PTC News
Search
🔍 Search

EPS-95 Pension : ਪ੍ਰਾਈਵੇਟ ਮੁਲਾਜ਼ਮਾਂ ਲਈ ਵੱਡੀ ਰਾਹਤ ਦੀ ਖ਼ਬਰ, PF ਨਿਯਮਾਂ ਦੇ ਨਾਮ ਹੇਠ ਖਾਰਜ਼ ਨਹੀਂ ਹੋਵੇਗੀ ਉਚ-ਪੈਨਸ਼ਨ ਅਰਜ਼ੀ

EPFO Higher Pension Rules : ਬੰਬੇ ਹਾਈ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਸਿਰਫ਼ ਕੰਪਨੀ ਦੇ PF ਟਰੱਸਟ ਨਿਯਮਾਂ ਦਾ ਹਵਾਲਾ ਦੇ ਕੇ ਯੋਗ ਕਰਮਚਾਰੀਆਂ ਦੀਆਂ ਉੱਚ ਪੈਨਸ਼ਨ ਅਰਜ਼ੀਆਂ ਨੂੰ ਰੱਦ ਨਹੀਂ ਕਰ ਸਕਦਾ।

By  KRISHAN KUMAR SHARMA October 25th 2026 03:11 PM

EPFO Higher Pension Rules : ਦੇਸ਼ ਦੇ ਕਰੋੜਾਂ ਪ੍ਰਾਈਵੇਟ ਮੁਲਾਜ਼ਮਾਂ ਲਈ ਵੱਡੀ ਖ਼ਬਰ ਹੈ। ਬੰਬੇ ਹਾਈ ਕੋਰਟ ਨੇ ਇੱਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਸਿਰਫ਼ ਕੰਪਨੀ ਦੇ PF ਟਰੱਸਟ ਨਿਯਮਾਂ ਦਾ ਹਵਾਲਾ ਦੇ ਕੇ ਯੋਗ ਕਰਮਚਾਰੀਆਂ ਦੀਆਂ ਉੱਚ ਪੈਨਸ਼ਨ ਅਰਜ਼ੀਆਂ ਨੂੰ ਰੱਦ ਨਹੀਂ ਕਰ ਸਕਦਾ। ਅਦਾਲਤ ਨੇ EPFO ​​ਨੂੰ ਅੱਠ ਹਫ਼ਤਿਆਂ ਦੇ ਅੰਦਰ 40 ਤੋਂ ਵੱਧ ਕਰਮਚਾਰੀਆਂ ਲਈ ਸੰਯੁਕਤ ਵਿਕਲਪ ਅਰਜ਼ੀਆਂ ਦੀ ਪ੍ਰਕਿਰਿਆ ਅਤੇ ਪ੍ਰਵਾਨਗੀ ਦੇਣ ਦਾ ਨਿਰਦੇਸ਼ ਦਿੱਤਾ ਹੈ।

Related Post