PTC News
Search
🔍 Search

Parvinder Jhota Murder Case : ਡੀਜੀਪੀ (ਸਪੈਸ਼ਲ) ਪਰਵੀਨ ਸਿਨਹਾ ਨੇ ਮਾਨਸਾ ਪਹੁੰਚੇ, ਦੱਸਿਆ ਕਦੋਂ ਹੱਲ ਹੋਵੇਗਾ ਪਰਵਿੰਦਰ ਝੋਟਾ ਮਾਮਲਾ

Parvinder Jhota Murder Case : ਡੀਜੀਪੀ (ਸਪੈਸ਼ਲ) ਪੰਜਾਬ ਪਰਵੀਨ ਸਿਨਹਾ ਨੇ ਪੂਰੇ ਸਿਸਟਮ ਦਾ ਜਾਇਜ਼ਾ ਲਿਆ ਅਤੇ ਮੌਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਪੁਲਿਸ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ।

By  KRISHAN KUMAR SHARMA October 28th 2026 10:24 PM -- Updated: October 28th 2026 10:25 PM

Parvinder Singh Jhota Murder Case : ਪਰਵਿੰਦਰ ਸਿੰਘ ਝੋਟਾ ਕਤਲ ਦੇ ਰੋਸ ਵਜੋਂ ਲੱਗੇ ਹੋਏ ਰੋਸ ਪ੍ਰਦਰਸ਼ਨ ਅਤੇ ਸਿਵਲ ਹਸਪਤਾਲ ਵਿੱਚ ਰੱਖੀ ਗਈ ਪਰਵਿੰਦਰ ਸਿੰਘ ਝੋਟੇ ਦੀ ਡੈਡ ਬਾਡੀ, ਜਿਸ ਦਾ ਪਰਿਵਾਰ ਨੂੰ ਇਹ ਖਦਸਾ  ਸੀ ਕਿ ਪੰਜਾਬ ਪੁਲਿਸ ਕਿਤੇ ਗੁਲਜਾਰ ਸਿੰਘ ਵਾਂਗ ਪਰਵਿੰਦਰ ਸਿੰਘ ਝੋਟੇ ਦਾ ਵੀ ਜ਼ਬਰਦਸਤੀ ਅੰਤਿਮ ਸੰਸਕਾਰ ਨਾ ਕਰ ਦਿੱਤਾ ਜਾਵੇ, ਜਿਸ ਦੇ ਚਲਦੇ ਧਰਨੇ ਪ੍ਰਦਰਸ਼ਨ ਸ਼ੁਰੂ ਹੋਏ।

ਇਸ ਦੇ ਮੱਦੇਨਜ਼ਰ, ਪਰਵਿੰਦਰ ਸਿੰਘ ਝੋਟਾ ਦੇ ਪਿਤਾ ਵੱਲੋਂ ਲੋਕਾਂ ਨੂੰ ਮਾਨਸਾ ਧਰਨੇ 'ਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਸੀ। ਉਪਰੰਤ, ਹੁਣ ਡੀਜੀਪੀ (ਸਪੈਸ਼ਲ) ਪੰਜਾਬ ਪਰਵੀਨ ਸਿਨਹਾ ਦੀ ਅਗਵਾਈ ਹੇਠ ਉਚ ਪੁਲਿਸ ਅਧਿਕਾਰੀਆਂ ਨੇ ਮਾਨਸਾ ਪਹੁੰਚੇ।

ਪਰਵਿੰਦਰ ਸਿੰਘ ਝੋਟਾ ਇਨਸਾਫ਼ ਧਰਨੇ 'ਚ ਡੀਜੀਪੀ ਨਾਲ ਏਡੀਜੀਪੀ ਗੌਤਮ ਚੀਮਾ, ਆਈਜੀ ਹਰਜੀਤ ਸਿੰਘ ਅਤੇ ਐਸਐਸਪੀ ਵੈਬ ਚੌਧਰੀ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੂਰੇ ਸਿਸਟਮ ਦਾ ਜਾਇਜ਼ਾ ਲਿਆ ਅਤੇ ਮੌਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਪੁਲਿਸ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ।

ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਪੋਸਟਮਾਰਟਮ ਅੱਜ ਏਮਜ਼ ਹਸਪਤਾਲ ਵਿੱਚ ਕਰਵਾਇਆ ਗਿਆ ਹੈ। ਜਦੋਂ ਪਰਵਿੰਦਰ ਸਿੰਘ ਝੋਟਾ ਮਾਮਲੇ ਦੇ ਹੱਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ’ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਇਸ ਦਾ ਹੱਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ...ਖੇਮਕਰਨ 'ਚ ਗੈਂਗਸਟਰਾਂ ਦੇ ਭੁਲੇਖੇ ਚਲਾਈਆਂ ਗੋਲੀਆਂ, ਇੱਕ ਕਾਰ ਸਵਾਰ ਦੀ ਮੌਤ, ਦੋ ਗੰਭੀਰ ਜ਼ਖ਼ਮੀ

Related Post