Chandigarh Airport ਬੰਦ ਨਹੀਂ ਹੋਵੇਗਾ , ਏਅਰਪੋਰਟ ਦੇ ਰਨਵੇ ਦੀ ਮੈਂਟੇਨੈਂਸ ਦੇ ਨਾਲ ਫਲਾਈਟਸ ਵੀ ਚੱਲਣਗੀਆਂ , ਮੀਟਿੰਗ ਚ ਲਿਆ ਫੈਸਲਾ

Chandigarh Airport News : ਚੰਡੀਗੜ੍ਹ ਏਅਰਪੋਰਟ ਬੰਦ ਨਹੀਂ ਹੋਵੇਗਾ। ਚੰਡੀਗੜ੍ਹ ਏਅਰਪੋਰਟ ਦੇ ਰਨਵੇ ਦੀ ਮੈਂਟੇਨੈਂਸ ਦਾ ਕੰਮ 26 ਅਕਤੂਬਰ ਤੋਂ ਲੈ ਕੇ 18 ਨਵੰਬਰ ਤੱਕ ਚੱਲੇਗਾ। ਹਾਲਾਂਕਿ ਇਸ ਸਮੇਂ ਦੌਰਾਨ ਹਵਾਈ ਅੱਡਾ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗਾ। ਏਅਰਪੋਰਟ ਅਥਾਰਟੀ ਅਤੇ ਸੈਨਾ ਅਧਿਕਾਰੀਆਂ ਦੀ ਮੀਟਿੰਗ ਵਿੱਚ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਕਿ ਮੈਂਟੇਨੈਂਸ ਦੇ ਕੰਮ ਦੇ ਨਾਲ ਨਾਲ ਉਡਾਣਾਂ ਵੀ ਜਾਰੀ ਰਹਿਣਗੀਆਂ

By  Shanker Badra October 24th 2025 08:57 PM -- Updated: October 24th 2025 08:58 PM

Chandigarh Airport News : ਚੰਡੀਗੜ੍ਹ ਏਅਰਪੋਰਟ ਬੰਦ ਨਹੀਂ ਹੋਵੇਗਾ। ਚੰਡੀਗੜ੍ਹ ਏਅਰਪੋਰਟ ਦੇ ਰਨਵੇ ਦੀ ਮੈਂਟੇਨੈਂਸ ਦਾ ਕੰਮ 26 ਅਕਤੂਬਰ ਤੋਂ ਲੈ ਕੇ 18 ਨਵੰਬਰ ਤੱਕ ਚੱਲੇਗਾ। ਹਾਲਾਂਕਿ ਇਸ ਸਮੇਂ ਦੌਰਾਨ ਹਵਾਈ ਅੱਡਾ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗਾ। ਏਅਰਪੋਰਟ ਅਥਾਰਟੀ ਅਤੇ ਸੈਨਾ ਅਧਿਕਾਰੀਆਂ ਦੀ ਮੀਟਿੰਗ ਵਿੱਚ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਕਿ ਮੈਂਟੇਨੈਂਸ ਦੇ ਕੰਮ ਦੇ ਨਾਲ ਨਾਲ ਉਡਾਣਾਂ ਵੀ ਜਾਰੀ ਰਹਿਣਗੀਆਂ।   

ਪਹਿਲਾਂ ਇਹ ਚਰਚਾ ਸੀ ਕਿ ਇਸ ਦੌਰਾਨ ਏਅਰਪੋਰਟ ਪੂਰੀ ਤਰ੍ਹਾਂ ਬੰਦ ਰਹੇਗਾ ਪਰ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਮੈਂਟੇਨੈਂਸ ਦੇ ਨਾਲ ਫਲਾਈਟਸ ਵੀ ਚੱਲਦੀਆਂ ਰਹਿਣਗੀਆਂ। ਚੰਡੀਗੜ੍ਹ ਏਅਰਪੋਰਟ 26 ਅਕਤੂਬਰ ਤੋਂ 6 ਨਵੰਬਰ ਤੱਕ ਰੋਜ਼ਾਨਾ ਸੱਤ ਘੰਟਿਆਂ ਲਈ ਚੱਲੇਗਾ ਅਤੇ ਉਸ ਤੋਂ ਬਾਅਦ 7 ਨਵੰਬਰ ਤੋਂ 18 ਨਵੰਬਰ ਤੱਕ 18 ਘੰਟੇ ਉਡਾਣਾਂ ਚੱਲਣਗੀਆਂ। ਇਹ ਫੈਸਲਾ ਯਾਤਰੀਆਂ ਦੀ ਸੁਵਿਧਾ ਅਤੇ ਸੇਵਾਵਾਂ ਨੂੰ ਪ੍ਰਭਾਵਿਤ ਨਾ ਹੋਣ ਦੇ ਲਈ ਲਿਆ ਗਿਆ ਹੈ।

ਉਡਾਣਾਂ ਇਸ ਤਰ੍ਹਾਂ ਚੱਲਣਗੀਆਂ

ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਉਡਾਣਾਂ 26 ਅਕਤੂਬਰ ਤੋਂ 6 ਨਵੰਬਰ ਤੱਕ ਰੋਜ਼ਾਨਾ ਸਵੇਰੇ 5:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਚੱਲਣਗੀਆਂ, ਜਦੋਂ ਕਿ ਉਡਾਣਾਂ 7 ਨਵੰਬਰ ਤੋਂ 18 ਨਵੰਬਰ ਤੱਕ ਸਵੇਰੇ 5:00 ਵਜੇ ਤੋਂ ਰਾਤ 11:00 ਵਜੇ ਤੱਕ ਚੱਲਣਗੀਆਂ। ਹੁਣ ਕੰਪਨੀਆਂ ਇਸ ਅਨੁਸਾਰ ਆਪਣੀਆਂ ਤਿਆਰੀਆਂ ਕਰਨਗੀਆਂ। ਇਸ ਫੈਸਲੇ ਨਾਲ ਜਨਤਾ ਨੂੰ ਰਾਹਤ ਮਿਲੇਗੀ। ਹਵਾਈ ਅੱਡਾ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਪਣੀਆਂ ਫਲਾਈਟਸ ਲੈਣ ਲਈ ਦਿੱਲੀ ਜਾਣਾ ਪੈਣਾ ਸੀ।

ਚੰਡੀਗੜ੍ਹ ਹਵਾਈ ਅੱਡੇ ਤੋਂ ਰੋਜ਼ਾਨਾ 56 ਉਡਾਣਾਂ

ਚੰਡੀਗੜ੍ਹ ਤੋਂ ਰੋਜ਼ਾਨਾ ਆਉਣ ਵਾਲੀਆਂ ਉਡਾਣਾਂ ਦੀ ਔਸਤ ਗਿਣਤੀ 56 ਹੈ। ਪੰਜਾਬ, ਚੰਡੀਗੜ੍ਹ, ਹਿਮਾਚਲ, ਹਰਿਆਣਾ ਅਤੇ ਜੰਮੂ ਵਰਗੇ ਰਾਜ ਇਸ ਹਵਾਈ ਅੱਡੇ 'ਤੇ ਨਿਰਭਰ ਕਰਦੇ ਹਨ। ਹਵਾਈ ਸੈਨਾ ਇੱਥੇ ਰਨਵੇਅ ਦੀ ਵਰਤੋਂ ਕਰਦੀ ਹੈ ਅਤੇ ਇਸਦੇ ਜਹਾਜ਼ ਵੀ ਇੱਥੋਂ ਉਡਾਣ ਭਰਦੇ ਹਨ। ਛੱਠ ਪੂਜਾ ਕੱਲ੍ਹ ਤੋਂ 28 ਤਰੀਕ ਤੱਕ ਹੈ। ਪੰਜਾਬ ਤੋਂ ਬਹੁਤ ਸਾਰੇ ਲੋਕ ਪੂਜਾ ਲਈ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਂਦੇ ਹਨ। ਸੂਤਰਾਂ ਅਨੁਸਾਰ ਬਿਹਾਰ ਵਿੱਚ ਚੋਣਾਂ ਕਾਰਨ ਕੇਂਦਰ ਸਰਕਾਰ ਕੋਈ ਨਾਰਾਜ਼ਗੀ ਨਹੀਂ ਚਾਹੁੰਦੀ। ਇਸ ਲਈ ਇਹ ਫੈਸਲਾ ਲਿਆ ਗਿਆ ਹੈ।

Related Post