Gurdaspur ਦੇ ਨੌਜਵਾਨ ਦੀ ਨਵੇਂ ਸਾਲ ’ਤੇ ਚਮਕੀ ਕਿਸਮਤ; 200 ਰੁਪਏ ਦੀ ਲਾਟਰੀ ਨੇ ਬਣਾਇਆ ਕਰੋੜਪਤੀ

ਦੱਸ ਦਈਏ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ 200 ਰੁਪਏ ਦੀ ਲਾਟਰੀ ਦੀ ਟਿਕਟ ਖਰੀਦੀ ਸੀ ਜਿਸ ’ਚੋਂ ਉਸ ਨੂੰ 1.50 ਕਰੋੜ ਰੁਪਏ ਦਾ ਇਨਾਮ ਮਿਲਿਆ ਹੈ।

By  Aarti January 4th 2026 03:52 PM

ਗੁਰਦਾਸਪੁਰ ਦੇ ਹਰਦੋਬਠਵਾਲਾ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਲਈ ਨਵਾਂ ਸਾਲ ਬਹੁਤ ਵਧਿਆ ਸਾਬਿਤ ਹੋਇਆ ਹੈ। ਜਦੋ ਉਸ ਨੇ 200 ਰੁਪਏ ਦੀ ਲਾਟਰੀ ਦੀ ਟਿਕਟ ਖਰੀਦੀ ਅਤੇ ਉਸ ਨੇ 1.50 ਕਰੋੜ ਰੁਪਏ ਦਾ ਇਨਾਸ ਜਿੱਤਿਆ। ਇਸ ਜਿੱਤ ਤੋਂ ਬਾਅਦ ਉਸਦੇ ਪੂਰੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। 

ਦੱਸ ਦਈਏ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ 200 ਰੁਪਏ ਦੀ ਲਾਟਰੀ ਦੀ ਟਿਕਟ ਖਰੀਦੀ ਸੀ ਜਿਸ ’ਚੋਂ ਉਸ ਨੂੰ 1.50 ਕਰੋੜ ਰੁਪਏ ਦਾ ਇਨਾਮ ਮਿਲਿਆ ਹੈ। ਦੱਸ ਦਈਏ ਕਿ ਜੇਤੂ ਨੌਜਵਾਨ ਸੰਦੀਪ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਲਾਟਰੀ ਦੁਕਾਨਦਾਰ ਵਲੋਂ ਉਸ ਨੂੰ ਧੱਕੇ ਨਾਲ 200 ਰੁਪਏ ਦੀ ਲਾਟਰੀ ਦਿੱਤੀ ਗਈ ਸੀ।

ਖੈਰ ਇਨਾਮ ਜਿੱਤਣ ਤੋਂ ਬਾਅਦ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜੇਤੂ ਸੰਦੀਪ ਸਿੰਘ ਵੱਲੋਂ ਲਾਟਰੀ ਨਿਕਲਣ ਤੋਂ ਬਾਅਦ ਲਾਟਰੀ ਸਟਾਲ ’ਤੇ ਢੋਲ ਵੱਜਾ ਕੇ ਲੱਡੂ ਵੱਡ ਕੇ ਖੁਸ਼ੀ ਮਨਾਈ ਗਈ। 

ਇਹ ਵੀ ਪੜ੍ਹੋ :  Chandigarh Railway Station ’ਤੇ ਵੱਡੀ ਲਾਪਰਵਾਹੀ; ਸਮੇਂ ਤੋਂ ਪਹਿਲਾਂ ਟ੍ਰੇਨ ਚਲਾਉਣ ਕਾਰਨ ਕਈ ਯਾਤਰੀ ਡਿੱਗੇ

Related Post