Delhi-Moga Express : ਪੰਜਾਬ ਚ ਰੇਲਵੇ ਕੁਨੈਕਟੀਵਿਟੀ ਨੂੰ ਹੁੰਗਾਰਾ, ਦਿੱਲੀ-ਮੋਗਾ ਐਕਸਪ੍ਰੈਸ ਦਾ ਰੂਟ ਫਿਰੋਜ਼ਪੁਰ ਕੈਂਟ ਤੱਕ ਵਧਿਆ, ਵੇਖੋ ਸਮਾਂ ਸਾਰਣੀ

Delhi-Moga Express : ਇਹ ਰੇਲਗੱਡੀ ਦਿੱਲੀ ਤੋਂ ਜਾਖਲ ਅਤੇ ਲੁਧਿਆਣਾ ਰਾਹੀਂ ਰਵਾਨਾ ਹੋਕੇ, 13:57 ਵਜੇ ਮੋਗਾ ਪਹੁੰਚੇਗੀ, 13:59 ਵਜੇ ਉਥੋਂ ਰਵਾਨਾ ਹੋਵੇਗੀ ਅਤੇ 15:00 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ।

By  KRISHAN KUMAR SHARMA November 1st 2025 05:19 PM -- Updated: November 1st 2025 05:26 PM

Delhi-Moga Express Ferozepur Timings : ਪੰਜਾਬ ਤੋਂ ਰੇਲਗੱਡੀ ਰਾਹੀਂ ਦਿੱਲੀ ਜਾਣ ਵਾਲਿਆਂ ਲਈ ਵੱਡੀ ਖ਼ਬਰ ਹੈ। ਭਾਰਤੀ ਰੇਲਵੇ ਨੇ ਸੂਬੇ 'ਚ ਰੇਲਵੇ ਕੁਨੈਕਟੀਵਿਟੀ ਨੂੰ ਵਧਾਉਂਦੇ ਹੋਏ ਦਿੱਲੀ-ਮੋਗਾ ਐਕਸਪ੍ਰੈਸ ਦਾ ਰੂਟ ਵਧਾ ਕੇ ਫਿਰੋਜ਼ਪੁਰ ਕੈਂਟ ਤੱਕ ਕਰ ਦਿੱਤਾ ਹੈ, ਜਿਸ ਨਾਲ ਹੁਣ ਫਿਰੋਜ਼ਪੁਰ ਤੋਂ ਦਿੱਲੀ ਜਾਣ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ।

ਪੰਜਾਬ ਤੋਂ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭਾਰਤੀ ਰੇਲਵੇ ਦੇ ਇਸ ਫੈਸਲੇ ਨਾਲ ਖਾਸ ਕਰਕੇ ਫਿਰੋਜ਼ਪੁਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਰੇਲ ਗੱਡੀ ਨੰਬਰ 22485 ਦਿੱਲੀ-ਮੋਗਾ ਐਕਸਪ੍ਰੈਸ ਨੂੰ ਹੁਣ ਫਿਰੋਜ਼ਪੁਰ ਕੈਂਟ ਤੱਕ ਵਧਾ ਦਿੱਤਾ ਗਿਆ ਹੈ। ਇਹ ਰੇਲਗੱਡੀ ਦਿੱਲੀ ਤੋਂ ਜਾਖਲ ਅਤੇ ਲੁਧਿਆਣਾ ਰਾਹੀਂ ਰਵਾਨਾ ਹੋਕੇ, 13:57 ਵਜੇ ਮੋਗਾ ਪਹੁੰਚੇਗੀ, 13:59 ਵਜੇ ਉਥੋਂ ਰਵਾਨਾ ਹੋਵੇਗੀ ਅਤੇ 15:00 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ। ਉਪਰੰਤ ਵਾਪਸੀ ਦੀ ਯਾਤਰਾ 'ਤੇ, ਇਹ ਫਿਰੋਜ਼ਪੁਰ ਕੈਂਟ ਤੋਂ 15:35 ਵਜੇ ਰਵਾਨਾ ਹੋਵੇਗੀ ਅਤੇ 23:35 ਵਜੇ ਦਿੱਲੀ ਪਹੁੰਚੇਗੀ।


ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਅਤੇ ਨੇੜਲੇ ਖੇਤਰਾਂ ਦੇ ਲੋਕਾਂ ਦੀ ਇਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਆਖਰਕਾਰ ਪੂਰੀ ਹੋ ਗਈ ਹੈ। ਇਸ ਨਾਲ ਨਾ ਸਿਰਫ਼ ਯਾਤਰੀਆਂ ਨੂੰ ਲਾਭ ਹੋਵੇਗਾ ਬਲਕਿ ਖੇਤਰ ਵਿੱਚ ਵਪਾਰ ਅਤੇ ਸੰਪਰਕ ਨੂੰ ਵੀ ਮਹੱਤਵਪੂਰਨ ਹੁਲਾਰਾ ਮਿਲੇਗਾ।

Related Post