ਪਾਖੰਡੀ ਸਾਧਾਂ ਦੇ ਧੱਕੇ ਚੜ੍ਹਿਆ ਇਹ ਕਿਸਾਨ, ਪੈਸੇ ਦੁੱਗਣੇ ਕਰਨ ਦੇ ਚੱਕਰ 'ਚ ਗਵਾਈ ਜ਼ਮੀਨ ਤੇ ਇੱਜਤ

By  Jashan A May 6th 2019 05:06 PM

ਪਾਖੰਡੀ ਸਾਧਾਂ ਦੇ ਧੱਕੇ ਚੜ੍ਹਿਆ ਇਹ ਕਿਸਾਨ, ਪੈਸੇ ਦੁੱਗਣੇ ਕਰਨ ਦੇ ਚੱਕਰ 'ਚ ਗਵਾਈ ਜ਼ਮੀਨ ਤੇ ਇੱਜਤ,ਨਾਭਾ: ਨਾਭਾ ਦੇ ਪਿੰਡ ਰਾਮਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਇਥੇ ਇੱਕ ਕਿਸਾਨ ਸਾਧਾਂ ਦੇ ਧੱਕੇ ਚੜ੍ਹ ਗਿਆ ਅਤੇ ਆਪਣੀ ਜ਼ਮੀਨ 'ਤੇ ਪੈਸੇ ਗਵਾ ਬੈਠਾ। ਇਸ ਕਿਸਾਨ ਦਾ ਨਾਮ ਹਾਕਮ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਨੇ ਕੁਝ ਮਹੀਨਾ ਪਹਿਲਾਂ ਸਾਧਾਂ ਦੇ ਝਾਂਸੇ 'ਚ ਆ ਕੇ ਆਪਣੀ ਜ਼ਮੀਨ ਵੇਚ ਦਿੱਤੀ ਤੇ ਪੈਸਾ ਬੈਂਕ 'ਚ ਜਮ੍ਹਾ ਕਰਵਾ ਦਿੱਤਾ।

nabha ਪਾਖੰਡੀ ਸਾਧਾਂ ਦੇ ਧੱਕੇ ਚੜ੍ਹਿਆ ਇਹ ਕਿਸਾਨ, ਪੈਸੇ ਦੁੱਗਣੇ ਕਰਨ ਦੇ ਚੱਕਰ 'ਚ ਗਵਾਈ ਜ਼ਮੀਨ ਤੇ ਇੱਜਤ

ਹੋਰ ਪੜ੍ਹੋ:ਧਿਆਨ ਚੰਦ ਪੁਰਸਕਾਰ ਜੇਤੂ ਹਾਕਮ ਸਿੰਘ ਦਾ ਸੰਗਰੂਰ ਦੇ ਹਸਪਤਾਲ ‘ਚ ਹੋਇਆ ਦਿਹਾਂਤ, ਮਾਲੀ ਮਦਦ ‘ਚ ਪ੍ਰਸ਼ਾਸਨ ਦੀ ਅਣਗਹਿਲੀ ਦਾ ਮਾਮਲਾ PTC News ਨੇ ਕੀਤਾ ਸੀ ਉਜਾਗਰ

ਜਿਸ ਤੋਂ ਬਾਅਦ 2 ਪਾਖੰਡੀ ਸਾਧਾਂ ਦੇ ਕਹਿਣ 'ਤੇ ਕਿਸਾਨ ਨੇ 3 ਗਾਗਰਾਂ 'ਚ 6-6 ਲੱਖ ਰੁਪਏ ਪਾ ਦਿੱਤੇ।ਇਹਨਾਂ ਸਾਧਾਂ ਨੇ ਕਿਸਾਨ ਨੂੰ ਉਸ ਦੇ ਪੈਸੇ ਦੁੱਗਣੇ ਕਰਨ ਦੀ ਗੱਲ ਵੀ ਆਖੀ ਤੇ ਉਸ ਦੇ ਪੁੱਤਰ ਦੇ ਵਿਆਹ ਦੀ ਗੱਲ ਵੀ ਤੋਰੀ। ਇਨ੍ਹਾਂ ਹੀ ਨਹੀਂ ਘਰ 'ਚ ਵਿਆਹ ਦੀਆਂ ਤਿਆਰੀਆਂ ਵੀ ਹੋ ਗਈਆਂ ਸਨ ਤੇ ਮਿਠਾਈਆਂ ਵੀ ਪੱਕ ਗਈਆਂ ਸਨ,ਪਰ ਇਹ ਸਭ ਕੁਝ ਇਸੇ ਤਰ੍ਹਾਂ ਹੀ ਰਹਿ ਗਿਆ।

nabha ਪਾਖੰਡੀ ਸਾਧਾਂ ਦੇ ਧੱਕੇ ਚੜ੍ਹਿਆ ਇਹ ਕਿਸਾਨ, ਪੈਸੇ ਦੁੱਗਣੇ ਕਰਨ ਦੇ ਚੱਕਰ 'ਚ ਗਵਾਈ ਜ਼ਮੀਨ ਤੇ ਇੱਜਤ

ਵਿਆਹ ਤੈਅ ਹੋਏ ਦੇ ਬਾਅਦ ਕਿਸਾਨ ਨੂੰ ਬਾਬਿਆਂ ਨੇ ਕਿਹਾ ਕਿ ਬਾਰਾਤ ਕਾਲੀ ਗੱਡੀ 'ਚ ਆਉਣੀ ਹੈ। ਉਹ ਚਿੰਤਾ ਨਾ ਕਰੇ, ਗੱਡੀ ਦਾ ਬੰਦੋਬਸਤ ਖੁਦ ਕਰ ਦੇਣਗੇ। ਬਾਬਿਆਂ ਦੇ ਮੰਗਣ ਮੁਤਾਬਕ ਉਹ ਰੁਪਇਆ ਦਿੰਦਾ ਗਿਆ। ਫਲ, ਮਿਠਾਈ, ਕੱਪੜੇ, ਸ਼ਗੁਨ ਅਤੇ ਆਪਣੇ ਆਉਣ-ਜਾਣ ਦੇ ਨਾਂ 'ਤੇ ਨਾਂ 'ਤੇ ਬਾਬਾ ਰੁਪਏ ਲੈਂਦੇ ਰਹੇ।

ਜਿਸ ਤੋਂ ਬਾਅਦ ਪੂਰੇ ਪਿੰਡ 'ਚ ਇਸ ਘਟਨਾ ਬਾਰੇ ਪਤਾ ਚੱਲ ਗਿਆ। ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਸਾਨ ਨੇ ਦੱਸਿਆ ਕਿ ਉਸ ਨੂੰ ਸਾਧਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਉਸ ਦੀ ਜ਼ਮੀਨ ਨੂੰ ਦੁੱਗਣਾ ਕਰ ਦਿੱਤਾ ਜਾਵੇਗਾ, ਜਿਸ ਦੇ ਝਾਂਸੇ 'ਚ ਆ ਕੇ ਇਸ ਕਿਸਾਨ ਨੇ ਆਪਣਾ ਸਭ ਕੁਝ ਪਾਖੰਡੀ ਸਾਧਾਂ ਨੂੰ ਲੁਟਾ ਦਿੱਤਾ।

ਹੋਰ ਪੜ੍ਹੋ:ਕਾਂਗਰਸ, ਆਪ ਅਤੇ ਪੀਈਪੀ ਦੁਆਰਾ ਪੁਲਿਸ ਗੋਲੀਬਾਰੀ ਦਾ ਸਿਆਸੀਕਰਨ ਕਰਨ ਦੀ ਸਾਜ਼ਿਸ਼ ਪਰਦਾਫਾਸ਼ ਹੋਇਆ: ਅਕਾਲੀ ਦਲ

nabha ਪਾਖੰਡੀ ਸਾਧਾਂ ਦੇ ਧੱਕੇ ਚੜ੍ਹਿਆ ਇਹ ਕਿਸਾਨ, ਪੈਸੇ ਦੁੱਗਣੇ ਕਰਨ ਦੇ ਚੱਕਰ 'ਚ ਗਵਾਈ ਜ਼ਮੀਨ ਤੇ ਇੱਜਤ

ਇਨ੍ਹਾਂ ਹੀ ਨਹੀਂ ਉਹਨਾਂ ਨੇ ਇਹ ਦੱਸਿਆ ਕਿ ਉਹਨਾਂ ਦੇ ਪੁੱਤਰ ਦਾ ਵਿਆਹ ਕਰਨ ਦਾ ਲਾਰਾ ਵੀ ਲਾਇਆ। ਇਸ ਮੌਕੇ ਭਾਵੁਕ ਹੋਏ ਕਿਸਾਨ ਨੇ ਕਿਹਾ ਕਿ ਸਾਧਾਂ ਦੇ ਝਾਂਸੇ 'ਚ ਆ ਕੇ ਮੈਂ ਪੈਸਾ ਤਾਂ ਗਵਾ ਹੀ ਲਿਆ ਪਰ ਪਿੰਡ 'ਚ ਇੱਜਤ ਤੋਂ ਵੀ ਹੇਠ ਧੋਣਾ ਪੈ ਗਿਆ। ਉਥੇ ਹੀ ਕਿਸਾਨ ਨੇ ਸਰਕਾਰ ਨੂੰ ਗੁਹਾਰ ਲਗਾਈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਅਤੇ ਦੋਸ਼ੀਆਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਵੇ।

-PTC News

Related Post