ਅਮਰੀਕ ਸਿੰਘ ਸਿੱਧੂ ਨੇ ਸਪੇਨ ਚ ਵਧਾਇਆ ਸਿੱਖ ਕੌਮ ਦਾ ਮਾਣ, ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਚ ਹੋਇਆ ਸਨਮਾਨ, ਜਾਣੋ ਕਿਵੇਂ ਖੱਟਿਆ ਨਾਮਣਾ

Amrik Singh Sidhu : ਭਾਈ ਅਮਰੀਕ ਸਿੰਘ ਸਿੱਧੂ, ਜਿਨ੍ਹਾਂ ਨੇ ਸਪੇਨ 'ਚ ਪਿਛਲੇ 8-10 ਸਾਲਾਂ ਦੌਰਾਨ ਅਨੇਕ ਸਮਾਜਿਕ ਸੇਵਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ।

By  KRISHAN KUMAR SHARMA February 1st 2025 03:34 PM -- Updated: February 1st 2025 03:42 PM

Sikh in Spain : ਦੇਸ਼-ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਸਮੇਂ-ਸਮੇਂ 'ਤੇ ਆਪਣੀ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ ਹੈ। ਮਾਨਵਤਾ ਦੇ ਭਲੇ ਲਈ ਬਿਨਾਂ ਕਿਸੇ ਭੇਦਭਾਵ ਤੋਂ ਹਰ ਵਰਗ ਦੀ ਭਲਾਈ ਵਾਸਤੇ ਯੋਗਦਾਨ ਪਾਇਆ। ਭਾਵੇਂ ਦੁਨੀਆਂ 'ਤੇ ਆਈਆਂ ਕੁਦਰਤੀ ਆਫਤਾਂ ਹੋਣ ਜਾਂ ਕੋਈ ਹੋਰ ਸੰਕਟ ਹੋਵੇ। ਗੱਲ ਕਰਦੇ ਹਾਂ ਭਾਈ ਅਮਰੀਕ ਸਿੰਘ ਸਿੱਧੂ, ਜਿਨ੍ਹਾਂ ਨੇ ਸਪੇਨ 'ਚ ਪਿਛਲੇ 8-10 ਸਾਲਾਂ ਦੌਰਾਨ ਅਨੇਕ ਸਮਾਜਿਕ ਸੇਵਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ।

ਇਨ੍ਹਾਂ ਸੇਵਾਵਾਂ ਵਿੱਚ ਉਨ੍ਹਾਂ ਨੇ ਭਾਵੇਂ ਮ੍ਰਿਤਕ ਦੇਹਾਂ ਨੂੰ ਭਾਰਤ ਭੇਜਣ ਦੀ ਸੇਵਾ ਜਾਂ ਯੂਕਰੇਨ ਦੇ ਬੇਘਰ ਲੋਕਾਂ ਨੂੰ ਲੰਗਰ, ਦਵਾਈਆਂ ਦੀ ਸੇਵਾ, ਸਪੇਨ ਵਿੱਚ ਆਏ ਹੜ੍ਹਾਂ ਵਿੱਚ ਬੇਘਰ ਹੋਏ ਲੋਕਾਂ ਦਾ ਮੁੜ ਵਸੇਬਾ ਜਾਂ ਸਾਫ਼-ਸਫ਼ਾਈਆਂ ਦੀ ਸੇਵਾ ਨਿਭਾ ਕੇ ਬੁਹਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਹਰ ਪੱਖ ਤੋਂ ਸਿੱਖ ਕੌਮ ਦੀ ਸੇਵਾ ਭਾਵਨਾ ਨੂੰ ਕਾਇਮ ਰੱਖਿਆ ਅਤੇ ਹਰ ਧਰਮਾਂ ਦੇ ਲੋਕਾਂ ਵਿੱਚ ਸਿੱਖ ਕੌਮ ਦਾ ਮਾਣ ਵਧਾਇਆ।

ਇਸੇ ਕਾਰਜਾਂ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਯੂਰਪੀਅਨ ਪਾਰਲੀਮੈਂਟ ਬਰੱਸਲਜ਼ ਵਿੱਚ ਵਾਈਸ ਪ੍ਰੈਜ਼ੀਡੈਂਟ ਐਂਟੋਨੀ ਲਾ ਸਬਰਨਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ ਸਿੱਧੂ ਨੇ ਸਮੂਹ ਸਿੱਖ ਕੌਮ ਦਾ ਯੂਰਪੀਅਨ ਪਾਰਲੀਮੈਂਟ ਦੇ ਵਾਈਸ ਪ੍ਰੈਜ਼ੀਡੈਂਟ ਐਂਟੋਨੀ ਲਾ ਸਬਰਨਾ ਅਤੇ ਬਿੰਦਰ ਸਿੰਘ ਗਰੇਵਾਲ, ਹਰਿੰਦਰ ਸਿੰਘ ਬਾਜਵਾ, ਜਗਦੀਪ ਸਿੰਘ ਗਰੇਵਾਲ, ਤਰਨਪ੍ਰੀਤ ਸਿੰਘ ਸਰਬਜੀਤ ਸਿੰਘ ਹਾਲੈਂਡ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ।

Related Post