ਬਾਹਰ ਨਾਲੋਂ ਅੰਦਰ ਰਹਿਣ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ ਵਧੇਰੇ : ਮਾਹਿਰ

By  Shanker Badra November 17th 2020 03:03 PM

ਬਾਹਰ ਨਾਲੋਂ ਅੰਦਰ ਰਹਿਣ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ ਵਧੇਰੇ : ਮਾਹਿਰ:ਅਮਰੀਕਾ :  2020 ਦਾ ਤਕਰੀਬਨ ਸਾਰਾ ਸਾਲ ਹੀ ਕੋਰੋਨਾ ਦੇ ਸੰਕਰਮਣ ਦੇ ਖੌਫ਼ ਹੇਠ ਆਈ ਰਹੀ ਦੁਨੀਆਂ ਜੇਕਰ ਹੁਣ ਇਹ ਸੋਚ ਰਹੀ ਹੈ ਕਿ ਕੋਰੋਨਾ ਦਾ ਫੈਲਾਅ ਘੱਟ ਗਿਆ ਹੈ ਤਾਂ ਇਸ ਤੱਥ ਨੂੰ ਸਾਬਕਾ US ਸਰਜਨ ਜਨਰਲ ਭਾਰਤਵੰਸ਼ੀ ਡਾ. ਵਿਵੇਕ ਮੂਰਤੀ ਨੇ ਮਹਿਜ਼ ਵਹਿਮ ਕਰਾਰ ਦਿੰਦਿਆਂ ਕਿਹਾ ਹੈ ਕਿ ਕੋਰੋਨਾ ਫ਼ੈਲਣ ਦਾ ਖ਼ਤਰਾ ਘਟਿਆ ਨਹੀਂ ਹੈ ਬਲਕਿ ਹੁਣ ਸਿਆਲ 'ਚ ਵਧੇਰੇ ਹੈ ਅਤੇ ਖ਼ਾਸਕਰ ਬਾਹਰ (outdoor) ਰਹਿਣ ਵਾਲਿਆਂ ਨਾਲੋਂ ਅੰਦਰ (indoor) ਰਹਿਣ ਵਾਲਿਆਂ ਨੂੰ ਜ਼ਿਆਦਾ ਹੈ।

New revelation about Coronavirus infection ਬਾਹਰ ਨਾਲੋਂ ਅੰਦਰ ਰਹਿਣ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ ਵਧੇਰੇ : ਮਾਹਿਰ

ਦੱਸ ਦੇਈਏ ਕਿ ਡਾ. ਮੂਰਤੀ, ਜੋ ਕਿ ਇਸ ਵੇਲੇ ਕੋਰੋਨਾ ਨਿਯੰਤਰਣ ਲਈ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਬਣਾਈ ਗਈ ਇੱਕ ਸਲਾਹਕਾਰ ਕਮੇਟੀ ਦੇ ਸਹਿ-ਪ੍ਰਧਾਨ ਹਨ, ਨੇ ਸਰਦੀਆਂ ਦੇ ਮੌਸਮ ਦੀ ਆਮਦ 'ਤੇ ਕੋਰੋਨਾ ਦੇ ਖ਼ਤਰੇ ਤੋਂ ਬਚਣ ਲਈ ਲੋਕਾਂ ਨੂੰ ਆਗਾਹ ਕੀਤਾ ਹੈ। ਡਾ.ਵਿਵੇਕ ਮੂਰਤੀ ਅਨੁਸਾਰ ਸਿਆਲ ਦੀ ਰੁੱਤ ਆਉਣ 'ਤੇ ਸੁਭਾਵਿਕ ਹੈ ਕਿ ਹਰ ਕੋਈ ਬਾਹਰ ਰਹਿਣ ਦੀ ਬਜਾਇ, ਘਰ ਰਹਿਣ ਨੂੰ ਹੀ ਤਰਜੀਹ ਦਿੰਦਾ ਹੈ, ਅਜਿਹੀ ਸਥਿਤੀ ਕੋਰੋਨਾ ਵਾਇਰਸ ਲਈ ਸਭ ਤੋਂ ਅਨੂਕੂਲ ਹੈ, ਸੋ ਅਹਿਤਿਆਤ ਬੇਹੱਦ ਲਾਜ਼ਮੀ ਹੈ।

New revelation about Coronavirus infection ਬਾਹਰ ਨਾਲੋਂ ਅੰਦਰ ਰਹਿਣ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ ਵਧੇਰੇ : ਮਾਹਿਰ

ਸਰਦੀਆਂ ਦਾ ਮੌਸਮ ਕੋਰੋਨਾ ਦੇ ਲਾਗ ਦੇ ਖ਼ਤਰੇ ਨੂੰ ਵਧਾ ਸਕਦਾ ਹੈ। ਅਮਰੀਕਾ ਦੇ ਸਾਬਕਾ ਸਰਜਨ ਡਾ.ਮੂਰਤੀ ਨੇ ਕਿਹਾ ਕਿ ਲੋਕ ਪਾਰਟੀ, ਡਿਨਰ ਲਈ ਸਮੂਹਿਕ ਰੂਪ 'ਚ ਇਕੱਠੇ ਹੁੰਦੇ ਹਨ , ਜਿਸ ਨਾਲ ਕੋਰੋਨਾ ਦੀ ਗਤੀ ਥੰਮਣ ਦੀ ਥਾਂ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ, ਜਿਵੇਂਕਿ ਸਿਆਲ ਦੇ ਮੌਸਮ 'ਚ ਹਰੇਕ ਵਿਅਕਤੀ ਬਾਹਰ ਰਹਿਣ ਦੀ ਥਾਂ ਘਰ ਦੇ ਅੰਦਰ ਰਹਿਣਾ ਲੋਚਦਾ ਹੈ, ਪਾਰਟੀਆਂ ਵੀ ਘਰਾਂ ਦੇ ਅੰਦਰ ਚਲਦੀਆਂ ਹਨ, ਸੋ ਕੋਰੋਨਾ ਇਸ ਸਥਿਤੀ 'ਚ ਲੋਕਾਂ ਨੂੰ ਆਪਣੀ ਜਕੜਨ 'ਚ ਲੈ ਸਕਦਾ ਹੈ।

New revelation about Coronavirus infection ਬਾਹਰ ਨਾਲੋਂ ਅੰਦਰ ਰਹਿਣ ਵਾਲਿਆਂ ਨੂੰ ਕੋਰੋਨਾ ਦਾ ਖ਼ਤਰਾ ਵਧੇਰੇ : ਮਾਹਿਰ

ਡਾ.ਵਿਵੇਕ ਮੂਰਤੀ ਨੇ ਅਮਰੀਕਾ 'ਚ ਨਿਰੰਤਰ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਕਿਹਾ ਕਿ ਪਹਿਲਾਂ ਲੋਕ ਮਹਿਜ਼ ਆਪਣੇ ਦਾਇਰੇ 'ਚ ਰਹਿੰਦੇ ਸਨ , ਲੇਕਿਨ ਦਾਇਰਾ ਖੁੱਲ੍ਹ ਰਿਹਾ ਹੈ, ਇੱਕ ਦੂਜੇ ਨਾਲ ਮੇਲ-ਮਿਲਾਪ ਜਾਰੀ ਹੈ, ਸੋ ਐਸੇ ਮਾਹੌਲ 'ਚ ਆਪਣਾ ਕਿੰਝ ਬਚਾਅ ਕਰਨਾ ਹੈ ਇਹ ਸਾਡੇ ਉੱਪਰ ਨਿਰਭਰ ਕਰਦਾ ਹੈ। ਦੱਸਣਯੋਗ ਹੈ ਕਿ ਇੱਕ ਸਵਾਲ ਦਾ ਉੱਤਰ ਦਿੰਦੇ ਡਾ.ਮੂਰਤੀ ਨੇ ਕਿਹਾ ਕਿ ਕੇਸ ਵਧਣ 'ਤੇ ਲਾਕਡਾਊਨ ਬਿਨ੍ਹਾਂ ਕਿਸੇ ਮਕਸਦ ਦੇ ਲਗਾਇਆ ਜਾਣਾ ਗੈਰ-ਜ਼ਰੂਰੀ ਹੈ। ਅਹਿਤਿਆਤ, ਸਮਝਦਾਰੀ ਅਤੇ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਣਾ ਹੀ ਇਸ ਸਮੇਂ ਕੋਰੋਨਾ ਤੋਂ ਬਚਾਅ ਕਰ ਸਕਦੀ ਹੈ।

-PTCNews

Related Post