ਤੇਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਆਈ ਗਿਰਾਵਟ, ਜਾਣੋ ਅੱਜ ਦੇ ਭਾਅ

By  Joshi November 11th 2018 02:16 PM

ਤੇਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਆਈ ਗਿਰਾਵਟ, ਜਾਣੋ ਅੱਜ ਦੇ ਭਾਅ,ਨਵੀਂ ਦਿੱਲੀ : ਪੈਟਰੋਲ - ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਵੀ ਗਿਰਾਵਟ ਦਰਜ ਕੀਤੀ ਗਈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਮੁੱਲ ਵਿੱਚ ਪਿਛਲੇ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਵਿੱਚ ਕਰੀਬ 20 ਫੀਸਦੀ ਗਿਰਾਵਟ ਆਈ ਹੈ। ਬਰੇਂਟ ਕਰੂਡ ਦਾ ਭਾਅ 70 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ ਹੈ। ਕੱਚੇ ਤੇਲ ਦੇ ਮੁੱਲ ਵਿੱਚ ਆਈ ਗਿਰਾਵਟ ਦੇ ਕਾਰਨ ਭਾਰਤ ਵਿੱਚ ਪੈਟਰੋਲ-ਡੀਜ਼ਲ ਦੇ ਮੁੱਲ ਵਿੱਚ ਇੱਕ ਦਿਨ ਦੀ ਸਥਿਰਤਾ ਦੇ ਬਾਅਦ ਫਿਰ ਕਟੌਤੀ ਦਾ ਸਿਲਸਿਲਾ ਜਾਰੀ ਹੈ।

ਅੱਜ ਦਿੱਲੀ ਵਿੱਚ ਪੈਟਰੋਲ16 ਪੈਸੇ ਸਸਤਾ ਹੋ ਕੇ 77.73 ਰੁਪਏ ਪ੍ਰਤੀ ਲੀਟਰ ਜਦੋਂ ਕਿ ਡੀਜ਼ਲ 12 ਪੈਸੇ ਸਸਤਾ ਹੋ ਕੇ 72.46 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉਥੇ ਹੀ ਮੁੰਬਈ ਵਿੱਚ ਪੈਟਰੋਲ 83.24 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 13 ਪੈਸੇ ਸਸਤਾ ਹੋ ਕੇ 75.92 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਹੋਰ ਪੜ੍ਹੋ:ਹੁਣ ਚੰਡੀਗੜ੍ਹ ਜਾਣਾ ਪਵੇਗਾ ਮਹਿੰਗਾ, ਵਿਦਿਆਰਥੀਆਂ ‘ਤੇ ਪਵੇਗਾ ਜ਼ਿਆਦਾ ਅਸਰ, ਜਾਣੋ ਮਾਮਲਾ

ਪੈਟਰੋਲ ਦੇ ਮੁੱਲ ਵਿੱਚ ਸ਼ਨੀਵਾਰ ਨੂੰ 17 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਦਰਜ ਕੀਤੀ ਗਈ। ਉਥੇ ਹੀ ਚੇਂਨਈ ਵਿੱਚ ਪੈਟਰੋਲ ਦੇ ਮੁੱਲ ਵਿੱਚ 18 ਪੈਸੇ ਪ੍ਰਤੀ ਲਿਟਰ ਦੀ ਕਮੀ ਆਈ ਸੀ। ਦਿੱਲੀ ਅਤੇ ਕੋਲਕਾਤਾ ਵਿੱਚ ਡੀਜ਼ਲ ਦੇ ਭਾਅ ਵਿੱਚ 16 ਪੈਸੇ ਪ੍ਰਤੀ ਲਿਟਰ ਦੀ ਕਮੀ ਦਰਜ ਕੀਤੀ ਗਈ ਸੀ ਜਦੋਂ ਕਿ ਮੁੰਬਈ ਅਤੇ ਚੇਂਨਈ ਵਿੱਚ ਡੀਜ਼ਲ ਦਾ ਮੁੱਲ 17 ਪੈਸੇ ਪ੍ਰਤੀ ਲਿਟਰ ਘਟਿਆ ਸੀ।

—PTC News

Related Post