ਨਿਊਜ਼ੀਲੈਂਡ ਦੇ ਰੇਡੀਉ ਵਿਰਸਾ ਤੇ ਨੇਕੀ ਖ਼ਿਲਾਫ਼ ਸਿੱਖ ਸੰਗਤਾਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ

By  Shanker Badra May 21st 2018 12:31 PM

ਨਿਊਜ਼ੀਲੈਂਡ ਦੇ ਰੇਡੀਉ ਵਿਰਸਾ ਤੇ ਨੇਕੀ ਖ਼ਿਲਾਫ਼ ਸਿੱਖ ਸੰਗਤਾਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ:ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਨੇ ਇੱਕ ਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸਿੱਖ ਧਰਮ ਪ੍ਰਤੀ ਕੂੜ ਅਤੇ ਗੁਮਰਾਹਕੁਨ ਪ੍ਰਚਾਰ ਕਰਨ ਵਾਲੇ ਰੇਡੀਉ ਵਿਰਸਾ 107 ਐਫ.ਐਮ ਵਿਰੁੱਧ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ।ਸਿੱਖ ਸੰਗਤਾਂ ਨੇ ਰੇਡੀਉ ਵਿਰਸਾ ਬੰਦ ਕਰਾਉਣ ਲਈ ਸਰਕਾਰ ਤੋਂ ਮੰਗ ਕੀਤੀ ਹੈ। 25 ਮੈਂਬਰੀ ਐਕਸ਼ਨ ਕਮੇਟੀ ਦੀ ਅਗਵਾਈ 'ਚ ਰੇਡੀਉ ਵਿਰਸਾ ਸਟੇਸ਼ਨ ਦੇ ਬਾਹਰ ਸ਼ਰਲੀ ਰੋਡ ਪਾਪਾ ਟੋਏ,ਆਕਲੈਂਡ ਵਿਖੇ ਇਹ ਰੋਸ ਮੁਜ਼ਾਹਰਾ ਨਿਊਜ਼ੀਲੈਂਡ ਦੇ ਸਮੇਂ ਅਨੁਸਾਰ 2 ਵਜੇ ਸ਼ੁਰੂ ਕੀਤਾ ਗਿਆ,ਜੋ ਕਰੀਬ ਇਕ ਘੰਟਾ ਚਲਿਆ। New Zealand Radio virsa and Virtue Against Sikh Sangat from Protestਇਸ ਵਿਚ ਔਰਤਾਂ ਅਤੇ ਬਚਿਆਂ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਸਿਖ ਸੰਗਤਾਂ ਅਤੇ ਪੰਜਾਬੀਆਂ ਨੇ ਵਾਹਿਗੁਰੂ ਨਾਮ ਜਾਪ ਕਰਦਿਆਂ ਹਿੱਸਾ ਲਿਆ ਅਤੇ ਜੈਕਾਰਿਆਂ ਦੀ ਗੂੰਜ 'ਚ ਸਮਾਪਤ ਕੀਤਾ। 25 ਮੈਂਬਰੀ ਕਮੇਟੀ ਦੇ ਆਗੂ ਭਾਈ ਗੁਰਿੰਦਰ ਸਿੰਘ ਤੋਂ ਪ੍ਰਾਪਤ ਸੂਚਨਾ ਪ੍ਰੈਸ ਨਾਲ ਸਾਂਝੀ ਕਰਦਿਆਂ ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿਚ ਨੇਕੀ ਸ਼ਰਮ ਕਰੋ,ਰੇਡੀਉ ਸਟੇਸ਼ਨ ਬੰਦ ਕਰੋ,ਔਰਤਾਂ ਦਾ ਅਪਮਾਨ ਬੰਦ ਕਰੋ,ਨੇਕੀ ਕੁੱਝ ਨੇਕੀ ਦਾ ਕੰਮ ਵੀ ਕਰ,ਸ਼ਰਮ ਕਰੋ ਸ਼ਰਮ ਕਰੋ ਨੇਕੀ ਸ਼ਰਮ ਕਰੋ ਆਦਿ ਨਾਅਰੇ ਲਿਖੇ ਹੋਏ ਬੈਨਰ ਚੁਕੇ ਹੋਏ ਸਨ। New Zealand Radio virsa and Virtue Against Sikh Sangat from Protestਰੇਡੀਉ ਸਟੇਸ਼ਨ ਕੰਪਲੈਕਸ ਤਿੰਨ ਪੜਾਓ ਜਿੰਦਰਿਆਂ ਦੇ ਅੰਦਰ ਹੋਣ ਅਤੇ ਰੇਡੀਉ ਦੇ ਮਾਲਕ ਹਰਨੇਕ ਨੇਕੀ ਰੇਡੀਉ ਸਟੇਸ਼ਨ 'ਚ ਮੌਜੂਦ ਹੋਣ ਦੇ ਬਾਵਜੂਦ ਵੀ ਅੱਜ ਉਸ ਨੇ ਰੇਡੀਉ ਪ੍ਰਸਾਰਨ ਬੰਦ ਹੀ ਰਖਿਆ।ਰੋਸ ਮੁਜ਼ਾਰੇ ਦੀ ਸਫਲਤਾ ਲਈ 25 ਮੈਂਬਰੀ ਐਕਸ਼ਨ ਕਮੇਟੀ ਦੇ ਮੈਂਬਰਾਨ ਭਾਈ ਗੁਰਿੰਦਰਪਾਲ ਸਿੰਘ,ਸਰਵਨ ਸਿੰਘ ਅਗਵਾਨ, ਦਲਜੀਤ ਸਿੰਘ,ਰਣਬੀਰ ਸਿੰਘ, ਗੁਰਿੰਦਰ ਸਿੰਘ ਖ਼ਾਲਸਾ,ਅਮਰਦੀਪ ਸਿੰਘ,ਅੰਮ੍ਰਿਤਪਾਲ ਸਿੰਘ ਟਕਸਾਲੀ,ਭੁਪਿੰਦਰ ਸਿੰਘ,ਡਾ ਇੰਦਰਪਾਲ ਸਿੰਘ,ਗੁਰਿੰਦਰ ਸਿੰਘ ਸਾਧੀ ਪੁਰਾ,ਜਗਜੀਤ ਸਿੰਘ,ਕਰਮਜੀਤ ਸਿੰਘ,ਖੜਕ ਸਿੰਘ,ਨਵਤੇਜ ਸਿੰਘ,ਪਰਗਟ ਸਿੰਘ,ਪਰਮਿੰਦਰ ਸਿੰਘ,ਰਾਜਿੰਦਰ ਸਿੰਘ ਜਿੰਡੀ,ਉੱਤਮ ਚੰਦ,ਮੁਖ਼ਤਿਆਰ ਸਿੰਘ,ਹਰਪ੍ਰੀਤ ਸਿੰਘ,ਵੀਰਪਾਲ ਸਿੰਘ,ਸਤਿੰਦਰ ਸਿੰਘ ਚੌਹਾਨ,ਮਨਜਿੰਦਰ ਸਿੰਘ ਬਾਸੀ ਆਦਿ ਨੇ ਸੰਗਤ ਦਾ ਧੰਨਵਾਦ ਕੀਤਾ।New Zealand Radio virsa and Virtue Against Sikh Sangat from Protestਆਗੂਆਂ ਨੇ ਕਿਹਾ ਕਿ ਗੁਰਬਾਣੀ ਦੀ ਤੌਹੀਨ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।ਨੇਕੀ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਨੋਟਿਸ ਲੈਂਦਿਆਂ ਸਮੁੱਚੀ ਸੰਗਤ ਨੇ ਸਿੱਖੀ ਪਰੰਪਰਾਵਾਂ ਦੀ ਤੌਹੀਨ ਕਰਨ ਵਾਲੇ ਨੇਕੀ ਨੂੰ ਵਡੀ ਸਜਾ ਦੇਣ ਦੀ ਮੰਗ ਕੀਤੀ ਹੈ।

-PTCNews

Related Post