Singer Diljit Dosanjh ਨੇ 42ਵਾਂ ਜਨਮਦਿਨ ਮੌਕੇ ਪੁਰਾਣੀ ਯਾਦ ਕੀਤੀ ਸਾਂਝੀ, ਦੱਸਿਆ- ਕਿਸਨੇ ਕੀਤੀ ਸੀ ਉਨ੍ਹਾਂ ਦੇ ਗਾਇਕੀ ਸਫ਼ਰ ਦੀ ਭਵਿੱਖਬਾਣੀ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਨ੍ਹਾਂ ਨੇ ਆਪਣੀ ਇੱਕ ਅਜਿਹੀ ਤਸਵੀਰ ਸਾਂਝੀ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਆਪਣੇ ਗਾਇਕੀ ਦੇ ਸਫਰ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।
ਦਿਲਜੀਤ ਦੋਸਾਂਝ ਨੇ ਆਪਣੇ ਜਨਮਦਿਨ ਮੌਕੇ ਆਪਣੇ ਪਹਿਲੀ ਇਨਾਮ ਜਿੱਤਣ ਦੀ ਤਸਵੀਰ ਸਾਂਝੀ ਕੀਤੀ। ਨਾਲ ਹੀ ਉਨ੍ਹਾਂ ਨੇ ਆਪਣੇ ਅਧਿਆਪਕ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਉਨ੍ਹਾਂ ’ਤੇ ਭਰੋਸਾ ਜਤਾਇਆ ਕਿ ਉਹ ਗਾਇਕ ਬਣਨਗੇ।
ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਜੇ ਇਹ ਇਨਾਮ ਨਾਮ ਮਿਲਿਆ ਹੁੰਦਾ ਤਾਂ ਸ਼ਾਇਦ ਜਿੰਦਗੀ ਅੱਜ ਕੁਝ ਹੋਰ ਹੀ ਹੋਣੀ ਸੀ। ਮੈਨੂੰ ਯਾਦ ਹੈ ਇਸ ਇਨਾਮ ਦਾ ਉਪਰ ਵਾਲਾ ਢੱਕਣ ਖੋਹ ਗਿਆ ਸੀ। ਸਾਰੇ ਤੁਰ ਗਏ ਉਹ ਨਹੀਂ ਗਿਆ ਅਤੇ ਉਸ ਨੂੰ ਲੱਭਦੇ ਰਹੇ। ਮਨ ਉਦਾਸ ਜਿਹਾ ਹੋ ਗਿਆ ਕਿ ਇਨਾਮ ਮਿਲਿਆ ਪਰ ਪੂਰਾ ਨਹੀਂ ਮਿਲਿਆ ਅਤੇ ਖੋਹ ਵੀ ਗਿਆ। ਜਿੰਦਗੀ ਵੀ ਇਸੇ ਤਰ੍ਹਾਂ ਦੀ ਹੀ ਹੈ। ਜਦੋ ਤੱਕ ਲੱਭਦੇ ਰਹਿੰਦੇ ਹਾਂ ਉਸ ਸਮੇਂ ਤੱਕ ਕੁਝ ਨਾ ਕੁਝ ਗੁਆਚਿਆ ਹੋਇਆ ਲੱਗਦਾ ਹੀ ਰਹਿੰਦਾ ਹੈ ਅਤੇ ਇਹ ਸਫ਼ਰ ਕਦੇ ਵੀ ਨਹੀਂ ਮੁੱਕਦਾ। ਕੋਈ ਆਖਰੀ ਸਿਰਾ ਵੀ ਨਹੀਂ ਅਤੇ ਮੌਤ ਵੀ ਨਹੀਂ। ਕੋਈ ਕਰਮ ਉਹ ਆਪ ਕਰਵਾ ਲਵੇ ਤਾਂ ਸ਼ਾਇਦ ਸਫਰ ਮੁੱਕੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਸ਼ਰਮਾ ਸਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਗਾਇਕ ਹਨ ਅਤੇ ਉਨ੍ਹਾਂ ਦੇ ਕਾਰਨ ਉਨ੍ਹਾਂ ਦੀ ਗਾਇਕੀ ਦਾ ਸਫਰ ਸ਼ੁਰੂ ਹੋਇਆ ਸੀ।
ਕਾਬਿਲੇਗੌਰ ਹੈ ਕਿ 6 ਜਨਵਰੀ, 1984 ਨੂੰ ਜਲੰਧਰ ਦੀ ਫਿਲੌਰ ਤਹਿਸੀਲ ਦੇ ਦੋਸਾਂਝ ਕਲਾਂ ਪਿੰਡ ਵਿੱਚ ਜਨਮੇ ਦਿਲਜੀਤ ਦੋਸਾਂਝ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਇੱਕ ਪੰਜਾਬੀ ਗਾਇਕ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਦਿਲਜੀਤ ਦੋਸਾਂਝ ਨਾ ਸਿਰਫ਼ ਦੇਸ਼ ਦੇ ਚੋਟੀ ਦੇ ਗਾਇਕਾਂ ਅਤੇ ਕਲਾਕਾਰਾਂ ਵਿੱਚੋਂ ਇੱਕ ਹਨ, ਸਗੋਂ ਇੱਕ ਸ਼ਾਨਦਾਰ ਅਦਾਕਾਰ ਵੀ ਹਨ। ਉਨ੍ਹਾਂ ਨੇ ਪੰਜਾਬੀ ਫਿਲਮਾਂ ਅਤੇ ਬਾਲੀਵੁੱਡ ਫਿਲਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ : Diljit Senorita Teaser : ਦਿਲਜੀਤ ਦੋਸਾਂਝ ਨੇ ਜਨਮ ਦਿਨ 'ਤੇ ਦਿੱਤਾ Global Surpris, ਜੇ ਬਾਲਵਿਨ ਨਾਲ 'ਸੈਨੋਰੀਟਾ' ਦਾ ਟੀਜ਼ਰ ਕੀਤਾ ਰਿਲੀਜ਼
- PTC NEWS