Roof Collapse : ਮੁਕਤਸਰ ਚ ਮੀਂਹ ਦਾ ਕਹਿਰ, ਕਮਰੇ ਦੀ ਛੱਤ ਡਿੱਗਣ ਕਾਰਨ 4 ਸਾਲਾ ਬੱਚੀ ਦੀ ਮੌਤ, ਮਾਤਾ-ਪਿਤਾ ਤੇ ਭਰਾ ਜ਼ਖ਼ਮੀ

Roof Collapse In Muktsar : ਪਿੰਡ ਭੰਗਚੜੀ ਦੇ ਇੱਕ ਗਰੀਬ ਪਰਿਵਾਰ ਲਈ ਇਹ ਮੀਂਹ ਕਹਿਰ ਬਣ ਕੇ ਆਇਆ। ਘਰ ਦੀ ਛੱਤ ਡਿੱਗਣ ਨਾਲ ਕਰੀਬ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਭਰਾ ਜ਼ਖਮੀ ਹੋ ਗਿਆ ਹੈ। ਮਾਪੇ ਤਾਂ ਬਚ ਗਏ, ਪਰ ਆਪਣੀ ਬੇਟੀ ਨੂੰ ਗੁਆ ਕੇ ਅਜੇ ਵੀ ਸਦਮੇ ਵਿੱਚ ਹਨ।

By  KRISHAN KUMAR SHARMA June 5th 2025 09:50 AM -- Updated: June 5th 2025 02:46 PM

Roof Collapse : ਦੇਰ ਰਾਤ ਜਦੋਂ ਜ਼ਿਲ੍ਹਾ ਮੁਕਤਸਰ ਵਿੱਚ ਮੀਂਹ ਦੀਆਂ ਬੂੰਦਾਂ ਟਪਕਣੀਆਂ ਸ਼ੁਰੂ ਹੋਈਆਂ, ਤਾਂ ਕਿਸੇ ਨੂੰ ਇਹ ਅਹਿਸਾਸ ਵੀ ਨਹੀਂ ਸੀ ਕਿ ਇਹ ਮੀਂਹ ਕਿਸੇ ਦੀ ਜ਼ਿੰਦਗੀ ਉਜਾੜ ਦੇਵੇਗਾ। ਪਿੰਡ ਭੰਗਚੜੀ ਦੇ ਇੱਕ ਗਰੀਬ ਪਰਿਵਾਰ ਲਈ ਇਹ ਮੀਂਹ ਕਹਿਰ ਬਣ ਕੇ ਆਇਆ। ਘਰ ਦੀ ਛੱਤ ਡਿੱਗਣ ਨਾਲ ਕਰੀਬ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਭਰਾ ਜ਼ਖਮੀ ਹੋ ਗਿਆ ਹੈ। ਮਾਪੇ ਤਾਂ ਬਚ ਗਏ, ਪਰ ਆਪਣੀ ਬੇਟੀ ਨੂੰ ਗੁਆ ਕੇ ਅਜੇ ਵੀ ਸਦਮੇ ਵਿੱਚ ਹਨ।

ਮੀਂਹ ਕਾਰਨ ਡਿੱਗੀ ਛੱਤ

ਮਾਮਲਾ ਜ਼ਿਲ੍ਹਾ ਮੁਕਤਸਰ ਦੇ ਪਿੰਡ ਭੰਗਚੜੀ ਦਾ ਹੈ, ਜਿੱਥੇ ਇੱਕ ਮਿਹਨਤਕਸ਼ ਪਰਿਵਾਰ ਆਪਣੇ ਇੱਕ ਕਮਰੇ ਦੇ ਘਰ ਵਿੱਚ ਰਹਿੰਦਾ ਸੀ। ਪਿੰਡ ਵਾਸੀ ਜੰਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸਾ ਕਰੀਬ ਰਾਤ 9 ਵਜੇ ਦੇ ਲਗਭਗ ਹੋਇਆ, ਜਦੋਂ ਬਾਰਿਸ਼ ਸ਼ੁਰੂ ਹੋਈ। ਪਰਿਵਾਰ ਦੇ ਚਾਰ ਮੈਂਬਰ ਪਤੀ, ਪਤਨੀ ਅਤੇ ਉਨ੍ਹਾਂ ਦੇ ਦੋ ਨਾਭਕ ਬੱਚੇ ਇੱਕੋ ਕਮਰੇ ਵਿੱਚ ਸੌ ਰਹੇ ਸਨ। ਉਨ੍ਹਾਂ ਦੇ ਘਰ ਦੀ ਛੱਤ, ਜੋ ਕਿ ਪੁਰਾਣੀ ਡਾਟਾਂ ਨਾਲ ਬਣੀ ਹੋਈ ਸੀ, ਮੀਂਹ ਕਾਰਨ ਕਮਜ਼ੋਰ ਹੋਈ ਅਤੇ ਅਚਾਨਕ ਡਿੱਗ ਪਈ।

 ਛੱਤ ਡਿੱਗਣ ਨਾਲ ਸਾਰੇ ਪਰਿਵਾਰ ਵਾਲੇ ਮਲਬੇ ਹੇਠਾਂ ਆ ਗਏ। ਪਤੀ-ਪਤਨੀ ਨੂੰ ਹਲਕਾ ਜਿਹਾ ਲੱਗਣ ਕਾਰਨ ਉਹ ਬਚ ਗਏ, ਪਰ ਮਲਬੇ ਹੇਠਾਂ ਆਉਣ ਨਾਲ ਤਿੰਨ ਸਾਲ ਦੀ ਬੱਚੀ ਜਸਪ੍ਰੀਤ ਕੌਰ ਦੀ ਮੌਤ ਹੋ ਗਈ। ਉਸ ਦਾ ਭਰਾ, ਜੋ ਕਿ ਕਰੀਬ ਚਾਰ ਸਾਲ ਦਾ ਹੈ, ਜ਼ਖਮੀ ਹੋ ਗਿਆ। ਜੱਜ ਸਿੰਘ ਪਿੰਡ ਭੰਗਚੜੀ ਦਾ ਪਰਿਵਾਰ ਗਰੀਬ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਰਾਤ ਦੀ ਇਹ ਬਾਰਿਸ਼ ਉਨ੍ਹਾਂ ਲਈ ਇਕ ਅਜਿਹਾ ਦੁੱਖਦਾਈ ਮੋੜ ਲੈ ਕੇ ਆਈ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ।

Related Post