ਨਾਭਾ ਜੇਲ 'ਚੋਂ ਸਖ਼ਤ ਸੁਰੱਖਿਆ ਦੇ ਬਾਵਜੂਦ ਤਲਾਸ਼ੀ ਦੌਰਾਨ ਮਿਲੇ ਮੋਬਾਇਲ ਫ਼ੋਨ

By  Shanker Badra June 25th 2019 02:47 PM -- Updated: June 25th 2019 03:08 PM

ਨਾਭਾ ਜੇਲ 'ਚੋਂ ਸਖ਼ਤ ਸੁਰੱਖਿਆ ਦੇ ਬਾਵਜੂਦ ਤਲਾਸ਼ੀ ਦੌਰਾਨ ਮਿਲੇ ਮੋਬਾਇਲ ਫ਼ੋਨ:ਨਾਭਾ : ਡੇਰਾ ਪ੍ਰੇਮੀ ਮਹਿੰਦਪਾਲ ਬਿੱਟੂ ਦੇ ਕਤਲ ਤੋਂ ਬਾਅਦ ਨਾਭਾ ਜੇਲ੍ਹ ਇੱਕ ਵਾਰ ਫਿਰ ਸਵਾਲਾ ਦੇ ਘੇਰੇ ’ਚ ਆ ਗਈ ਹੈ। ਨਾਭਾ ਦੀ ਨਵੀ ਜ਼ਿਲ੍ਹਾ ਜੇਲ੍ਹ ਵਿੱਚ ਇੱਕ ਕੈਦੀ ਕੋਲੋਂ ਤਲਾਸ਼ੀ ਦੌਰਾਨ ਮੋਬਾਇਲ ਫ਼ੋਨ ਮਿਲੇ ਹਨ। ਨਾਭਾ ਜੇਲ 'ਚ ਡੇਰਾ ਪ੍ਰੇਮੀ ਮਹਿੰਦਪਾਲ ਬਿੱਟੂ ਦੇ ਕਤਲ ਤੋਂ ਬਾਅਦ ਜੇਲ੍ਹ 'ਚ ਸੁਰੱਖਿਆ ਵਧਾ ਦਿੱਤੀ ਸੀ,ਇਸ ਦੇ ਬਾਵਜੂਦ ਵੀ ਮੋਬਾਈਲ ਫ਼ੋਨ ਮਿਲਣਾ ਕਈ ਸਵਾਲ ਖੜੇ ਕਰਦਾ ਹੈ।

Nabha jail strict security Odds Found mobile phones ਨਾਭਾ ਜੇਲ 'ਚੋਂ ਸਖ਼ਤ ਸੁਰੱਖਿਆ ਦੇ ਬਾਵਜੂਦ ਤਲਾਸ਼ੀ ਦੌਰਾਨ ਮਿਲੇ ਮੋਬਾਇਲ ਫ਼ੋਨ

ਮਿਲੀ ਜਾਣਕਾਰੀ ਅਨੁਸਾਰ ਨਾਭਾ ਜੇਲ 'ਚ ਬੈਰਕ ਨੰ. 4 'ਚ ਕੈਦੀ ਸੁਨੀਲ ਤਮੋਟ ਦੇ ਕਹਿਣ 'ਤੇ ਬੈਰਕ ਨੰਬਰ 5 ਦੇ ਬੈਂਕ ਸਾਈਡ ਤੋਂ ਮੋਬਾਇਲ ਬਰਾਮਦ ਕੀਤਾ ਗਿਆ ਹੈ।ਦੂਜਾ ਮੋਬਾਇਲ ਜੇਲ ਦੀ ਬੈਰਕ ਨੰ. 5 ਅਤੇ 6 'ਚ ਤਲਾਸ਼ੀ ਦੌਰਾਨ ਮਿਲਿਆ ਹੈ।

Nabha jail strict security Odds Found mobile phones ਨਾਭਾ ਜੇਲ 'ਚੋਂ ਸਖ਼ਤ ਸੁਰੱਖਿਆ ਦੇ ਬਾਵਜੂਦ ਤਲਾਸ਼ੀ ਦੌਰਾਨ ਮਿਲੇ ਮੋਬਾਇਲ ਫ਼ੋਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਰਨਾਲਾ :ਚੋਰਾਂ ਨੇ ਪੁਲਿਸ ਥਾਣੇ ਦੇ ਅੰਦਰ ਦੀ ਕੰਧ ਨੂੰ ਪਾੜ ਲਗਾ ਕੇ 3 ਦੁਕਾਨਾਂ ‘ਚ ਕੀਤੀ ਚੋਰੀ

ਇਸ ਤੋਂ ਬਾਅਦ ਜੇਲ ਸੁਪਰੀਡੈਂਟ ਨੇ ਇਨ੍ਹਾਂ ਕੈਦੀਆਂ ਖਿਲਾਫ ਨਾਭਾ ਦੇ ਸਦਰ ਥਾਣੇ ਵਿਚ ਮਾਮਲਾ ਦਰਜ ਕੀਤਾ ਹੈ। ਜੇਲ 'ਚੋਂ ਬਰਾਮਦ ਹੋਏ ਇਹ ਮੋਬਾਇਲ ਮਹਿੰਦਰਪਾਲ ਬਿੱਟੂ ਕਤਲ ਕਾਂਡ ਨਾਲ ਤਾਂ ਨਹੀਂ ਜੁੜੇ ਹੋਏ ਹਨ।ਇਸ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।

-PTCNews

Related Post