪੋਸਟਾਂ ਨੂੰ ਪੜ੍ਹਨ ਦੀ ਸੀਮਾ ਤੈਅ ਕੀਤੀ। ਇਸ ਐਲਾਨ ਮਗਰੋਂ ਮਸਕ ਨੇ ਕਿਹਾ ਕਿ ਵੈਰੀਫਾਈਡ ਉਪਭੋਗਤਾ ਹੁਣ ਇੱਕ ਦਿਨ ਵਿੱਚ ਸਿਰਫ 10 ਹਜ਼ਾਰ ਪੋਸਟਾਂ ਨੂੰ ਪੜ੍ਹ ਸਕਣਗੇ। ਇਸ ਤੋਂ ਇਲਾਵਾ ਅਨਵੈਰੀਫਾਈਡ ਉਪਭੋਗਤਾ ਇੱਕ ਹਜ਼ਾਰ ਪੋਸਟਾਂ, ਜਦਕਿ ਨਵੇਂ ਅਨਵੈਰੀਫਾਈਡ ਉਪਭੋਗਤਾ ਰੋਜ਼ਾਨਾ ਸਿਰਫ 500 ਪੋਸਟਾਂ ਨੂੰ ਪੜ੍ਹ ਸਕਣਗੇ।

ਦਰਅਸਲ ਸ਼ਨੀਵਾਰ ਨੂੰ ਕਈ ਯੂਜ਼ਰਸ ਨੇ ਸ਼ਿਕਾਇਤ ਕੀਤੀ ਕਿ ਟਵਿੱਟਰ ਕੰਮ ਨਹੀਂ ਕਰ ਰਿਹਾ ਹੈ। ਵੈੱਬਸਾਈਟ ਖੋਲ੍ਹਦੇ ਹੀ 'ਕਾਂਟ ਰੀਟ੍ਰੀਵ ਟਵੀਟਸ' ਅਤੇ 'ਯੂ ਆਰ ਰੇਟ ਲਿਮਿਟੇਡ' ਦਾ ਐਰਰ ਸੁਨੇਹਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਰਾਤ ਨੂੰ ਐਲੋਨ ਮਸਕ ਨੇ ਟਵਿਟਰ ਦੀ ਵਰਤੋਂ ਨੂੰ ਸੀਮਤ ਕਰਨ ਦਾ ਐਲਾਨ ਕੀਤਾ।


ਮਸਕ ਨੇ ਅੱਗੇ ਕਿਹਾ ਕਿ ਇਹ ਸੀਮਾਵਾਂ ਜਲਦੀ ਹੀ ਵਧਾਈਆਂ ਜਾਣਗੀਆਂ। ਪ੍ਰਮਾਣਿਤ ਉਪਭੋਗਤਾਵਾਂ ਨੂੰ ਅੰਤ ਵਿੱਚ ਪ੍ਰਤੀ ਦਿਨ 8,000 ਪੋਸਟਾਂ ਪੜ੍ਹਨ ਦੀ ਆਗਿਆ ਦਿੱਤੀ ਜਾਵੇਗੀ, ਜਦਕਿ ਅਨਵੈਰੀਫਾਈਡ ਉਪਭੋਗਤਾਵਾਂ ਦੀ ਪ੍ਰਤੀ ਦਿਨ 800 ਪੋਸਟਾਂ ਦੀ ਸੀਮਾ ਹੋਵੇਗੀ। ਨਵੇਂ ਅਨਵੈਰੀਫਾਈਡ ਉਪਭੋਗਤਾਵਾਂ ਨੂੰ ਪ੍ਰਤੀ ਦਿਨ 400 ਪੋਸਟਾਂ ਪੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲਾਂਕਿ, ਮਸਕ ਨੇ ਇਸ ਬਾਰੇ ਖਾਸ ਵੇਰਵੇ ਨਹੀਂ ਦਿੱਤੇ ਹਨ ਕਿ ਇਹ ਵਧੀਆਂ ਹੋਈਆਂ ਸੀਮਾਵਾਂ ਕਦੋਂ ਲਾਗੂ ਕੀਤੀਆਂ ਜਾਣਗੀਆਂ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬਿਨਾਂ ਲੌਗਇਨ ਕੀਤੇ ਟਵੀਟ ਦੇਖਣ ਵਾਲੇ ਲੋਕਾਂ ਨੂੰ ਬਲਾਕ ਕਰ ਦਿੱਤਾ ਗਿਆ ਸੀ। ਯਾਨੀ ਮੌਜੂਦਾ ਸਮੇਂ 'ਚ ਜਿਨ੍ਹਾਂ ਲੋਕਾਂ ਦਾ ਟਵਿਟਰ 'ਤੇ ਅਕਾਊਂਟ ਨਹੀਂ ਹੈ ਜਾਂ ਜੋ ਲੋਕ ਟਵਿਟਰ 'ਤੇ ਲੌਗਇਨ ਕੀਤੇ ਬਿਨਾਂ ਟਵੀਟ ਪੜ੍ਹਦੇ ਸਨ, ਉਹ ਹੁਣ ਟਵੀਟ ਨਹੀਂ ਦੇਖ ਸਕਣਗੇ। ਯੂਜ਼ਰਸ ਨੂੰ ਪਹਿਲਾਂ ਟਵਿੱਟਰ 'ਤੇ ਲੌਗਇਨ ਕਰਨਾ ਹੋਵੇਗਾ। ਐਲੋਨ ਮਸਕ ਨੇ ਵੀ ਇਸ ਕਦਮ ਨੂੰ ਅਸਥਾਈ ਦੱਸਿਆ ਸੀ।

ਇਹ ਵੀ ਪੜ੍ਹੋ: Gangster Shift To Andaman: ਪੰਜਾਬ-ਹਰਿਆਣਾ ਦੇ ਖੁੰਖਾਰ ਗੈਂਗਸਟਰਾਂ ਨੂੰ ਅੰਡੇਮਾਨ ਜੇਲ੍ਹ ਭੇਜਣ ਦੀ ਤਿਆਰੀ ‘ਚ NIA !

- PTC NEWS

Top News view more...

Latest News view more...

PTC NETWORK
PTC NETWORK