ਧੀ ਜੰਮਣ 'ਤੇ ਪਰਿਵਾਰ ਨੂੰ ਚੜ੍ਹਿਆ ਗੋਡੇ-ਗੋਡੇ ਚਾਅ, ਇੰਝ ਕੀਤਾ ਸਵਾਗਤ
Jashan A
February 19th 2020 01:35 PM --
Updated:
February 19th 2020 02:45 PM
ਫਤਿਹਗੜ੍ਹ ਸਾਹਿਬ: ਅੱਜ ਦੇ ਸਮੇਂ 'ਚ ਜਿਥੇ ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ ਘੱਟ ਰਹੀ ਹੈ ਤੇ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ 'ਚ ਮਾਰ ਦਿੱਤਾ ਜਾਂਦਾ ਹੈ। ਉਥੇ ਹੀ ਫ਼ਤਹਿਗੜ੍ਹ ਸਹਿਬ 'ਚ ਇਸ ਦੇ ਉਲਟ ਦੇਖਣ ਨੂੰ ਮਿਲਿਆ ਹੈ। ਦਰਅਸਲ, ਇਥੇ ਇੱਕ ਪਰਿਵਾਰ ਨੇ ਸਿਵਲ ਹਸਪਤਾਲ ਵਿੱਚ ਨਵਜੰਮੀ ਇਕ ਬੱਚੀ ਦੀ ਖੁਸ਼ੀ ਮਨਾਉਂਦੇ ਹੋਏ, ਬੱਚੀ ਨੂੰ ਫੁੱਲਾਂ ਵਾਲੀ ਗੱਡੀ 'ਚ ਅਤੇ ਬੈਂਡ ਵਾਜੇ ਵਜਾ ਕੇ ਲੱਡੂ ਵੰਡਦੇ ਹੋਏ ਘਰ ਲੈ ਕੇ ਗਏ।