ਗਿ. ਹਰਪ੍ਰੀਤ ਸਿੰਘ ਨੇ ਸਰਕਾਰ ਦੀ ਚੁੱਪ ’ਤੇ ਚੁੱਕੇ ਸਵਾਲ, ਕਿਹਾ- 'ਹਨੀਪ੍ਰੀਤ ਦਾ 'ਬੇਅਦਬੀ ਲਿੰਕ' ਹੋਇਆ ਜ਼ਾਹਿਰ, ਹੋਵੇ ਕਾਰਵਾਈ'

By  Aarti March 18th 2024 01:37 PM

Giani Harpreet Singh News: ਬੇਅਦਬੀ ਕਾਂਡ ਦੇ ਦੋਸ਼ੀ ਪ੍ਰਦੀਪ ਕਲੇਰ ਵੱਲੋਂ ਬੇਅਦਬੀ ਕਾਂਡ ਦੇ ਮਾਮਲੇ ’ਚ ਹਨੀਪ੍ਰੀਤ ਦਾ ਵੀ ਹੱਥ ਹੋਣ ਦੀ ਗੱਲ ਆਖੀ ਹੈ। ਜਿਸ ’ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਇਸ ਬਿਆਨ ਮਗਰੋਂ ਸਰਕਾਰ ਦੀ ਚੁੱਪੀ ’ਤੇ ਸਵਾਲ ਚੁੱਕੇ ਹਨ।  

ਦਮਦਮਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਸੱਚ ਸਾਹਮਣੇ ਆਉਣ ਦੇ ਬਾਵਜੂਦ ਸਰਕਾਰਾਂ ਵੱਲੋਂ ਡੇਰਾ ਮੁਖੀ ਅਤੇ ਉਸ ਦੇ ਨਾਲ ਰਹਿਣ ਵਾਲੀ ਹਨੀਪ੍ਰੀਤ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਉਨ੍ਹਾਂ ਅੱਗੇ ਕਿਹਾ ਕਿ ਪ੍ਰਦੀਪ ਕਲੇਰ ਜਿਹੜਾ ਬੇਅਦਬੀ ਕਰਨ ਦਾ ਇੱਕ ਦੋਸ਼ੀ ਹੈ ਉਹਨੇ ਆਪਣੇ ਬਿਆਨਾਂ ਦੇ ਵਿੱਚ ਇਹ ਗੱਲ ਸਵੀਕਾਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਪਮਾਨ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਸੀ ਉਹਨਾਂ ਦੇ ਵਿੱਚ ਡੇਰਾ ਮੁਖੀ ਤੇ ਉਸ ਨਾਲ ਰਹਿਣ ਵਾਲੀ ਹਨੀਪ੍ਰੀਤ ਵੀ ਆਪਣੇ ਚੇਲਿਆਂ ਤੋਂ ਕਹਿ ਕੇ ਬੇਅਦਬੀ ਕਰਵਾਈ ਹੈ। 

ਇਸ ਦੇ ਬਾਵਜੂਦ ਸਰਕਾਰ ਵੱਲੋਂ ਇਹਨਾਂ ਖਿਲਾਫ ਕਾਰਵਾਈ ਨਾ ਕਰਨਾ ਮੰਦਭਾਗਾ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੋਵਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕਰਨਾ ਚਾਹੀਦਾ ਹੈ। 

ਜਥੇਦਾਰ ਨੇ ਕਿਹਾ ਕਿ ਹੁਣ ਤੱਕ ਇਸ ਮਸਲੇ ਦੇ ਉੱਤੇ ਸਿਆਸਤ ਹੀ ਕੀਤੀ ਗਈ ਹੈ,ਉਹਨਾਂ ਕਿਹਾ ਕਿ ਜੇ ਅਜੇ ਵੀ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਇਸਦਾ ਮਤਲਬ ਸਾਫ਼ ਹੈ ਕਿ ਸਰਕਾਰ ਅਤੇ ਡੇਰਾ ਮੁਖੀ ਦੀ ਸਾਂਝ ਹੈ। 

ਇਹ ਵੀ ਪੜ੍ਹੋ: ਦੁੱਖਦਾਈ: ਸ਼ੰਭੂ ਬਾਰਡਰ ’ਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ, ਅਚਾਨਕ ਹੋ ਗਈ ਸੀ ਸਿਹਤ ਖ਼ਰਾਬ

Related Post