ਜਾਣੋ ਖ਼ਤਰਨਾਕ ਆਰਕਟਿਕ ਜੇਲ੍ਹ ਬਾਰੇ ਜਿੱਥੇ ਪੁਤਿਨ ਦੇ ਵਿਰੋਧੀ ਅਲੈਕਸੀ ਨਾਵਲਨੀ ਨੇ ਤੋੜਿਆ ਦਮ

By  Aarti February 17th 2024 11:55 AM

Arctic prison: ਰੂਸੀ ਰਾਸ਼ਟਰਪਤੀ ਪੁਤਿਨ ਦੇ ਸਭ ਤੋਂ ਵੱਡੇ ਵਿਰੋਧੀ (Putin opponent) ਅਲੈਕਸੀ ਨਾਵਲਨੀ (Alexei Navalny died) ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ। ਰੂਸ ਦੀ ਟਾਸ ਨਿਊਜ਼ ਏਜੰਸੀ ਨੇ ਇਹ ਦਾਅਵਾ ਕੀਤਾ ਹੈ। ਨਾਵਲਨੀ ਨੂੰ ਰੂਸ ਦੀ ਸਭ ਤੋਂ ਖ਼ਤਰਨਾਕ ਜੇਲ੍ਹ ਪੋਲਰ ਵੁਲਫ਼ ਵਿੱਚ ਕੈਦ ਕੀਤਾ ਗਿਆ ਸੀ। ਉਨ੍ਹਾਂ ਦੀ ਮੌਤ ਰੂਸ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਮਹਿਜ਼ ਇੱਕ ਮਹੀਨਾ ਪਹਿਲਾਂ ਹੋਈ ਹੈ।

ਦੱਸ ਦਈਏ ਕਿ ਉਥੇ 15 ਤੋਂ 17 ਮਾਰਚ ਤੱਕ ਚੋਣਾਂ ਹੋਣਗੀਆਂ। ਨਾਵਲਨੀ ਨੂੰ 2021 ਵਿੱਚ 19 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਰਾਸ਼ਟਰਪਤੀ ਪੁਤਿਨ ਨੂੰ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਾਵਲਨੀ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਸ ਦੀ ਮੌਤ ਦੇ ਕਾਰਨਾਂ ਬਾਰੇ ਡਾਕਟਰ ਹੀ ਸਪੱਸ਼ਟ ਕਰ ਸਕਣਗੇ।

ਪਹਿਲਾਂ ਪੋਲਰ ਵੁਲਫ ਜੇਲ੍ਹ ’ਚ ਕੈਦ ਸੀ ਅਲੈਕਸੀ ਨਾਵਲਨੀ

ਦੋ ਮਹੀਨੇ ਪਹਿਲਾਂ ਦਸੰਬਰ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਅਲੈਕਸੀ ਨਾਵਲਨੀ (Alexei Navalny) ਪੋਲਰ ਵੁਲਫ ਜੇਲ੍ਹ ਵਿੱਚ ਕੈਦ ਸੀ। ਇਸ ਤੋਂ ਪਹਿਲਾਂ ਉਹ 2 ਹਫਤੇ ਤੱਕ ਲਾਪਤਾ ਸੀ। ਆਰਕਟਿਕ ਜੇਲ੍ਹ ਵਿੱਚ ਜਿੱਥੇ ਉਸਨੂੰ ਰੱਖਿਆ ਗਿਆ ਸੀ, ਵਿੱਚ ਪਾਰਾ -28 ਡਿਗਰੀ ਤੱਕ ਚਲਾ ਜਾਂਦਾ ਹੈ। ਉਨ੍ਹਾਂ ਦੇ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਚੋਣਾਂ ਤੋਂ ਦੂਰ ਰੱਖਣ ਲਈ ਆਰਕਟਿਕ ਜੇਲ੍ਹ ਭੇਜਿਆ ਗਿਆ ਸੀ। 

ਜੇਲ੍ਹ ਵਿੱਚ ਸਰਦੀਆਂ ਦਾ ਮੌਸਮ ਹੁੰਦਾ ਹੈ ਬਹੁਤ ਦੁਖਦਾਈ 

ਦੱਸ ਦਈਏ ਕਿ ਇਸ ਜੇਲ੍ਹ ਵਿੱਚ ਗੰਭੀਰ ਅਪਰਾਧਾਂ ਦੇ ਦੋਸ਼ੀ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਆਰਕਟਿਕ ਖੇਤਰ ਵਿੱਚ ਹੋਣ ਕਾਰਨ ਇੱਥੇ ਸਰਦੀਆਂ ਦਾ ਮੌਸਮ ਬਹੁਤ ਦੁਖਦਾਈ ਹੁੰਦਾ ਹੈ। ਅਗਲੇ ਹਫ਼ਤੇ ਉੱਥੇ ਔਸਤ ਤਾਪਮਾਨ ਮਨਫ਼ੀ 28 ਸੈਲਸੀਅਸ ਤੋਂ ਹੇਠਾਂ ਚਲਾ ਜਾਵੇਗਾ।

ਜੇਲ੍ਹ ਚੋਂ ਆਉਂਦੀ ਹੈ ਸਿਰਫ ਮੌਤ ਦੀ ਖ਼ਬਰ

ਮਾਸਕੋ ਤੋਂ 2 ਹਜ਼ਾਰ ਕਿਲੋਮੀਟਰ ਦੂਰ ਇਸ ਕਾਲੋਨੀ ਨੂੰ ਰੂਸ ਦੀ ਸਭ ਤੋਂ ਖਤਰਨਾਕ ਜੇਲ੍ਹ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਕੈਦੀ ਦੀ ਮੌਤ ਤੋਂ ਇਲਾਵਾ ਕੋਈ ਖ਼ਬਰ ਬਾਹਰਲੀ ਦੁਨੀਆਂ ਤੱਕ ਨਹੀਂ ਪਹੁੰਚਦੀ।

ਇਹ ਵੀ ਪੜ੍ਹੋ: ਕਿਉਂ ਡਿੱਗੀ ਜਪਾਨ ਦੀ ਅਰਥਵਿਵਸਥਾ? ਜਰਮਨੀ ਨੇ ਖੋਇਆ ਤਾਜ; ਭਾਰਤ ਨੂੰ ਹੋਵੇਗਾ ਫਾਇਦਾ

Related Post