ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਪਾਰਕਿੰਗ ਹਵਾਈ ਅੱਡੇ ਨਾਲੋਂ ਵੀ ਮਹਿੰਗੀ, ਯੂਥ ਕਾਂਗਰਸ ਵੱਲੋਂ ਭੁੱਖ ਹੜਤਾਲ

By  Ravinder Singh December 17th 2022 02:23 PM

ਚੰਡੀਗੜ੍ਹ : ਚੰਡੀਗੜ੍ਹ ਰੇਲਵੇ ਸਟੇਸ਼ਨ ਉਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਉਤੇ ਗੱਡੀ ਪਾਰਕ ਕਰਨਾ ਹਵਾਈ ਅੱਡੇ ਨਾਲੋਂ ਵੀ ਮਹਿੰਗਾ ਹੋਇਆ ਪਿਆ ਹੈ। ਇਸ ਕਾਰਨ ਲੋਕਾਂ ਦੀ ਜੇਬ ਵਿਚੋਂ ਭਾਰੀ ਕਟੌਤੀ ਹੋ ਰਹੀ ਹੈ। ਹਵਾਈ ਅੱਡੇ ਉਤੇ ਜਿਥੇ ਪਹਿਲੇ 10 ਮਿੰਟ ਪਿਕਅੱਪ ਐਂਡ ਡਰਾਪ ਦੀ ਸੁਵਿਧਾ ਮੁਫ਼ਤ ਹੈ ਤਾਂ ਉਥੇ ਹੀ ਰੇਲਵੇ ਸਟੇਸ਼ਨ ਉਤੇ ਸਿਰਫ਼ 6 ਮਿੰਟ ਹੀ ਲੋਕ ਇਸ ਸਹੂਲਤ ਦਾ ਫਾਇਦਾ ਲੈ ਪਾ ਰਹੇ ਹਨ। ਰੇਲਵੇ ਸਟੇਸ਼ਨ ਉਤੇ 6 ਮਿੰਟ ਤੋਂ ਬਾਅਦ ਪਾਰਕਿੰਗ ਲਈ 50 ਰੁਪਏ ਦੇਣੇ ਪੈਂਦੇ ਹਨ ਉਥੇ ਹੀ 15 ਮਿੰਟ ਬਾਅਦ 200 ਰੁਪਏ ਵਸੂਲੇ ਜਾਂਦੇ ਹਨ।


ਪਾਰਕਿੰਗ ਦੇ ਵਧੇ ਭਾਅ ਕਾਰਨ ਲੋਕਾਂ ਨੂੰ ਸਮਾਨ ਆਪਣੇ ਮੋਢਿਆਂ ਉਤੇ ਚੁੱਕ ਕੇ ਸਟੇਸ਼ਨ ਤੱਕ ਲਿਆਉਣਾ ਪੈਂਦਾ ਹੈ। ਮੁਸਾਫ਼ਰਾਂ ਨੂੰ ਇਸ ਕਾਰਨ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ਉਤੇ ਪਾਰਕਿੰਗ ਨੂੰ ਲੈ ਕੇ ਮਨਮਰਜ਼ੀ ਦੇ ਰਵੱਈਏ ਖ਼ਿਲਾਫ਼ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਰੇਲਵੇ ਸਟੇਸ਼ਨ ਦੇ ਬਾਹਰ 20 ਦਿਨ ਤੋਂ ਧਰਨਾ ਲਗਾਇਆ ਜਾ ਰਿਹਾ ਹੈ। ਅਜੇ ਤੱਕ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ : ਜਗਤਾਰ ਸਿੰਘ ਹਵਾਰਾ ਦੀ ਸੁਰੱਖਿਆ ਕਾਰਨਾਂ ਕਰਕੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ’ਚ ਨਹੀਂ ਹੋਵੇਗੀ ਪੇਸ਼ੀ

ਯੂਥ ਕਾਂਗਰਸ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਯੂਥ ਕਾਂਗਰਸ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਤੋਂ ਰੇਲਵੇ ਸਟੇਸ਼ਨ ਉਤੇ ਪਾਰਕਿੰਗ ਦੀਆਂ ਵਧੀਆਂ ਕੀਮਤਾਂ ਨੂੰ ਘਟਾਇਆ ਜਾਵੇ। ਰੋਸ ਵਜੋਂ ਯੂਥ ਕਾਂਗਰਸ ਪ੍ਰਧਾਨ ਮਨੋਜ ਲੁਭਾਣਾ ਅਨਿਸ਼ਚਿਤ ਕਾਲ ਲਈ ਭੁੱਖ ਹੜਤਾਲ ਉਤੇ ਬੈਠ ਗਏ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਜਲਦ ਰੇਟ ਘਟਾਏ ਜਾਣ ਨਹੀਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇ।

Related Post