ਗਲੀ ਵਿੱਚ ਨਵਜੰਮੇ ਬੱਚੇ ਦਾ ਸਿਰ ਮੂੰਹ ਵਿੱਚ ਫੜ੍ਹ ਘੁੰਮ ਰਿਹਾ ਸੀ ਕੁੱਤਾ, ਦੂਰ ਪਿਆ ਮਿਲਿਆ ਧੜ

By  Jasmeet Singh January 24th 2024 02:55 PM

Hisar News: ਹਰਿਆਣਾ ਦੇ ਹਿਸਾਰ ਜ਼ਿਲੇ ਦੀ ਜਵਾਹਰ ਨਗਰ ਕਾਲੋਨੀ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਕੁੱਤਾ ਨਵਜੰਮੇ ਬੱਚੇ ਦਾ ਸਿਰ ਚੁੱਕ ਕੇ ਘੁੰਮ ਰਿਹਾ ਸੀ। ਨਵਜੰਮੇ ਬੱਚੇ ਦੀ ਲਾਸ਼ ਦਾ ਬਾਕੀ ਹਿੱਸਾ ਕੁਝ ਦੂਰੀ 'ਤੇ ਪਿਆ ਮਿਲਿਆ। ਲਾਸ਼ ਮਿਲਣ ਦੀ ਸੂਚਨਾ ਉਸ ਸਮੇਂ ਸਾਹਮਣੇ ਆਈ ਜਦੋਂ ਗਲੀ 'ਚ ਰਹਿੰਦੇ ਕੁੱਤੇ ਨੇ ਨਵਜੰਮੇ ਬੱਚੇ ਦਾ ਸਿਰ ਮੂੰਹ 'ਚ ਦਬਾ ਕੇ ਗਲੀ 'ਚ ਲਿਆਂਦਾ।

ਇਹ ਵੀ ਪੜ੍ਹੋ: ਤਾਮਿਲਨਾਡੂ ਵਿੱਚ ਪੰਜਾਬ ਦੀ ਗੱਤਕਾ ਟੀਮ ਨੇ ਜਿੱਤੇ 4 ਗੋਲਡ, 2 ਸਿਲਵਰ ਅਤੇ 3 ਕਾਂਸੀ ਮੈਡਲ

ਗਲੀ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਜਦੋਂ ਕੁੱਤੇ ਨੂੰ ਕੁਝ ਚੱਟਦੇ ਦੇਖਿਆ ਤਾਂ ਉਸ ਨੇ ਨੇੜੇ ਜਾ ਕੇ ਦੇਖਿਆ ਕਿ ਇਹ ਇਕ ਨਵਜੰਮੇ ਬੱਚੇ ਦਾ ਸਿਰ ਸੀ। ਇਹ ਦੇਖ ਕੇ ਉਸ ਨੇ ਹਾਹਾਕਾਰ ਮੱਚਾ ਦਿੱਤੀ। ਉਸ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ  ਨੂੰ ਮੌਕੇ 'ਤੇ ਬੁਲਾਇਆ ਗਿਆ।

ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਤੇ ਤਿਰੂਪਤੀ ਮੰਦਿਰ ਤੋਂ ਵੀ ਵੱਧ ਸੈਲਾਨੀਆਂ ਦੀ ਅਯੁੱਧਿਆ ਆਉਣ ਦੀ ਉਮੀਦ: ਰਿਪੋਰਟ 

ਪੋਲੀਥੀਨ ਵਿੱਚ ਸੁੱਟੀ ਹੋਈ ਸੀ ਲਾਸ਼  

ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਨੇੜਲੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਤਲਾਸ਼ੀ ਲਈ ਤਾਂ ਕੁੱਤੇ ਨੇ ਨਵਜੰਮੇ ਬੱਚੇ ਦਾ ਸਿਰ ਮੂੰਹ ਵਿੱਚ ਫੜਿਆ ਹੋਇਆ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਨਵਜੰਮੇ ਬੱਚੇ ਦੇ ਸਰੀਰ ਦੇ ਕੁਝ ਹਿੱਸੇ ਉਸੇ ਪਾਸੇ ਪਏ ਸਨ, ਜਿੱਥੋਂ ਕੁੱਤਾ ਆਪਣੇ ਨਾਲ ਸਿਰ ਲਿਆ ਰਿਹਾ ਸੀ। ਕਿਸੇ ਨੇ ਲਾਸ਼ ਨੂੰ ਕਾਲੇ ਪੋਲੀਥੀਨ ਵਿੱਚ ਪਾ ਕੇ ਉਥੇ ਸੁੱਟ ਦਿੱਤਾ ਸੀ।

ਇਹ ਵੀ ਪੜ੍ਹੋ: ਸਰਦੀਆਂ ’ਚ ਦਹੀ ਖਾਣ ਨੂੰ ਲੈ ਕੇ ਹੋ Confuse, ਤਾਂ ਪੜ੍ਹੋ ਇਹ ਖ਼ਬਰ

ਪੁਲਿਸ ਨੂੰ ਇਹ ਸ਼ੱਕ

ਕਿਆਸ ਲਗਾਇਆ ਜਾ ਰਿਹਾ ਹੈ ਕਿ ਅਣਵਿਆਹੀ ਮਾਂ ਨੇ ਇਹ ਕਾਰਾ ਕੀਤਾ ਹੋ ਸਕਦਾ ਹੈ ਅਤੇ ਆਪਣੀ ਗਲਤੀ ਨੂੰ ਛੁਪਾਉਣ ਲਈ ਉਸ ਨੇ ਨਵਜੰਮੇ ਬੱਚੇ ਦਾ ਕਤਲ ਕਰਕੇ ਉਸਦੀ ਲਾਸ਼ ਰਾਜਗੜ੍ਹ ਰੋਡ ਅਤੇ ਜਵਾਹਰ ਨਗਰ ਦੇ ਵਿਚਕਾਰ ਗਰੀਨ ਬੈਲਟ ਵਿੱਚ ਸੁੱਟ ਦਿੱਤੀ। ਇੱਥੋਂ ਇੱਕ ਆਵਾਰਾ ਕੁੱਤਾ ਨਵਜੰਮੇ ਬੱਚੇ ਦਾ ਸਿਰ ਆਪਣੇ ਮੂੰਹ ਵਿੱਚ ਦਬਾ ਕੇ ਰਿਹਾਇਸ਼ੀ ਇਲਾਕੇ ਵਿੱਚ ਫਿਰ ਰਿਹਾ ਸੀ, ਜਿਸ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੱਚੇ ਦੀ ਲਾਸ਼ ਕਿਸ ਨੇ ਸੁੱਟੀ ਹੈ।

ਇਹ ਵੀ ਪੜ੍ਹੋ: OMG! ਲਾੜਾ, ਲਾੜੀ ਅਤੇ 40 ਮਹਿਮਾਨ ਡਾਂਸ ਕਰਦੇ ਹੋਏ 25 ਫੁੱਟ ਹੇਠਾਂ ਡਿੱਗੇ

Related Post