Patiala Child Molestation - ਪਟਿਆਲਾ ਚ ਆਟੋ ਚ ਬੱਚੀ ਨਾਲ ਛੇੜਛਾੜ, ਆਟੋ ਵਾਲਿਆਂ ਨੇ ਚਾਲਕ ਨੂੰ ਫੜ ਕੇ ਜੰਮ ਕੇ ਕੀਤੀ ਛਿੱਤਰ ਪਰੇਡ

Patiala Child Molestation - ਫਿਲਹਾਲ ਲਾਹੌਰੀ ਥਾਣਾ ਦੀ ਪੁਲਿਸ ਵੱਲੋਂ ਇਸ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ ਤੇ ਇਸਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਕਿਉਂਕਿ ਮਾਰ ਕੁੱਟ ਦੇ ਨਾਲ ਇਸਦੀ ਹਾਲਤ ਕਾਫੀ ਮਾੜੀ ਦਿਖਾਈ ਦੇ ਰਹੀ।

By  KRISHAN KUMAR SHARMA May 16th 2025 01:50 PM -- Updated: May 16th 2025 01:52 PM

Patiala Child Molestation - ਪਟਿਆਲਾ ਦੇ ਵਿੱਚ ਇੱਕ ਆਟੋ ਡਰਾਈਵਰ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ। ਆਟੋ ਡਰਾਈਵਰਾਂ ਨੇ ਸੜਕ ਦੇ ਉੱਪਰ ਬੱਚੀ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮ ਨੂੰ ਬੈਲਟਾਂ ਅਤੇ ਲੋਹੇ ਦੀਆਂ ਪਾਈਪਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ। 

ਜਾਣਕਾਰੀ ਦੇ ਮੁਤਾਬਕ ਇਹ ਆਟੋ ਡਰਾਈਵਰ ਪ੍ਰਵਾਸੀ ਹੈ ਅਤੇ ਇਸ ਦੇ ਆਟੋ ਦੇ ਵਿੱਚ ਅੱਜ ਇੱਕ ਸਕੂਲ ਦੀ ਬੱਚੀ ਨੂੰ ਉਸਦੇ ਮਾਪਿਆਂ ਦੇ ਦੁਆਰਾ ਚੜਾਇਆ ਗਿਆ ਸੀ ਅਤੇ ਲੜਕੀ ਦੀ ਮਾਂ ਦੇ ਦੱਸਣ ਦੇ ਮੁਤਾਬਿਕ ਇਸ ਦੇ ਵੱਲੋਂ ਕੁੜੀ ਦੇ ਨਾਲ ਗਲਤ ਹਰਕਤ ਕੀਤੀ ਗਈ, ਜਿਸ ਤੋਂ ਬਾਅਦ ਕੁੜੀ ਜਦੋਂ ਸਕੂਲ ਪਹੁੰਚ ਗਈ ਹੈ ਤਾਂ ਉਸ ਨੇ ਆਪਣੀ ਟੀਚਰ ਨੂੰ ਇਹ ਸਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਸਦੀ ਮਾਂ ਨੇ ਜਦੋਂ ਇਥੇ ਆ ਕੇ ਉਸ ਡਰਾਈਵਰ ਨੂੰ ਲੱਭਿਆ ਤਾਂ ਮੌਕੇ ਦੇ ਉੱਪਰ ਮੌਜੂਦ ਦੂਜੇ ਆਟੋ ਡਰਾਈਵਰਾਂ ਦੇ ਕਥਿਤ ਦੋਸ਼ੀ ਚਾਲਕ ਨੂੰ ਫੜ ਲਿਆ ਅਤੇ ਫਿਰ ਇਸਦੀ ਬੁਰੀ ਤਰ੍ਹਾਂ ਨਾਲ ਛਿੱਤਰ ਪਰੇਡ ਕੀਤੀ ਹੈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।

ਫਿਲਹਾਲ ਲਾਹੌਰੀ ਥਾਣਾ ਦੀ ਪੁਲਿਸ ਵੱਲੋਂ ਇਸ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ ਤੇ ਇਸਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਕਿਉਂਕਿ ਮਾਰ ਕੁੱਟ ਦੇ ਨਾਲ ਇਸਦੀ ਹਾਲਤ ਕਾਫੀ ਮਾੜੀ ਦਿਖਾਈ ਦੇ ਰਹੀ। ਅਜੇ ਤੱਕ ਪੁਲਿਸ ਦੇ ਮੁਤਾਬਿਕ ਸ਼ਿਕਾਇਤਕਰਤਾ ਦੇ ਵੱਲੋਂ ਕਿਸੇ ਤਰ੍ਹਾਂ ਦੀ ਸ਼ਿਕਾਇਤ ਵੀ ਉਹਨਾਂ ਕੋਲ ਨਹੀਂ ਦਿੱਤੀ ਗਈ।।

ਪੁਲਿਸ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਜੋ ਪਰਿਵਾਰਕ ਮੈਂਬਰਾਂ ਦੇ ਦੁਆਰਾ ਇਸ ਡਰਾਈਵਰ ਦੇ ਉੱਪਰ ਆਰੋਪ ਲਗਾਏ ਗਏ ਹਨ ਉਹ ਕਾਫੀ ਸੰਗੀਨ ਹਨ।

Related Post