Apply for CAA: ਭਾਰਤੀ ਨਾਗਰਿਕਤਾ ਲੈਣ ਲਈ ਕਿਵੇਂ ਕਰੀਏ ਅਪਲਾਈ? ਜਾਣੋ ਸੌਖਾ ਤਰੀਕਾ

By  KRISHAN KUMAR SHARMA March 13th 2024 06:00 AM

How to Apply for Indian Citizenship Under CAA: ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਆਪਣੇ ਵੱਡੇ ਫੈਸਲੇ 'ਤੇ ਮੋਹਰ ਲਗਾਉਂਦੇ ਹੋਏ CAA ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਲਈ ਸਰਕਾਰ ਨੇ CAA ਤਹਿਤ ਨਾਗਰਿਕਤਾ ਪ੍ਰਾਪਤ ਕਰਨ ਲਈ ਆਪਣੇ ਪੋਰਟਲ ਨੂੰ ਲਾਈਵ ਕਰ ਦਿੱਤਾ ਹੈ। ਦਸ ਦਈਏ ਕਿ ਜੋ ਲੋਕ CAA ਤਹਿਤ ਨਾਗਰਿਕਤਾ ਚਾਹੁੰਦੇ ਹਨ, ਉਹ ਘਰ ਬੈਠੇ ਹੀ ਅਪਲਾਈ ਕਰ ਸਕਦੇ ਹਨ। ਤਾਂ ਆਉ ਜਾਣਦੇ ਹਾਂ CAA ਦੇ ਤਹਿਤ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਦਾ ਤਰੀਕਾ...

CAA ਕੀ ਹੈ?

CAA ਨਾਗਰਿਕਤਾ ਸੋਧ ਕਾਨੂੰਨ ਹੈ, ਜੋ ਕਿ ਦੇਸ਼ 'ਚ ਲਾਗੂ ਕਰ ਦਿੱਤਾ ਗਿਆ ਹੈ। ਇਸ ਰਾਹੀਂ ਗੁਆਂਢੀ ਦੇਸ਼ਾਂ ਤੋਂ ਆਉਣ ਵਾਲੇ ਘੱਟ ਗਿਣਤੀ ਭਾਰਤੀ ਨਾਗਰਿਕਤਾ ਹਾਸਲ ਕਰ ਸਕਣਗੇ। ਦਸ ਦਈਏ ਕਿ ਜੇਕਰ ਕੋਈ 31 ਦਸੰਬਰ 2014 ਤੋਂ ਪਹਿਲਾਂ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਤੋਂ ਆਇਆ ਹੈ, ਤਾਂ ਉਹ ਭਾਰਤੀ ਨਾਗਰਿਕਤਾ ਲਈ ਯੋਗ ਹੋਵੇਗਾ। ਇਨ੍ਹਾਂ ਵਿੱਚ ਹਿੰਦੂ, ਸਿੱਖ, ਈਸਾਈ, ਬੋਧੀ, ਜੈਨੀ ਅਤੇ ਪਾਰਸੀ ਘੱਟ ਗਿਣਤੀਆਂ ਸ਼ਾਮਲ ਹਨ।

  • CAA ਦੇ ਤਹਿਤ ਅਰਜ਼ੀ ਦੇਣ ਦਾ ਤਰੀਕਾ
  • ਸਭ ਤੋਂ ਪਹਿਲਾ indiancitizenshiponline.nic.in ਵੈੱਬਸਾਈਟ 'ਤੇ ਜਾਣਾ ਹੋਵੇਗਾ।
  • ਫਿਰ ਸਾਈਨ ਅੱਪ ਦੇ ਵਿਕਲਪ ਨੂੰ ਚੁਣ ਕੇ ਰਜਿਸਟਰ ਕਰਨਾ ਹੋਵੇਗਾ।
  • ਉਪਰੰਤ ਭਾਰਤੀ ਨਾਗਰਿਕਤਾ ਲਈ ਅਰਜ਼ੀ ਜਮ੍ਹਾ ਕਰਨ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
  • ਫਿਰ ਆਪਣਾ ਫ਼ੋਨ ਨੰਬਰ ਜਾਂ ਜੀਮੇਲ ਆਈਡੀ ਦਰਜ ਕਰਕੇ ਕੈਪਚਾ ਕੋਡ ਭਰਣਾ ਹੋਵੇਗਾ।
  • ਨਾਮ, ਈਮੇਲ ਆਈਡੀ ਅਤੇ ਕੈਪਚਾ ਕੋਡ ਦਰਜ ਕਰਕੇ ਸਬਮਿਟ ਕਰਨਾ ਹੋਵੇਗਾ।
  • ਫਿਰ ਦਾਖਲ ਕੀਤੇ ਮੇਲ ਆਈਡੀ ਜਾਂ ਫ਼ੋਨ ਨੰਬਰ 'ਤੇ OTP ਆਵੇਗਾ, ਜਿਸ ਨੂੰ ਦਰਜ ਕਰਨਾ ਹੋਵੇਗਾ।
  • ਕੈਪਚਾ ਕੋਡ ਨੂੰ ਦਾਖਲ ਕਰਕੇ OTP ਦੀ ਪੁਸ਼ਟੀ ਕਰਨੀ ਹੋਵੇਗੀ।
  • ਇਸ ਤਰ੍ਹਾਂ ਰਜਿਸਟ੍ਰੇਸ਼ਨ ਜਾਂ ਸਾਈਨ ਅਪ ਪ੍ਰਕਿਰਿਆ ਪੂਰੀ ਹੋ ਜਾਵੇਗੀ।
  • ਅੰਤ 'ਚ ਤੁਹਾਨੂੰ ਅਗਲੀ ਪ੍ਰਕਿਰਿਆ 'ਚ ਨਾਗਰਿਕਤਾ ਲਈ ਅਰਜ਼ੀ ਦੇਣੀ ਪਵੇਗੀ।

CAA ਤਹਿਤ ਨਾਗਰਿਕਤਾ ਲਈ ਅਰਜ਼ੀ ਫਾਰਮ

ਵੈੱਬਸਾਈਟ 'ਤੇ ਲੌਗਇਨ ਕਰਨ ਤੋਂ ਬਾਅਦ, ਤੁਹਾਡੇ ਸਾਹਮਣੇ 'ਤਾਜ਼ਾ ਐਪਲੀਕੇਸ਼ਨ ਸ਼ੁਰੂ ਕਰਨ ਲਈ ਇੱਥੇ ਕਲਿੱਕ ਕਰੋ' ਦੀ ਚੋਣ ਹੋਵੇਗੀ, ਜਿਸ 'ਤੇ ਤੁਹਾਨੂੰ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਕੁਝ ਸਵਾਲ ਪੁੱਛੇ ਜਾਣਗੇ, ਜਿਨ੍ਹਾਂ ਦਾ ਜਵਾਬ ਦੇਣਾ ਹੋਵੇਗਾ। ਉਪਰੰਤ “Accept & Submit” ਵਿਕਲਪ ਨੂੰ ਚੁਣਨਾ ਹੋਵੇਗਾ। ਫਿਰ ਹੋਰ ਜਾਣਕਾਰੀ ਭਰਨ ਤੋਂ ਬਾਅਦ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣੇ ਹੋਣਗੇ ਅਤੇ ਔਨਲਾਈਨ ਪ੍ਰਕਿਰਿਆ ਲਈ 50 ਰੁਪਏ ਅਦਾ ਕਰਨੇ ਪੈਣਗੇ। ਇਸ ਤਰ੍ਹਾਂ ਤੁਸੀਂ CAA 2019 ਦੇ ਤਹਿਤ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਦੇ ਯੋਗ ਹੋਵੋਗੇ।

ਇੱਕ ਰਿਪੋਰਟ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਤੁਸੀਂ CAA 2019 ਦੇ ਤਹਿਤ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਲਈ ਆਪਣੇ ਸਮਾਰਟਫੋਨ ਦੀ ਵਰਤੋਂ ਵੀ ਕਰ ਸਕਦੇ ਹੋ ਅਤੇ ਇਸਦੀ ਵੈੱਬਸਾਈਟ ਨੂੰ ਆਸਾਨੀ ਨਾਲ ਫੋਨ 'ਤੇ ਚਲਾਇਆ ਜਾ ਸਕਦਾ ਹੈ। ਜੇਕਰ ਕੋਈ ਸਮੱਸਿਆ ਆਉਂਦੀ ਹੈ, ਤਾਂ ਤੁਸੀਂ ਈਮੇਲ ਰਾਹੀਂ support.ctznoci@mha.gov.in 'ਤੇ ਸੰਪਰਕ ਕਰ ਸਕਦੇ ਹੋ।

Related Post