Mon, May 20, 2024
Whatsapp

ਸ੍ਰੀ ਦਰਬਾਰ ਸਾਹਿਬ ਤੇ ਤਿਰੂਪਤੀ ਮੰਦਿਰ ਤੋਂ ਵੀ ਵੱਧ ਸੈਲਾਨੀਆਂ ਦੀ ਅਯੁੱਧਿਆ ਆਉਣ ਦੀ ਉਮੀਦ: ਰਿਪੋਰਟ

Written by  Jasmeet Singh -- January 23rd 2024 03:55 PM
ਸ੍ਰੀ ਦਰਬਾਰ ਸਾਹਿਬ ਤੇ ਤਿਰੂਪਤੀ ਮੰਦਿਰ ਤੋਂ ਵੀ ਵੱਧ ਸੈਲਾਨੀਆਂ ਦੀ ਅਯੁੱਧਿਆ ਆਉਣ ਦੀ ਉਮੀਦ: ਰਿਪੋਰਟ

ਸ੍ਰੀ ਦਰਬਾਰ ਸਾਹਿਬ ਤੇ ਤਿਰੂਪਤੀ ਮੰਦਿਰ ਤੋਂ ਵੀ ਵੱਧ ਸੈਲਾਨੀਆਂ ਦੀ ਅਯੁੱਧਿਆ ਆਉਣ ਦੀ ਉਮੀਦ: ਰਿਪੋਰਟ

ਨਵੀਂ ਦਿੱਲੀ: ਅਯੁੱਧਿਆ ਵਿੱਚ ਰਾਮ ਮੰਦਿਰ (Ram Mandir) ਦੇ ਸ਼ਾਨਦਾਰ ਉਦਘਾਟਨ ਨਾਲ ਹਰ ਸਾਲ ਸ਼ਹਿਰ ਵਿੱਚ ਘੱਟੋ-ਘੱਟ ਪੰਜ ਕਰੋੜ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple) ਅਤੇ ਤਿਰੂਪਤੀ ਮੰਦਿਰ (Tirupati Temple) ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੋਂ ਕਿਤੇ ਵੱਧ ਹੋਣ ਦੀ ਉਮੀਦ ਹੈ। 

ਸਾਲਾਨਾ 5 ਕਰੋੜ ਤੋਂ ਵੱਧ ਸੈਲਾਨੀਆਂ ਦੇ ਪਹੁੰਚ ਦੀ ਸੰਭਾਵਨਾ    

ਇੱਥੋਂ ਤੱਕ ਕਿ ਵਿਸ਼ਵ ਪੱਧਰ 'ਤੇ ਅਯੁੱਧਿਆ ਵਿੱਚ ਮੱਕਾ ਅਤੇ ਵੈਟੀਕਨ ਸਿਟੀ ਦੇ ਮਿਲਾਨ ਨਾਲੋਂ ਵੱਡੀ ਗਿਣਤੀ ਵਿੱਚ ਸੈਲਾਨੀਆਂ ਦੇ ਆਉਣ ਦੀ ਸੰਭਾਵਨਾ ਹੈ। ਬ੍ਰੋਕਰੇਜ ਫਰਮ ਜੈਫਰੀਜ਼ ਨੇ ਆਪਣੀ ਇਕ ਰਿਪੋਰਟ 'ਚ ਅੰਦਾਜ਼ਾ ਲਗਾਇਆ ਹੈ ਕਿ ਹਵਾਈ ਅੱਡੇ ਵਰਗੇ ਬੁਨਿਆਦੀ ਢਾਂਚੇ 'ਤੇ ਵੱਡੇ ਪੱਧਰ 'ਤੇ ਖਰਚ ਕਰਨ ਨਾਲ ਉੱਤਰ ਪ੍ਰਦੇਸ਼ ਦਾ ਇਹ ਸ਼ਹਿਰ ਇਕ ਪ੍ਰਮੁੱਖ ਸੈਰ-ਸਪਾਟਾ ਕੇਂਦਰ ਬਣ ਜਾਵੇਗਾ। ਰਿਪੋਰਟ ਮੁਤਾਬਕ ਨਵੇਂ ਹਵਾਈ ਅੱਡੇ, ਵਿਸਤ੍ਰਿਤ ਰੇਲਵੇ ਸਟੇਸ਼ਨ, ਰਿਹਾਇਸ਼ੀ ਯੋਜਨਾਵਾਂ ਅਤੇ ਬਿਹਤਰ ਸੜਕ ਸੰਪਰਕ ਦੇ ਨਾਲ-ਨਾਲ ਨਵੇਂ ਹੋਟਲ ਅਤੇ ਹੋਰ ਆਰਥਿਕ ਗਤੀਵਿਧੀਆਂ ਕਾਰਨ ਹਰ ਸਾਲ ਪੰਜ ਕਰੋੜ ਤੋਂ ਵੱਧ ਸੈਲਾਨੀ ਇੱਥੇ ਆ ਸਕਦੇ ਹਨ।


ਤਿਰੂਪਤੀ ਮੰਦਿਰ ਦੇ ਮੁਕਾਬਲੇ ਸੈਲਾਨੀਆਂ ਦੀ ਦੁੱਗਣੀ ਗਿਣਤੀ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਯੁੱਧਿਆ ਬਿਹਤਰ ਬੁਨਿਆਦੀ ਢਾਂਚੇ ਅਤੇ ਬਿਹਤਰ ਸੰਪਰਕ ਨਾਲ ਇੱਕ ਨਵਾਂ ਧਾਰਮਿਕ ਸੈਰ-ਸਪਾਟਾ ਕੇਂਦਰ ਬਣੇਗਾ। ਬ੍ਰੋਕਰੇਜ ਨੂੰ ਆਸ ਹੈ ਕਿ ਲਗਭਗ 50-100 ਮਿਲੀਅਨ ਸੈਲਾਨੀ ਅਯੁੱਧਿਆ ਆਉਣਗੇ, ਜੋ ਕਿ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਿਰ ਤੋਂ ਦੁੱਗਣਾ ਹੈ, ਜਿੱਥੇ 25 ਮਿਲੀਅਨ ਸੈਲਾਨੀ ਆਉਂਦੇ ਹਨ ਅਤੇ 1,200 ਕਰੋੜ ਰੁਪਏ ਦਾ ਸਭ ਤੋਂ ਵੱਧ ਮਾਲੀਆ ਇਕੱਠਾ ਕਰਦਾ ਹੈ।

ਇਨ੍ਹੇ ਕਰੋੜ ਸੈਲਾਨੀ ਆਉਂਦੇ ਸ੍ਰੀ ਹਰਿਮੰਦਰ ਸਾਹਿਬ 

ਇੱਕ ਅੰਦਾਜ਼ੇ ਮੁਤਾਬਕ ਹਰ ਸਾਲ 3-3.5 ਕਰੋੜ ਸ਼ਰਧਾਲੂ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਨ ਜਦਕਿ 2.5-3 ਕਰੋੜ ਲੋਕ ਤਿਰੂਪਤੀ ਮੰਦਿਰ ਦੇ ਦਰਸ਼ਨਾਂ ਲਈ ਆਉਂਦੇ ਹਨ। 

ਵਿਸ਼ਵ ਪੱਧਰ 'ਤੇ ਵੈਟੀਕਨ ਸਿਟੀ ਹਰ ਸਾਲ ਲਗਭਗ 90 ਲੱਖ ਸੈਲਾਨੀ ਪ੍ਰਾਪਤ ਕਰਦਾ ਹੈ ਅਤੇ ਸਾਊਦੀ ਅਰਬ ਵਿੱਚ ਮੱਕਾ ਹਰ ਸਾਲ ਲਗਭਗ 2 ਕਰੋੜ ਸੈਲਾਨੀ ਪ੍ਰਾਪਤ ਕਰਦਾ ਹੈ। ਜੈਫਰੀਜ਼ ਨੇ ਕਿਹਾ ਕਿ ਮੌਜੂਦਾ ਬੁਨਿਆਦੀ ਢਾਂਚੇ ਦੀਆਂ ਰੁਕਾਵਟਾਂ ਦੇ ਬਾਵਜੂਦ, ਇਸ ਧਾਰਮਿਕ ਸੈਰ-ਸਪਾਟੇ ਦਾ ਵੱਡਾ ਯੋਗਦਾਨ ਹੈ। ਜ਼ਿਆਦਾਤਰ ਪ੍ਰਸਿੱਧ ਸਥਾਨ ਹਰ ਸਾਲ ਲਗਭਗ 1-3 ਕਰੋੜ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ।

ਭਾਰਤ ਨੂੰ ਮਿਲਿਆ ਨਵਾਂ ਸੈਰ-ਸਪਾਟਾ ਹੌਟਸਪੌਟ

ਰਾਮ ਮੰਦਿਰ ਦੇ ਸ਼ਾਨਦਾਰ ਉਦਘਾਟਨ ਦਾ ਆਰਥਿਕ ਤੌਰ 'ਤੇ ਬਹੁਤ ਵੱਡਾ ਪ੍ਰਭਾਵ ਪੈਣ ਵਾਲਾ ਹੈ। ਭਾਰਤ ਨੂੰ ਇੱਕ ਨਵਾਂ ਸੈਰ-ਸਪਾਟਾ ਹੌਟਸਪੌਟ ਮਿਲਣ ਜਾ ਰਿਹਾ ਹੈ ਜੋ ਹਰ ਸਾਲ 5 ਕਰੋੜ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ। ਇਹ ਵੈਟੀਕਨ ਸਿਟੀ ਅਤੇ ਮੱਕਾ ਵਿੱਚ ਇੱਕ ਸਾਲ ਵਿੱਚ 3 ਕਰੋੜ ਸੈਲਾਨੀਆਂ ਨੂੰ ਪਾਰ ਕਰ ਜਾਵੇਗਾ।

ਜੀ.ਡੀ.ਪੀ. ਵਿੱਚ ਸੈਰ-ਸਪਾਟੇ ਦਾ ਯੋਗਦਾਨ 

ਵਿੱਤੀ ਸਾਲ 2032-33 ਤੱਕ ਜੀ.ਡੀ.ਪੀ. ਵਿੱਚ ਸੈਰ-ਸਪਾਟੇ ਦਾ ਯੋਗਦਾਨ 8% ਵਧਣ ਦੀ ਉਮੀਦ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੈਰ-ਸਪਾਟੇ ਨੇ ਵਿੱਤੀ ਸਾਲ 2018-19 (ਪ੍ਰੀ-ਕੋਵਿਡ) ਦੌਰਾਨ ਜੀ.ਡੀ.ਪੀ. ਵਿੱਚ 194 ਬਿਲੀਅਨ ਡਾਲਰ (194,00 ਕਰੋੜ) ਦਾ ਯੋਗਦਾਨ ਪਾਇਆ। ਜਦੋਂ ਕਿ ਵਿੱਤੀ ਸਾਲ 2032-33 ਤੱਕ ਅੱਠ ਫੀਸਦੀ ਦੀ ਦਰ ਨਾਲ ਵਧ ਕੇ 443 ਅਰਬ ਡਾਲਰ (443,00 ਕਰੋੜ) ਹੋਣ ਦੀ ਉਮੀਦ ਹੈ। ਰਿਪੋਰਟਾਂ ਮੁਤਾਬਕ ਅਯੁੱਧਿਆ ਦੇ ਨਵੇਂ ਹਵਾਈ ਅੱਡੇ ਦਾ ਫੇਜ਼-1 ਚਾਲੂ ਹੋ ਗਿਆ ਹੈ ਅਤੇ ਇਹ 10 ਲੱਖ ਯਾਤਰੀਆਂ ਨੂੰ ਸੰਭਾਲ ਸਕਦਾ ਹੈ। ਇਸ ਦੇ ਨਾਲ ਹੀ ਰੋਜ਼ਾਨਾ 60,000 ਯਾਤਰੀਆਂ ਨੂੰ ਸੰਭਾਲਣ ਲਈ ਰੇਲਵੇ ਸਟੇਸ਼ਨ ਦਾ ਵਿਸਥਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: 
- ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ’ਤੇ ਕੇਜਰੀਵਾਲ ਸਰਕਾਰ ਦਾ ਚਿਹਰਾ ਬੇਨਕਾਬ: SGPC
- ਅਮਰੀਕਾ 'ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ, ਮੁੱਦਾ ਚੁੱਕਣ ਵਾਲੇ ਨੌਜਵਾਨ ਦਾ ਹੋਇਆ ਵਿਸ਼ੇਸ਼ ਸਨਮਾਨ
- ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਪੀਲ ਮੁੜ ਖਾਰਜ, ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ
- ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀ ਵੀਜ਼ੇ 'ਚ 35 ਫ਼ੀਸਦੀ ਕਟੌਤੀ

-

Top News view more...

Latest News view more...

LIVE CHANNELS
LIVE CHANNELS