Tarn Taran News : ਧੁੱਸੀ ਬੰਨ ਤੇ ਪਿੰਡ ਸਭਰਾਂ ਪਾਡਿਆਂ ਨੇੜੇ ਬੰਨ੍ਹ ਨੂੰ 20 ਫੁੱਟ ਲੱਗੀ ਢਾਹ, ਲੋਕਾਂ ਚ ਦਹਿਸ਼ਤ, ਪ੍ਰਸ਼ਾਸਨ ਨੂੰ ਅਪੀਲ

Dhusi Ban Near Sabran : ਅੱਜ ਫੇਰ ਸਵੇਰੇ ਤੜਕਸਰ ਪਿੰਡ ਸਭਰਾਂ ਦੇ ਨਜ਼ਦੀਕ ਪਾਡਿਆਂ ਦੀਆਂ ਬਹੇਕਾਂ ਦੇ ਕੋਲ 20 ਫੁੱਟ ਦੇ ਕਰੀਬ ਯਕ ਦਮ ਤੁਸੀਂ ਬੰਨ ਨੂੰ ਢਾਲ ਲੱਗ ਗਈ, ਜਿਸ ਕਾਰਨ ਲੋਕਾਂ ਵਿੱਚ ਭੱਜ ਦੌੜ ਮੱਚ ਗਈ ਅਤੇ ਲੋਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਕੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰ ਰਹੇ ਹਨ।

By  KRISHAN KUMAR SHARMA September 9th 2025 11:20 AM -- Updated: September 9th 2025 11:26 AM

TarnTaran Floods : ਪਿੰਡ ਸਭਰਾਂ ਨੇੜੇ ਮੁੜ ਫਿਰ ਬੰਨ੍ਹ ਨੂੰ 20 ਫੁੱਟ ਦੀ ਢਾਹ ਲੱਗੀ ਹੈ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲੋਕ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਬੰਨ ਨੂੰ ਬਚਾਉਣ ਲਈ ਪਹੁੰਚਣ ਦੀ ਅਪੀਲ ਕਰ ਰਹੇ ਹਨ।

ਹਰੀਕੇ ਹੈਡ ਵਰਕਸ ਤੋਂ ਛੱਡੇ ਗਏ ਸਤਲੁਜ ਦਰਿਆ ਦੇ ਵਿੱਚ ਪਾਣੀ ਕਾਰਨ ਜਿੱਥੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਉਥੇ ਹੀ ਲੋਕਾਂ ਦਾ ਹੋਰ ਵੱਡਾ ਨੁਕਸਾਨ ਨਾ ਹੋ ਸਕੇ ਉਸਨੂੰ ਬਚਾਉਣ ਲਈ ਰਾਤ ਦਿਨ ਬੰਨ ਦੀ ਰਾਖੀ ਕਰ ਰਹੇ ਹਨ ਅਤੇ ਜਿਹੜੀ ਜਗ੍ਹਾ ਤੇ ਬਨ ਨੂੰ ਢਾਹ ਲੱਗਦੀ ਹੈ ਉੱਥੇ ਵੱਡੇ ਪੱਧਰ ਤੇ ਮਿੱਟੀ ਅਤੇ ਮਿੱਟੀ ਦੇ ਤੋੜੇ ਭਰ ਕੇ ਪਾ ਰਹੇ ਹਨ ਤਾਂ ਜੋ ਇਹ ਬੰਨ ਬਚਿਆ ਰਹੇ, ਕਿਉਂਕਿ 2023 ਵਿੱਚ ਵੀ ਪਿੰਡ ਘੜੋਮ ਨਜ਼ਦੀਕ ਤੋਂ ਬੰਨ ਟੁੱਟ ਗਿਆ ਸੀ, ਜਿਸ ਨਾਲ ਇਸ ਇਲਾਕੇ ਦਾ ਬੜਾ ਵੱਡਾ ਨੁਕਸਾਨ ਹੋਇਆ ਸੀ।

ਅੱਜ ਫੇਰ ਸਵੇਰੇ ਤੜਕ ਸਰ ਪਿੰਡ ਸਭਰਾਂ ਦੇ ਨਜ਼ਦੀਕ ਪਾਡਿਆਂ ਦੀਆਂ ਬਹੇਕਾਂ ਦੇ ਕੋਲ 20 ਫੁੱਟ ਦੇ ਕਰੀਬ ਯਕਦਮ ਤੁਸੀਂ ਬੰਨ ਨੂੰ ਢਾਲ ਲੱਗ ਗਈ, ਜਿਸ ਕਾਰਨ ਲੋਕਾਂ ਵਿੱਚ ਭੱਜ ਦੌੜ ਮੱਚ ਗਈ ਅਤੇ ਲੋਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਨ ਲੱਗੇ ਕਿ ਉਹ ਜਲਦੀ ਤੋਂ ਜਲਦੀ ਇਸ ਬੰਨ ਤੇ ਪਹੁੰਚਣ ਤਾਂ ਜੋ ਕੋਈ ਵੱਡਾ ਨੁਕਸਾਨ ਹੋਣ ਤੋਂ ਬਚ ਸਕੇ।

ਗੱਲਬਾਤ ਕਰਦੇ ਹੋਏ ਪਿੰਡ ਵਾਸੀ ਬਾਬਾ ਸਾਰਜ ਸਿੰਘ ਗੁਰਚਰਨਪ੍ਰੀਤ ਸਿੰਘ ਅਤੇ ਪ੍ਰਧਾਨ ਸੋਹਣ ਸਿੰਘ ਸਭਰਾ ਨੇ ਦੱਸਿਆ ਕਿ ਲਗਾਤਾਰ ਅੱਜ 25 ਦਿਨ ਹੋ ਚੱਲੇ ਹਨ ਇਸ ਬੰਨ ਨੂੰ ਬਚਾਉਣ ਲਈ ਲੋਕ ਰਾਤ ਦਿਨ ਇੱਕ ਕਰ ਰਹੇ ਹਨ। ਫਿਰ ਵੀ ਪਾਣੀ ਦਾ ਵਹਾਅ ਹੈ ਉਹ ਅਜੇ ਵੀ ਘਟਣ 'ਤੇ ਨਹੀਂ ਆ ਰਿਹਾ। ਉਹਨਾਂ ਕਿਹਾ ਕਿ ਜਦ ਤੱਕ ਪਾਣੀ ਦਾ ਵਹਾਅ ਘੱਟ ਨਹੀਂ ਜਾਂਦਾ ਉਹ ਉਦੋਂ ਤੱਕ ਇਸ ਬੰਨ ਦੀ ਰਾਖੀ ਕਰਨਗੇ ਉਥੇ ਹੀ ਉਹਨਾਂ ਨੇ ਸਰਕਾਰੀ ਅਫਸਰ ਬਾਬੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਇਸ ਬੰਨ ਤੇ ਪਹੁੰਚਣ ਤਾਂ ਜੋ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ।

Related Post