Kabbadi Player Murder : ਲੁਧਿਆਣਾ ਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ, 27 ਸਾਲ ਦਾ ਸੀ ਨੌਜਵਾਨ

Kabbadi Player Murder : ਪੰਜਾਬ 'ਚ ਦਿਨ-ਦਿਹਾੜੇ ਵਾਪਰ ਰਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਲੁਧਿਆਣਾ (Ludhiana Kabbadi Player Murder) ਦੇ ਜਗਰਾਉਂ ਅਧੀਨ ਪਿੰਡ ਗਿੱਦੜਵਿੰਡੀ 'ਚ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਹੈ।

By  KRISHAN KUMAR SHARMA October 31st 2025 04:28 PM -- Updated: October 31st 2025 05:49 PM

Kabbadi Player Murder : ਪੰਜਾਬ 'ਚ ਦਿਨ-ਦਿਹਾੜੇ ਵਾਪਰ ਰਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਲੁਧਿਆਣਾ (Ludhiana Kabbadi Player Murder) ਦੇ ਜਗਰਾਉਂ ਅਧੀਨ ਪਿੰਡ ਗਿੱਦੜਵਿੰਡੀ 'ਚ ਇੱਕ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਹੈ। ਕਬੱਡੀ ਖਿਡਾਰੀ ਦੀ ਪਛਾਣ ਤੇਜਪਾਲ ਸਿੰਘ ਵੱਜੋਂ ਹੋਈ ਹੈ, ਜੋ ਕਿ 27 ਸਾਲ ਦਾ ਸੀ।

ਜਾਣਕਾਰੀ ਅਨੁਸਾਰ, ਕਬੱਡੀ ਖਿਡਾਰੀ ਨੂੰ ਜਗਰਾਉਂ ਦੇ ਡਾਕਟਰ ਹਰੀ ਸਿੰਘ ਰੋਡ 'ਤੇ ਗੋਲੀਆਂ ਮਾਰੀਆਂ ਗਈਆਂ। ਗੋਲੀ ਚਲਾਉਣ ਵਾਲਿਆਂ 'ਚ 8-10 ਨੌਜਵਾਨ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਤੇਜਪਾਲ ਸਿੰਘ ਆਪਣੇ ਦੋ ਹੋਰ ਸਾਥੀਆਂ ਨਾਲ ਖਲ ਲੈਣ ਲਈ ਜਗਰਾਉਂ ਆਇਆ ਸੀ, ਜਿਥੇ ਉਸ ਦਾ ਪੁਰਾਣੀ ਰੰਜਿਸ਼ ਨੂੰ ਲੈ ਕੇ ਪਿੰਡ ਰੂੰਮੀ ਦੇ ਨੌਜਵਾਨਾਂ ਨਾਲ ਟਾਕਰਾ ਹੋ ਗਿਆ। 

ਰਿਪੋਰਟਾਂ ਅਨੁਸਾਰ, ਅਪਰਾਧੀ ਇੱਕ ਕਾਰ ਵਿੱਚ ਆਏ ਅਤੇ ਤੇਜਪਾਲ ਨੂੰ ਜਨਤਕ ਤੌਰ 'ਤੇ ਗੋਲੀ ਮਾਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀਐਸਪੀ ਸਮੇਤ ਸਿਟੀ ਪੁਲਿਸ ਸਟੇਸ਼ਨ ਦੀ ਇੱਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਦਿੰਦੇ ਹੋਏ ਐਸਐਸਪੀ ਜਗਰਾਓਂ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਮਰਨ ਵਾਲੇ ਨੌਜ਼ਵਾਨ ਦੀ ਕੁਝ ਨੌਜ਼ਵਾਨਾਂ ਨਾਲ ਪੁਰਾਣੀ ਰੰਜਿਸ਼ ਸੀ ਤੇ ਇਹ ਨੌਜ਼ਵਾਨ ਨੇੜਲੇ ਪਿੰਡ ਰੂਮੀ ਦੇ ਰਹਿਣ ਵਾਲੇ ਹਨੀ ਰੂਮੀ ਤੇ ਉਸਦੇ ਤਿੰਨ ਚਾਰ ਸਾਥੀ ਸਨ। ਪੁਲਿਸ ਜਲਦੀ ਹੀ ਇਨ੍ਹਾਂ ਨੌਜ਼ਵਾਨਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕਰੇਗੀ।

ਐਸਐਸਪੀ ਅੰਕੁਰ ਗੁਪਤਾ ਨੇ ਕਿਹਾ, "ਸਾਨੂੰ ਸੂਚਨਾ ਮਿਲੀ ਕਿ ਦੋ ਮੁੰਡਿਆਂ, ਤੇਜਪਾਲ ਅਤੇ ਹਨੀ, ਜਗਰਾਉਂ ਦੇ ਹਰੀ ਸਿੰਘ ਰੋਡ 'ਤੇ ਦੁਪਹਿਰ 2:50 ਵਜੇ ਝਗੜਾ ਕਰ ਰਹੇ ਸਨ। ਤੇਜਪਾਲ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਮਲੇ ਨੂੰ ਸੁਲਝਾਉਣ ਲਈ ਟੀਮਾਂ ਬਣਾਈਆਂ ਗਈਆਂ ਹਨ।"

Related Post