Kulladh Pizza: ਕੁੱਲ੍ਹੜ ਪੀਜ਼ਾ ਵੀਡੀਓ ਲੀਕ ਮਾਮਲੇ ਚ ਗ੍ਰਿਫ਼ਤਾਰ ਕੁੜੀ ਦੇ ਪਰਿਵਾਰ ਵੱਲੋਂ ਵੱਡਾ ਖ਼ੁਲਾਸਾ

By  Jasmeet Singh September 25th 2023 06:37 PM

Kulladh Pizza Video Leak Case: ਮਸ਼ਹੂਰ ਕੱਲ੍ਹੜ ਪੀਜ਼ਾ ਜੋੜੇ ਦੀ ਲੀਕ ਹੋਈ ਇਤਰਾਜ਼ਯੋਗ ਵੀਡੀਓ ਦੇ ਵਾਇਰਲ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਇੱਕ ਕੁੜੀ ਦੇ ਪਰਿਵਾਰ ਵਾਲੇ ਆਖ਼ਰਕਾਰ ਅੱਜ ਕੈਮਰੇ ਸਾਹਮਣੇ ਆ ਗਏ ਹਨ। 

ਕੁੜੀ ਦੀ ਮਾਸੀ ਨੇ ਅੱਜ ਮੀਡੀਆ ਸਾਹਮਣੇ ਆ ਕੇ ਸਹਿਜ ਅਰੋੜਾ 'ਤੇ ਹੀ ਫੋਨ ਨਾਲ ਛੇੜਛਾੜ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ, "ਇਸ ਮਾਮਲੇ 'ਚ ਸਾਡੀ ਕੁੜੀ ਦੀ ਕੋਈ ਗਲਤੀ ਨਹੀਂ ਹੈ ਅਤੇ ਉਹ ਬੇਕਸੂਰ ਹੈ।" 

ਕੁੜੀ ਦੀ ਮਾਸੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੜੀ ਖਾਲਸਾ ਕਾਲਜ ਦੀ ਵਿਦਿਆਰਥਣ ਹੈ ਅਤੇ ਉਸਨੇ ਮਹਿਜ਼ ਇੱਕ ਮਹੀਨੇ ਕੁੱਲ੍ਹੜ ਪੀਜ਼ਾ ਵਾਲਿਆਂ ਕੋਲ ਕੰਮ ਕੀਤਾ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਉਸ ਦੌਰਾਨ ਇੱਕ ਪੂਰੇ ਦਿਨ ਫੋਨ ਸਹਿਜ ਅਰੋੜਾ ਦੇ ਕੋਲ ਰਿਹਾ ਸੀ। ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਮਨ੍ਹਾ ਕਰਨ ਦੇ ਬਾਵਜੂਦ ਸਹਿਜ ਅਰੋੜਾ ਨੇ ਸਾਰਾ ਦਿਨ ਫੋਨ ਆਪਣੇ ਕੋਲ ਰੱਖਿਆ।


ਪਰਿਵਾਰਕ ਮੈਂਬਰ ਦਾ ਕਹਿਣਾ ਕਿ ਉਨ੍ਹਾਂ ਦੀ ਕੁੜੀ ਨੇ ਕਾਲਜ ਦੀ ਫ਼ੀਸ ਅਦਾ ਕਰਨ ਲਈ ਕੁੱਲ੍ਹੜ ਪਿੱਜ਼ਾ ਦੇ ਰੈਸਟੋਰੈਂਟ 'ਚ ਕੰਮ ਫੜਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਇੰਸਟਾਗ੍ਰਾਮ 'ਤੇ ਆਈ.ਡੀ. ਬਣੀ ਉਹ ਉਨ੍ਹਾਂ ਦੀ ਕੁੜੀ ਦੇ ਨੰਬਰ ਤੋਂ ਬਣੀ ਅਤੇ ਉਸੇ ਦੇ ਇੰਟਰਨੈੱਟ ਦੀ ਵਰਤੋਂ ਕੀਤੀ ਗਈ , ਜਿਸਦਾ ਸਾਰਾ ਇਲਜ਼ਾਮ ਉਨ੍ਹਾਂ ਸਹਿਜ ਅਰੋੜਾ 'ਤੇ ਲਾਇਆ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਵੱਲੋਂ ਕੁਝ ਨਹੀਂ ਕੀਤਾ ਗਿਆ ਕਿਉਂਕਿ ਉਸ ਦਾ ਫੋਨ ਪੂਰਾ ਦਿਨ ਸਹਿਜ ਅਰੋੜਾ ਕੋਲ ਸੀ, ਉਸ ਦੌਰਾਨ ਉਸੇ ਨੇ ਇੰਸਟਾਗ੍ਰਾਮ ਤੋਂ ਆਈ.ਡੀ. ਬਣਾ ਕੇ ਉਸ ਦੇ ਮੋਬਾਇਲ ਦੀ ਵਰਤੋਂ ਕਰਦਿਆਂ ਮੈਸੇਜ ਭੇਜਿਆ ਗਿਆ। ਪਰਿਵਾਰ ਹੁਣ ਪ੍ਰਸ਼ਾਸਨ ਨੂੰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। 


ਦੱਸਣਯੋਗ ਹੈ ਕਿ ਇਸ ਮਾਮਲੇ 'ਚ ਨੇਪਾਲ ਦੀ ਇੱਕ ਕੁੜੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸ ਕੋਲੋਂ ਵੀ ਪੁੱਛਪੜਤਾਲ ਜਾਰੀ ਹੈ। 

ਇਹ ਵੀ ਪੜ੍ਹੋ: 7 ਮਹੀਨਿਆਂ ਦੀ ਜ਼ਾਇਸ਼ਾ SMA ਨਾਮਕ ਦੁਰਲੱਭ ਬਿਮਾਰੀ ਤੋਂ ਹੈ ਪੀੜਤ; ਜਾਣੋ ਕਿਵੇਂ ਕੀਤੀ ਜਾ ਸਕਦੀ ਮਾਸੂਮ ਦੀ ਮਦਦ

Related Post