ਗੁਲਜ਼ਾਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਸ਼ਮਸ਼ਾਨਘਾਟ ਚ ਪੁਲਿਸ ਤੇ ਪਿੰਡ ਵਾਸੀ ਆਹਮੋ-ਸਾਹਮਣੇ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ, ਵੇਖੋ Video
Gulzar Singh Cremation : ਤਸਵੀਰਾਂ ਵਿੱਚ ਪੀੜਤ ਦਾ ਇੱਕ ਮੁੰਡਾ ਰੋਂਦਾ ਹੋਇਆ ਵੀ ਵਿਖਾਈ ਦੇ ਰਿਹਾ ਹੈ, ਜੋ ਕਿ ਆਪਣੇ ਆਪਣੇ 'ਚ ਬਹੁਤ ਕੁੱਝ ਬਿਆਨ ਕਰ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਗੁਲਜ਼ਾਰ ਸਿੰਘ ਦਾ ਸਸਕਾਰ ਮੌਕੇ ਮੂੰਹ ਵੀ ਆਖਰੀ ਵਾਰ ਨਹੀਂ ਵੇਖਣ ਦਿੱਤਾ।
Gulzar Singh Cremation : ਦਿੜ੍ਹਬਾ 'ਚ ਪਿੰਡ ਤੂਰ ਬੰਜਾਰਾ 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਦੇ ਪ੍ਰੋਗਰਾਮ ਦੌਰਾਨ ਸਲਫ਼ਾਸ ਨਿਗਲਣ ਵਾਲੇ ਬਜ਼ੁਰਗ ਗੁਲਜ਼ਾਰ ਸਿੰਘ ਦੀ ਮੌਤ ਨੇ ਪੰਜਾਬ ਭਰ ਦੇ ਇਨਸਾਫ਼ ਪਸੰਦ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਰ ਉਸ ਤੋਂ ਵੀ ਘਟੀਆ ਗੱਲ ਬਜ਼ੁਰਗ ਦੇ ਸਸਕਾਰ ਮੌਕੇ ਹੋਈ, ਜਦੋਂ ਸਰਕਾਰ (AAP Government) ਵੱਲੋਂ ਭਾਰੀ ਪੁਲਿਸ (Punjab Police) ਫੋਰਸ ਲਾ ਕੇ ਅੰਤਿਮ ਸਸਕਾਰ ਕਰਵਾਇਆ ਗਿਆ। ਅੰਤਿਮ ਸਸਕਾਰ ਦੌਰਾਨ ਭਾਰੀ ਹੰਗਾਮਾ ਵੀ ਹੋਇਆ।
ਜਾਣਕਾਰੀ ਅਨੁਸਾਰ, ਪੁਲਿਸ ਵੱਲੋਂ ਗੁਲਜ਼ਾਰ ਸਿੰਘ ਦਾ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਮ੍ਰਿਤਕ ਦੇਹ ਨਹੀਂ ਸੌਂਪੀ ਗਈ। ਸਗੋਂ ਸਿੱਧਾ ਸ਼ਮਸ਼ਾਨਘਾਟ 'ਚ ਲਿਆਂਦਾ ਗਿਆ। ਪਰਿਵਾਰ ਵੱਲੋਂ ਮ੍ਰਿਤਕ ਦੇਹ ਵੇਖਣ ਨੂੰ ਲੈ ਕੇ ਇੱਕ ਵਾਰ ਸਸਕਾਰ ਕਰਨ ਤੋਂ ਇਨਕਾਰ ਵੀ ਕੀਤਾ ਗਿਆ, ਪਰੰਤੂ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਕੋਸ਼ਿਸ਼ਾਂ ਦੇ ਬਾਅਦ ਸਸਕਾਰ ਆਖਿਰ ਕਰਵਾ ਦਿੱਤਾ ਗਿਆ।
ਮੌਕੇ 'ਤੇ ਗੁਲਜ਼ਾਰ ਸਿੰਘ ਦੀ ਪਤਨੀ ਇਹ ਕਹਿੰਦੀ ਵੀ ਵਿਖਾਈ ਦਿੱਤੀ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਮਨਜੂਰੀ ਨਹੀਂ ਲਈ। ਉਨ੍ਹਾਂ ਕਿਹਾ ਕਿ ਸਾਨੂੰ ਪੱਕਾ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਧੱਕੇ ਨਾਲ ਸਸਕਾਰ ਕੀਤਾ ਜਾ ਰਿਹਾ ਹੈ।
ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨੇ ਪੰਜਾਬ ਪੁਲਿਸ 'ਤੇ ਗੰਭੀਰ ਇਲਜ਼ਾਮ ਵੀ ਲਾਏ। ਤਸਵੀਰਾਂ ਵਿੱਚ ਪੀੜਤ ਦਾ ਇੱਕ ਮੁੰਡਾ ਰੋਂਦਾ ਹੋਇਆ ਵੀ ਵਿਖਾਈ ਦੇ ਰਿਹਾ ਹੈ, ਜੋ ਕਿ ਆਪਣੇ ਆਪਣੇ 'ਚ ਬਹੁਤ ਕੁੱਝ ਬਿਆਨ ਕਰ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਗੁਲਜ਼ਾਰ ਸਿੰਘ ਦਾ ਸਸਕਾਰ ਮੌਕੇ ਮੂੰਹ ਵੀ ਆਖਰੀ ਵਾਰ ਨਹੀਂ ਵੇਖਣ ਦਿੱਤਾ। ਰਿਸ਼ਤੇਦਾਰਾਂ ਔਰਤਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਸਸਕਾਰ ਮੌਕੇ ਅਜਿਹਾ ਸਰਕਾਰ ਤੇ ਪੁਲਿਸ ਦਾ ਕਾਰਨਾਮਾ ਵੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਜੇ ਬਜ਼ੁਰਗ ਦਾ ਭਤੀਜੇ ਦੀ ਵੀ 3 ਮਹੀਨੇ ਪਹਿਲਾਂ ਮੌਤ ਹੋ ਗਈ ਸੀ।
ਮੌਕੇ 'ਤੇ ਮੌਜੂਦ ਲੋਕਾਂ ਨੇ ਵੀ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿੰਨੀ ਪੁਲਿਸ ਇਥੇ ਸਸਕਾਰ ਕਰਨ ਲਈ ਲਗਾ ਰੱਖੀ ਹੈ, ਜੇਕਰ ਇੰਨੀ ਪੁਲਿਸ ਹੀ ਨਸ਼ਾ ਰੋਕਣ ਲਈ ਲਾਈ ਹੋਵੇ ਤਾਂ ਕੁੱਝ ਦਾ ਕੁੱਝ ਹੋ ਸਕਦਾ ਹੈ। ਉਨ੍ਹਾਂ ਪੁਲਿਸ 'ਤੇ ਇਲਜ਼ਾਮ ਲਾਇਆ ਕਿ ਇਹ ਸਸਕਾਰ ਧੱਕੇ ਨਾਲ ਕਰਵਾਇਆ ਗਿਆ ਹੈ। ਸਸਕਾਰ ਲਈ ਪਰਿਵਾਰ ਦੀ ਸਹਿਮਤੀ 'ਤੇ ਉਨ੍ਹਾਂ ਕਿਹਾ ਕਿ ਪਰਿਵਾਰ ਗ਼ਰੀਬ ਹੈ ਅਤੇ ਲਾਚਾਰ ਹੋਇਆ ਪਿਆ ਹੈ ਅਤੇ ਪਰਿਵਾਰ 'ਤੇ ਪੂਰੀ ਤਰ੍ਹਾਂ ਸਹਿਮਤੀ ਲਈ ਦਬਾਅ ਪਾਇਆ ਗਿਆ।
ਇਹ ਵੀ ਪੜ੍ਹੋ...
ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ 'ਚ NCSC ਨੇ ਪੰਜਾਬ ਸਰਕਾਰ ਤੇ ਪੁਲਿਸ ਤੋਂ 5 ਦਿਨਾਂ 'ਚ ਮੰਗੀ ਰਿਪੋਰਟ
ਪਰਮੀਸ਼ ਵਰਮਾ ਗੋਲੀਕਾਂਡ 'ਚ ਅਦਾਲਤ 'ਚ ਸਖ਼ਤ ਰੁਖ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ