ਮੁਜ਼ੱਫਰਨਗਰ ਦੰਗਾ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ, 12 ਦੋਸ਼ੀ ਬਰੀ

By  Jashan A May 29th 2019 01:39 PM

ਮੁਜ਼ੱਫਰਨਗਰ ਦੰਗਾ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ, 12 ਦੋਸ਼ੀ ਬਰੀ,ਮੁਜ਼ੱਫਰਨਗਰ: ਸਾਲ 2013 'ਚ ਯੂਪੀ ਦੇ ਮੁਜ਼ੱਫਰਨਗਰ ਵਿਚ ਹੋਏ ਦੰਗਾ ਮਾਮਲੇ 'ਚ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ 12 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹਨਾਂ ਲੋਕਾਂ 'ਤੇ ਇਲਜ਼ਾਮ ਸੀ ਕਿ 7 ਸਤੰਬਰ 2013 ਨੂੰ ਜ਼ਿਲੇ ਦੇ ਲਿਸਾਢ ਪਿੰਡ ਵਿਚ ਦੰਗਿਆਂ ਦੌਰਾਨ ਭੀੜ ਨੇ ਘਰਾਂ ਨੂੰ ਅੱਗ ਲਾ ਦਿੱਤੀ ਅਤੇ ਲੁੱਟ-ਖੋਹ ਕੀਤੀ ਸੀ।

mzf ਮੁਜ਼ੱਫਰਨਗਰ ਦੰਗਾ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ, 12 ਦੋਸ਼ੀ ਬਰੀ

ਹੋਰ ਪੜ੍ਹੋ:ਮਕਸੂਦਾਂ ਪੁਲਿਸ ਸਟੇਸ਼ਨ ਬੰਬ ਧਮਾਕਾ ਮਾਮਲਾ :ਅਦਾਲਤ ਨੇ 2 ਕਸ਼ਮੀਰੀ ਦਹਿਸ਼ਤਗਰਦਾਂ ਨੂੰ 2 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਬੀਤੇ ਦਿਨ ਡੀਸ਼ਨਲ ਸੈਸ਼ਨ ਜੱਜ ਸੰਜੀਵ ਕੁਮਾਰ ਤਿਵਾੜੀ ਦੰਗਾ ਮਾਮਲੇ 'ਚ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 395 ਅਤੇ 436 ਅਨੁਸਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ।

mzf ਮੁਜ਼ੱਫਰਨਗਰ ਦੰਗਾ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ, 12 ਦੋਸ਼ੀ ਬਰੀ

ਮਿਲੀ ਜਾਣਕਾਰੀ ਮੁਤਾਬਕ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਮੁਹੰਮਦ ਸੁਲੇਮਾਨ ਸਮੇਤ 3 ਗਵਾਹ ਮੁਕਰ ਗਏ ਹਨ। ਜਿਸ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ।

-PTC News

Related Post