ਨੇਪਾਲ 'ਚ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਹੋਈ ਹਿੰਸਾ ,ਜਨਜੀਵਨ ਠੱਪ

By  Shanker Badra May 28th 2019 04:40 PM

ਨੇਪਾਲ 'ਚ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਹੋਈ ਹਿੰਸਾ ,ਜਨਜੀਵਨ ਠੱਪ:ਕਾਠਮੰਡੂ : ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਐਤਵਾਰ ਨੂੰ ਹੋਏ ਤਿੰਨ ਲੜੀਵਾਰ ਬੰਬ ਧਮਾਕਿਆਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੱਤ ਜਣੇ ਜ਼ਖ਼ਮੀ ਹੋ ਗਏ ਸਨ।ਇਸ ਬੰਬ ਧਮਾਕਿਆਂ ਤੋਂ ਬਾਅਦ ਓਥੇ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।ਪੁਲਿਸ ਨੇ ਬੰਬ ਧਮਾਕਿਆਂ ਦੇ ਪਿੱਛੇ ਪਾਬੰਦੀਸ਼ੁਦਾ ਕਮਿਊਨਿਸਟ ਗਰੁੱਪ ਸੀਪੀਐੱਨ-ਮਾਓਵਾਦੀ ਦਾ ਹੱਥ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ।

Nepal serial bomb blasts After Violence ਨੇਪਾਲ 'ਚ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਹੋਈ ਹਿੰਸਾ , ਜਨਜੀਵਨ ਠੱਪ

ਸੋਮਵਾਰ ਨੂੰ ਇਸੇ ਗਰੁੱਪ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਕਾਰਨ ਪੂਰੇ ਦੇਸ਼ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬਿਗੜ ਗਈ ਹੈ।ਇਸ ਦੌਰਾਨ ਸ਼ਰਾਰਤੀ ਅਨਸਰਾਂ ਨੇ ਸੁਰਖੇਤੋਨ ਵਿਚ ਇਕ ਬੱਸ ਨੂੰ ਅੱਗ ਹਵਾਲੇ ਕਰ ਦਿੱਤਾ।ਹਾਲਾਂਕਿ ਇਸ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।ਇਸ ਦੌਰਾਨ ਮੁੱਖ ਸ਼ਹਿਰਾਂ ਵਿਚ ਵਿੱਦਿਅਕ ਅਦਾਰੇ ਅਤੇ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ ਸਨ।

Nepal serial bomb blasts After Violence ਨੇਪਾਲ 'ਚ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਹੋਈ ਹਿੰਸਾ , ਜਨਜੀਵਨ ਠੱਪ

ਇਸ ਤੋਂ ਇਕ ਦਿਨ ਬਾਅਦ ਹੀ ਨੇਪਾਲ ਦੇ ਕਈ ਇਲਾਕਿਆਂ ਵਿਚ ਹਿੰਸਾ ਦੀਆਂ ਖਬਰਾਂ ਸਾਹਮਣੇ ਆਈਆਂ ਹਨ।ਪੁਲਿਸ ਨੇ ਦੱਸਿਆ ਕਿ ਦੇਸ਼ ਭਰ ਵਿਚ ਹੋਈਆਂ ਹਿੰਸਾ ਦੀਆਂ ਘਟਨਾਵਾਂ ਵਿਚ ਨਵਲਪਰਾਸੀ ਜ਼ਿਲ੍ਹੇ ਵਿਚ ਟਰੱਕ ਨੂੰ ਅੱਗ ਲਗਾ ਦਿੱਤੀ ਗਈ।

Nepal serial bomb blasts After Violence ਨੇਪਾਲ 'ਚ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਹੋਈ ਹਿੰਸਾ , ਜਨਜੀਵਨ ਠੱਪ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਸਤੀਫ਼ਾ ਦੇਣ ਦੀ ਜ਼ਿੱਦ ‘ਤੇ ਅੜੇ ਰਾਹੁਲ ਗਾਂਧੀ , ਮਨਾਉਣ ਲਈ ਘਰ ਪਹੁੰਚੇ ਪ੍ਰਿਅੰਕਾ ਸਮੇਤ ਕਈ ਨੇਤਾ

ਦੱਸਿਆ ਜਾ ਰਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਪੁਲਿਸ ਨਾਲ ਮੁਕਾਬਲੇ ਵਿਚ ਮਾਰੇ ਗਏ ਇਕ ਮਾਓਵਾਦੀ ਕੈਡਰ ਦੀ ਮੌਤ ਦਾ ਬਦਲਾ ਲੈਣ ਲਈ ਸੀਪੀਐੱਨ-ਮਾਓਵਾਦੀ ਦੇ ਮੈਂਬਰਾਂ ਨੇ ਹੀ ਇਹ ਬੰਬ ਲਗਾਏ ਸਨ।ਸੋਮਵਾਰ ਨੂੰ ਮੁਸਤੈਦੀ ਦਿਖਾਉਂਦੇ ਹੋਏ ਨੇਪਾਲ ਦੀ ਫ਼ੌਜ ਨੇ ਪੋਖਰਾ, ਮੋਰਾਂਗ, ਅਨਨਪੂਰਣਾ ,ਕਾਸਕੀ ਕੋਟੇਸ਼ਵੋਰ, ਸਤਡੋਬਾਤੋ, ਗਵਾਰਕੋ ਅਤੇ ਲੇਘੇਲ ਵਿਚ ਬੰਬਾਂ ਨੂੰ ਨਸਟ ਕੀਤਾ ਹੈ।

-PTCNews

Related Post