ਪੰਜਾਬ 'ਚ ਸਸਤੀ ਹੋਣ ਜਾ ਰਹੀ ਸ਼ਰਾਬ! ਜਲਦ ਜਾਰੀ ਹੋਣਗੀਆਂ ਨਵੀਂਆਂ ਦਰਾਂ

By  Jasmeet Singh November 17th 2022 02:25 PM -- Updated: November 17th 2022 03:29 PM

ਚੰਡੀਗੜ੍ਹ, 17 ਨਵੰਬਰ: ਸੂਬੇ 'ਚ ਸ਼ਰਾਬ ਬਹੁਤ ਜਲਦ ਸਸਤੀ ਹੋਣ ਜਾ ਰਹੀ ਹੈ ਜਿਸ ਮਗਰੋਂ ਸ਼ਰਾਬ ਦੇ ਸ਼ੌਕੀਨਾਂ 'ਚ ਖੁਸ਼ੀ ਦੀ ਲਹਿਰ ਹੈ। ਹਾਸਿਲ ਜਾਣਕਾਰੀ ਮੁਤਾਬਕ ਸ਼ਰਾਬ ਦੀ ਨਵੀਂ ਰੇਟ ਲਿਸਟ ਸੋਸ਼ਲ ਮੀਡੀਆ 'ਤੇ ਧੜੱਲੇਦਾਰ ਤਰੀਕੇ ਨਾਲ ਵਾਇਰਲ ਜਾ ਰਹੀ ਹੈ।

 ਇਹ ਵੀ ਪੜ੍ਹੋ: ਸਿਰਫ਼ ਸ਼ਰਾਬ ਪੀਣ ਨਾਲ ਹੀ ਨਹੀਂ ਹੁੰਦਾ ਫੈਟੀ ਲੀਵਰ, ਇਨ੍ਹਾਂ ਲੱਛਣਾਂ ਦਾ ਰੱਖੋ ਖਾਸ ਧਿਆਨ

ਵਾਇਰਲ ਹੋਈ ਇਸ ਲਿਸਟ ਮੁਤਾਬਕ ਸ਼ਰਾਬ ਦੇ ਰੇਟ ਕਾਫੀ ਹੇਠਾਂ ਆਉਣ ਵਾਲੇ ਹਨ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਇਹ ਦਰਾਂ ਪਿਛਲੇ ਦਿਨੀਂ ਹੋਈਆਂ ਮੀਟਿੰਗਾਂ ਵਿੱਚ ਤੈਅ ਕੀਤੀਆਂ ਗਈਆਂ ਸਨ, ਜਿਸ ਦੀ ਲਿਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।


 ਇਹ ਵੀ ਪੜ੍ਹੋ: ਚਿੰਤਾਜਨਕ! ਪੰਜਾਬ 'ਚ ਸਕੂਲਾਂ ਨਾਲੋਂ ਵਧੇਰੇ ਹਨ ਸ਼ਰਾਬ ਦੇ ਠੇਕੇ

ਇੱਥੇ ਦੱਸਣਾ ਬਣਦਾ ਕਿ ਇਸ ਸੂਚੀ ਬਾਰੇ ਅਜੇ ਸਰਕਾਰ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਸਾਹਮਣੇ ਨਹੀਂ ਆਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਾਇਰਲ ਹੋਈ ਇਸ ਸੂਚੀ 'ਤੇ ਅੱਜ ਸ਼ਾਮ ਜਾਂ ਕੱਲ੍ਹ ਤੱਕ ਸਰਕਾਰ ਵੱਲੋਂ ਮੋਹਰ ਲਗਾਈ ਜਾ ਸਕਦੀ ਹੈ। ਜਿਸ ਤੋਂ ਬਾਅਦ ਇਸ ਸੂਚੀ ਨੂੰ ਜਨਤਕ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਸ਼ਰਾਬ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

ਵਾਇਰਲ ਹੋਈ ਸੂਚੀ ਵਿਚ ਵੱਖ-ਵੱਖ ਕੰਪਨੀਆਂ ਦੀ ਸ਼ਰਾਬ ਅਤੇ ਬੀਅਰ ਦੀਆਂ ਦਰਾਂ ਵਿਚ ਵੱਡਾ ਅੰਤਰ ਦਿਖਾਈ ਦੇ ਰਿਹਾ ਹੈ।

Related Post