MP Amritpal Singh ’ਤੇ NSA ਵਧਾਉਣ ਦੇ ਦਸਤਾਵੇਜ ਆਏ ਸਾਹਮਣੇ; ਐਨਐਸਏ ਵਧਾਉਣ ਦੇ ਪਿੱਛੇ ਦਾ ਕਾਰਨ, ਲਾਗੂ ਹੋਣ ਦਾ ਸਮਾਂ ਤੋਂ ਲੈ ਕੇ ਜਾਣੋ ਸਭ ਕੁਝ
ਅੰਮ੍ਰਿਤਸਰ ਡੀਸੀ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਡਿਟੈਨਸ਼ਨ ਨੂੰ ਖਤਮ ਹੋਣ ਨਾਲ ਸੂਬੇ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਐਨਐਸਏ ਵਧਾਉਣ ਦੇ ਹੁਕਮ 23 ਅਪ੍ਰੈਲ 2025 ਤੋਂ ਲਾਗੂ ਹੋਣਗੇ।

MP Amritpal Singh News : ਸਾਂਸਦ ਅੰਮ੍ਰਿਤਪਾਲ ਸਿੰਘ ’ਤੇ ਐਨਐਸਏ ਵਧਾਉਣ ਦੇ ਦਸਤਾਵੇਜ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੀਡੀਸੀ ਸਾਕਸ਼ੀ ਸਾਹਨੀ ਦੀ ਸਿਫਾਰਿਸ਼ ’ਤੇ ਐਨਐਸਏ ਵਧਾਈ ਗਈ ਹੈ। ਐਨਐਸਏ ਵਧਾਉਣ ਦੇ ਹੁਕਮ ’ਚ ਆਡੀਓ ਕਲਿੱਪ, ਰਿਕਾਰਡ ਅਤੇ ਦਸਤਾਵੇਜ ਦਾ ਹਵਾਲਾ ਦਿੱਤਾ ਗਿਆ ਹੈ।
ਅੰਮ੍ਰਿਤਸਰ ਡੀਸੀ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਡਿਟੈਨਸ਼ਨ ਨੂੰ ਖਤਮ ਹੋਣ ਨਾਲ ਸੂਬੇ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਐਨਐਸਏ ਵਧਾਉਣ ਦੇ ਹੁਕਮ 23 ਅਪ੍ਰੈਲ 2025 ਤੋਂ ਲਾਗੂ ਹੋਣਗੇ।
ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਪਾਲ ਸਿੰਘ ਨੂੰ 18 ਅਪ੍ਰੈਲ ਨੂੰ ਐਨਐਸਏ ਵਧਾਉਣ ਦੇ ਦਸਤਾਵੇਜ ਸੌਂਪੇ ਗਏ ਹਨ। ਇਹ ਦਸਤਾਵੇਜ ਅੰਮ੍ਰਿਤਪਾਲ ਨੂੰ ਪੰਜਾਬੀ ਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ’ਚ ਦਿੱਤੇ ਗਏ ਹਨ। ਅੰਮ੍ਰਿਤਪਾਲ ਨੂੰ ਐਨਐਸਏ ਵਧਾਉਣ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਐਨਐਸਏ ਵਧਾਉਣ ਦੇ ਦਸਤਾਵੇਜ਼ਾਂ ’ਤੇ ਅੰਮ੍ਰਿਤਪਾਲ ਸਿੰਘ ਦੇ ਹਸਤਾਖਰ ਵੀ ਕਰਵਾਏ ਗਏ ਹਨ।ਅੰਮ੍ਰਿਤਪਾਲ ਸਿੰਘ ਐਨਐਸਏ ਵਧਾਉਣ ਖਿਲਾਫ 3 ਹਫਤਿਆਂ ਦੇ ਅੰਦਰ ਚੁਣੌਤੀ ਦੇ ਸਕਦੇ ਹਨ। 17 ਅਪ੍ਰੈਲ 2025 ਨੂੰ ਆਦੇਸ਼ ਜਾਰੀ ਕੀਤੇ ਗਏ ਸਨ।