ਚੰਡੀਗੜ੍ਹ 'ਚ 92 ਸਾਲਾ ਵਿਅਕਤੀ ਦੀ ਕੋਰੋਨਾ ਨਾਲ ਹੋਈ ਮੌਤ

ਰਾਜਧਾਨੀ ਚੰਡੀਗੜ੍ਹ ਵਿੱਚ ਇੱਕ 92 ਸਾਲਾ ਕੋਵਿਡ ਪ੍ਰਭਾਵਿਤ ਮਰੀਜ਼ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਇਸਦੀ ਪੁਸ਼ਟੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਕਰੀਬ 6 ਮਹੀਨੇ ਦੇ ਅੰਤਰਾਲ ਤੋਂ ਬਾਅਦ ਸ਼ਹਿਰ ਵਿੱਚ ਕੋਵਿਡ ਨਾਲ ਕਿਸੀ ਮਰੀਜ਼ ਦੀ ਮੌਤ ਹੋਈ ਹੈ।

By  Jasmeet Singh February 22nd 2023 02:49 PM

ਚੰਡੀਗੜ੍ਹ, 22 ਫਰਵਰੀ: ਰਾਜਧਾਨੀ ਚੰਡੀਗੜ੍ਹ ਵਿੱਚ ਇੱਕ 92 ਸਾਲਾ ਕੋਵਿਡ ਪ੍ਰਭਾਵਿਤ ਮਰੀਜ਼ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਇਸਦੀ ਪੁਸ਼ਟੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਕਰੀਬ 6 ਮਹੀਨੇ ਦੇ ਅੰਤਰਾਲ ਤੋਂ ਬਾਅਦ ਸ਼ਹਿਰ ਵਿੱਚ ਕੋਵਿਡ ਨਾਲ ਕਿਸੀ ਮਰੀਜ਼ ਦੀ ਮੌਤ ਹੋਈ ਹੈ। 

ਦੱਸਿਆ ਜਾ ਰਿਹਾ ਕਿ ਮ੍ਰਿਤਕ ਬਜ਼ੁਰਗ ਸੈਕਟਰ 15 ਦਾ ਰਹਿਣ ਵਾਲਾ ਸੀ ਅਤੇ ਗੰਭੀਰ ਬਿਮਾਰੀ ਤੋਂ ਪੀੜਤ ਸੀ ਤੇ ਉਹ ਨੂੰ ਗਦੂਦ ਦੇ ਕੈਂਸਰ ਤੋਂ ਵੀ ਪ੍ਰਭਾਵਿਤ ਸੀ। ਇਸ ਦੇ ਨਾਲ ਹੈ ਉੱਥੇ ਹੀ ਬਜ਼ੁਰਗ ਨਿਮੋਨੀਆ ਤੋਂ ਵੀ ਪ੍ਰਭਾਵਿਤ ਹੋ ਗਿਆ ਸੀ। ਦੱਸਿਆ ਜਾ ਰਿਹਾ ਕਿ ਪੀੜਤ ਬਜ਼ੁਰਗ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।

ਕਾਬਲੇਗੌਰ ਹੈ ਕਿ ਉਸਨੇ ਕੋਵਿਡ ਤੋਂ ਬਚਾਅ ਲਈ ਕੋਵਿਡ ਦੀਆਂ ਦੋਵੇਂ ਖੁਰਾਕਾਂ ਦੇ ਨਾਲ ਬੂਸਟਰ ਡੋਜ਼ ਵੀ ਲਵਾਈ ਸੀ। ਹਾਲਾਂਕਿ ਉਸਦੀ ਗੰਭੀਰ ਬਿਮਾਰੀ ਕਾਰਨ ਕੋਵਿਡ ਦੀ ਲਾਗ ਦੀ ਸਥਿਤੀ ਵੀ ਬਣੀ ਰਹੀ। ਦੱਸ ਦੇਈਏ ਕਿ ਪਿਛਲੇ ਸਾਲ 26 ਅਗਸਤ ਨੂੰ ਵੀ ਸ਼ਹਿਰ ਵਿੱਚ ਕੋਵਿਡ ਕਾਰਨ ਇੱਕ ਜਾਨ ਚਲੀ ਗਈ ਸੀ।

ਇਸ ਦੇ ਨਾਲ ਹੀ ਨਵੰਬਰ 2022 ਤੋਂ ਸ਼ਹਿਰ ਵਿੱਚ ਕੋਵਿਡ ਦੇ ਮਾਮਲੇ ਘਟਣੇ ਸ਼ੁਰੂ ਹੋ ਗਏ ਸਨ। ਇਸ ਮਹੀਨੇ ਹੁਣ ਤੱਕ ਸ਼ਹਿਰ ਵਿੱਚ ਕੋਵਿਡ ਦੇ ਸਿਰਫ 3 ਮਾਮਲੇ ਸਾਹਮਣੇ ਆਏ ਹਨ ਜਦਕਿ ਜਨਵਰੀ ਵਿੱਚ ਕੋਵਿਡ ਦੇ 7 ਮਾਮਲੇ ਸਾਹਮਣੇ ਆਏ ਸਨ।

Related Post