ਚੱਪਲ ਪਾ ਕੇ ਬਾਈਕ ਚਲਾਉਣ ਵਾਲੇ ਹੋ ਜਾਣ ਸਾਵਧਾਨ, ਭਰਨਾ ਪੈ ਸਕਦੈ ਭਾਰੀ ਜ਼ੁਰਮਾਨਾ

By  Jashan A September 9th 2019 02:54 PM -- Updated: September 9th 2019 03:54 PM

ਚੱਪਲ ਪਾ ਕੇ ਬਾਈਕ ਚਲਾਉਣ ਵਾਲੇ ਹੋ ਜਾਣ ਸਾਵਧਾਨ, ਭਰਨਾ ਪੈ ਸਕਦੈ ਭਾਰੀ ਜ਼ੁਰਮਾਨਾ,ਨਵੀਂ ਦਿੱਲੀ: ਦੇਸ਼ ਭਰ 'ਚ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਹੋਣ ਨਾਲ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਤੋਂ 10 ਗੁਣਾ ਵਧ ਜੁਰਮਾਨਾ ਵਸੂਲਿਆ ਜਾ ਰਿਹਾ ਹੈ। ਇਸ ਦੌਰਾਨ ਜੇਕਰ ਕੋਈ ਚੱਪਲ ਪਹਿਨ ਕੇ ਦੋ-ਪਹੀਆ ਵਾਹਨ ਚਲਾਉਂਦਾ ਹੈ ਤਾਂ ਇਹ ਵੀ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ।

Chalanਸੂਤਰਾਂ ਮੁਤਾਬਕ ਚੱਪਲ ਪਹਿਨ ਕੇ ਦੋ-ਪਹੀਆ ਵਾਹਨ ਚਲਾਉਂਦੇ ਹੋਏ ਫੜੇ ਜਾਣ 'ਤੇ ਤੁਹਾਨੂੰ 1,000 ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਦੱਸਣਯੋਗ ਹੈ ਕਿ ਸੀਟ ਬੈਲਟ ਨਾ ਲਾਉਣ 'ਤੇ 100 ਦੀ ਥਾਂ 1000 ਰੁਪਏ ਦਾ ਜੁਰਮਾਨਾ ਹੋਵੇਗਾ।

ਹੋਰ ਪੜ੍ਹੋ: ਅੰਮ੍ਰਿਤਸਰ 'ਚ 10ਵੀਂ ਦੀ ਪ੍ਰੀਖਿਆ ਦੇਣ ਆਏ ਲੜਕੀ ਸਮੇਤ 7 ਨਕਲੀ ਵਿਦਿਆਰਥੀ ਕਾਬੂ

Chalanਰੈੱਡ ਲਾਈਟ ਜੰਪ ਕਰਨ 'ਤੇ 1000 ਦੀ ਥਾਂ 5,000 ਦੇਣ ਪੈਣਗੇ। ਇਸ ਤਰ੍ਹਾਂ ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 1000 ਤੋਂ 10,000 ਕਰ ਦਿੱਤਾ ਗਿਆ ਹੈ,ਇਸ ਤੋਂ ਇਲਾਵਾ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ 'ਤੇ 500 ਰੁਪਏ ਦੀ ਥਾਂ 5,000 ਰੁਪਏ ਜੁਰਮਾਨਾ ਦੇਣਾ ਹੋਵੇਗਾ। ਬਿਨਾਂ ਹੈਲਮੇਟ ਵਾਹਨ ਚਲਾਉਣ ਵਾਲੇ ਤੋਂ 500 ਦੀ ਥਾਂ 1,000 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ।

-PTC News

Related Post