Batala ਚ ਚਾਈਨਾ ਡੋਰ ਦਾ ਕਹਿਰ , ਸਾਢੇ 3 ਸਾਲਾਂ ਬੱਚੀ ਦਾ ਵੱਢਿਆ ਗਲਾ ਤੇ ਚੇਹਰਾ, ਲੱਗੇ 65 ਟਾਂਕੇ
Batala News : ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਵਿਚਕਾਰ ਹੁਣ ਇੱਕ ਬੱਚੀ ਚਾਈਨਾ ਡੋਰ ਦੀ ਚਪੇਟ 'ਚ ਆ ਗਈ ਹੈ। ਇਸ ਚਾਈਨਾ ਡੋਰ ਨੇ ਸਾਢੇ 3 ਸਾਲਾਂ ਬੱਚੀ ਨੂੰ ਆਪਣੀ ਚਪੇਟ 'ਚ ਲਿਆ ਹੈ ਅਤੇ ਉਸਦੇ ਚੇਹਰੇ ਅਤੇ ਗਲੇ 'ਤੇ ਕਰੀਬ 65 ਟਾਂਕੇ ਲਗਾ ਕੇ ਡਾਕਟਰਾਂ ਨੇ ਉਸ ਦੀ ਜਾਨ ਬਚਾਈ ਹੈ
Batala News : ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਵਿਚਕਾਰ ਹੁਣ ਇੱਕ ਬੱਚੀ ਚਾਈਨਾ ਡੋਰ ਦੀ ਚਪੇਟ 'ਚ ਆ ਗਈ ਹੈ। ਇਸ ਚਾਈਨਾ ਡੋਰ ਨੇ ਸਾਢੇ 3 ਸਾਲਾਂ ਬੱਚੀ ਨੂੰ ਆਪਣੀ ਚਪੇਟ 'ਚ ਲਿਆ ਹੈ ਅਤੇ ਉਸਦੇ ਚੇਹਰੇ ਅਤੇ ਗਲੇ 'ਤੇ ਕਰੀਬ 65 ਟਾਂਕੇ ਲਗਾ ਕੇ ਡਾਕਟਰਾਂ ਨੇ ਉਸ ਦੀ ਜਾਨ ਬਚਾਈ ਹੈ।
ਜਾਣਕਾਰੀ ਅਨੁਸਾਰ ਇਹ ਬੱਚੀ ਮਾਂ ਪਿਉ ਨਾਲ ਬਾਈਕ 'ਤੇ ਬਟਾਲਾ ਤੋਂ ਵਾਪਸ ਆਪਣੇ ਪਿੰਡ ਮੁਲਿਆਂਵਾਲ ਵਿਖੇ ਜਾ ਰਹੀ ਸੀ ਤੇ ਬੱਚੀ ਦੇ ਪਿਤਾ ਦੇ ਮੁਤਾਬਿਕ ਜਦੋਂ ਉਹ ਬਟਾਲਾ ਬਿਜਲੀ ਘਰ ਦੇ ਨੇੜੇ ਪਹੁੰਚੇ ਤਾਂ ਉਹਨਾਂ ਦੀ ਬੱਚੀ ਚਾਈਨਾ ਡੋਰ ਦੀ ਚਪੇਟ ਵਿੱਚ ਆ ਗਈ। ਜਿਸ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਅਤੇ ਉਹਦੇ ਮੂੰਹ ਦੇ ਉੱਤੇ 65 ਤੋਂ ਵੱਧ ਟਾਂਕੇ ਲੱਗੇ ਹਨ।
ਦੱਸ ਦੇਈਏ ਕਿ ਚਾਈਨਾ ਡੋਰ ਨੂੰ ਖੂਨੀ ਡੋਰ ਨਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਨਾ ਹੀ ਬੱਚੇ ਬਾਜ ਆ ਰਹੇ ਹਨ ਤੇ ਨਾ ਹੀ ਲੋਕ ਆਪਣੇ ਬੱਚਿਆਂ ਨੂੰ ਸਮਝਾਉਣ ਵਿੱਚ ਕਾਮਯਾਬ ਹੋ ਪਾ ਰਹੇ ਹਨ। ਨਤੀਜਾ ਇਹ ਹੈ ਕਿ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਲਗਾਤਾਰ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਰਹੇ ਹਨ।