Mon, May 20, 2024
Whatsapp

ਕਿਉਂ ਡਿੱਗੀ ਜਪਾਨ ਦੀ ਅਰਥਵਿਵਸਥਾ? ਜਰਮਨੀ ਨੇ ਖੋਇਆ ਤਾਜ; ਭਾਰਤ ਨੂੰ ਹੋਵੇਗਾ ਫਾਇਦਾ

Written by  Jasmeet Singh -- February 15th 2024 12:10 PM
ਕਿਉਂ ਡਿੱਗੀ ਜਪਾਨ ਦੀ ਅਰਥਵਿਵਸਥਾ? ਜਰਮਨੀ ਨੇ ਖੋਇਆ ਤਾਜ; ਭਾਰਤ ਨੂੰ ਹੋਵੇਗਾ ਫਾਇਦਾ

ਕਿਉਂ ਡਿੱਗੀ ਜਪਾਨ ਦੀ ਅਰਥਵਿਵਸਥਾ? ਜਰਮਨੀ ਨੇ ਖੋਇਆ ਤਾਜ; ਭਾਰਤ ਨੂੰ ਹੋਵੇਗਾ ਫਾਇਦਾ

Japan Economy: ਵਿਸ਼ਲੇਸ਼ਕ ਦਾ ਕਹਿਣਾ ਕਿ ਹਾਸਿਲ ਡੇਟਾ ਦਰਸਾਉਂਦਾ ਹੈ ਕਿ ਕਿਵੇਂ ਜਾਪਾਨ ਦੀ ਆਰਥਿਕਤਾ ਮੁਕਾਬਲੇਬਾਜ਼ੀ ਅਤੇ ਉਤਪਾਦਕਤਾ ਦੇ ਮਾਮਲੇ ਵਿੱਚ ਹੌਲੀ-ਹੌਲੀ ਪਛੜ ਗਈ ਹੈ। ਇਸ ਦਾ ਕਾਰਨ ਜਾਪਾਨ ਦੀ ਘਟਦੀ ਆਬਾਦੀ ਦੱਸਿਆ ਗਿਆ ਹੈ। ਜਾਪਾਨ ਵਿੱਚ ਲੋਕਾਂ ਦੀ ਉਮਰ ਲੰਬੀ ਹੋ ਰਹੀ ਹੈ ਅਤੇ ਉੱਥੇ ਬੱਚਿਆਂ ਅਤੇ ਨੌਜਵਾਨਾਂ ਦੀ ਗਿਣਤੀ ਘੱਟ ਰਹੀ ਹੈ।

ਦੇਈਏ ਕਿ 2010 ਵਿੱਚ ਅਮਰੀਕਾ ਨੇ ਜਾਪਾਨ ਨੂੰ ਹਰਾ ਕੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦਾ ਖਿਤਾਬ ਹਾਸਲ ਕੀਤਾ ਸੀ। ਚੀਨ ਦੀ ਆਰਥਿਕਤਾ ਵੀ ਉਸੇ ਸਮੇਂ ਤੇਜ਼ੀ ਨਾਲ ਵਧੀ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਦੱਸਿਆ ਕਿ ਜਾਪਾਨ ਦੀ ਅਰਥਵਿਵਸਥਾ ਹੁਣ ਤੀਜੇ ਤੋਂ ਚੌਥੇ ਸਥਾਨ 'ਤੇ ਪੁੱਜ ਗਈ ਹੈ।


ਵੱਖ-ਵੱਖ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਦੀ ਤੁਲਨਾ ਨੌਮੀਨਲ ਜੀਡੀਪੀ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਸ ਨੂੰ ਡਾਲਰ ਦੇ ਰੂਪ ਵਿੱਚ ਮਾਪਿਆ ਜਾਂਦਾ ਹੈ। ਪਿਛਲੇ ਸਾਲ ਜਾਪਾਨ ਦੀ ਨੌਮੀਨਲ ਜੀਡੀਪੀ ਕੁੱਲ 4.2 ਟ੍ਰਿਲੀਅਨ ਅਮਰੀਕੀ ਡਾਲਰ ਜਾਂ 591 ਟ੍ਰਿਲੀਅਨ ਯੇਨ ਸੀ। ਜਦੋਂ ਕਿ ਜਰਮਨੀ ਨੇ ਪਿਛਲੇ ਮਹੀਨੇ US $ 4.4 ਟ੍ਰਿਲੀਅਨ ਨੌਮੀਨਲ ਜੀਡੀਪੀ ਦਾ ਐਲਾਨ ਕੀਤਾ ਸੀ। ਅਸਲ ਕੁੱਲ ਘਰੇਲੂ ਉਤਪਾਦ ਦੇਸ਼ ਦੇ ਉਤਪਾਦਾਂ ਅਤੇ ਸੇਵਾਵਾਂ ਦੇ ਮੁੱਲ ਨੂੰ ਮਾਪਦਾ ਹੈ।

ਜਾਪਾਨ ਅਤੇ ਜਰਮਨੀ ਦੋਵਾਂ ਨੇ ਠੋਸ ਉਤਪਾਦਕਤਾ ਵਾਲੇ ਮਜ਼ਬੂਤ ​​ਛੋਟੇ ਅਤੇ ਮੱਧਮ ਆਕਾਰ ਦੇ ਕਾਰੋਬਾਰਾਂ 'ਤੇ ਆਪਣੀਆਂ ਆਰਥਿਕਤਾਵਾਂ ਬਣਾਈਆਂ ਹਨ। ਜਾਪਾਨ ਦੇ ਉਲਟ ਜੇਕਰ ਜਰਮਨੀ ਦੀ ਗੱਲ ਕਰੀਏ ਤਾਂ ਇਸ ਦੇਸ਼ ਨੇ ਯੂਰੋ ਅਤੇ ਮਹਿੰਗਾਈ ਦੀ ਮਜ਼ਬੂਤੀ ਦੇ ਬਾਵਜੂਦ ਇੱਕ ਮਜ਼ਬੂਤ ​​ਆਰਥਿਕਤਾ ਦੀ ਨੀਂਹ ਰੱਖੀ ਹੈ। ਇਸ ਤੋਂ ਇਲਾਵਾ ਲਗਾਤਾਰ ਕਮਜ਼ੋਰ ਹੋ ਰਿਹਾ ਯੇਨ ਵੀ ਜਾਪਾਨ ਲਈ ਮਾਇਨਸ ਪੁਆਇੰਟ ਰਿਹਾ ਹੈ।

ਘਟਦੀ ਆਬਾਦੀ ਅਤੇ ਨੌਜਵਾਨ

ਟੋਕੀਓ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਤੇਤਸੁਜੀ ਓਕਾਜ਼ਾਕੀ ਨੇ ਕਿਹਾ ਕਿ ਤਾਜ਼ਾ ਅੰਕੜੇ ਜਾਪਾਨ ਦੇ ਕਮਜ਼ੋਰ ਹੋਣ ਦੀ ਅਸਲੀਅਤ ਨੂੰ ਦਰਸਾਉਂਦੇ ਹਨ। ਇਹ ਸੰਸਾਰ ਵਿੱਚ ਜਾਪਾਨ ਦੀ ਮੌਜੂਦਗੀ ਨੂੰ ਕਮਜ਼ੋਰ ਕਰੇਗਾ। ਉਨ੍ਹਾਂ ਨੇ ਕਿਹਾ, 'ਮਿਸਾਲ ਵਜੋਂ ਕਈ ਸਾਲ ਪਹਿਲਾਂ ਜਾਪਾਨ ਨੇ ਇੱਕ ਸ਼ਕਤੀਸ਼ਾਲੀ ਆਟੋ ਸੈਕਟਰ ਨਾਲ ਬੂਮ ਕੀਤਾ ਸੀ। ਪਰ ਇਲੈਕਟ੍ਰਿਕ ਵਾਹਨਾਂ ਦੇ ਆਉਣ ਨਾਲ ਇਸ ਫਾਇਦੇ ਨੂੰ ਵੀ ਝਟਕਾ ਲੱਗਾ ਹੈ।'

ਓਕਾਜ਼ਾਕੀ ਨੇ ਕਿਹਾ ਕਿ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚਾਲੇ ਪਾੜਾ ਲਗਾਤਾਰ ਘਟ ਰਿਹਾ ਹੈ। ਅਗਲੇ ਕੁਝ ਸਾਲਾਂ ਵਿੱਚ ਭਾਰਤ ਨਿਸ਼ਚਿਤ ਤੌਰ 'ਤੇ ਨੌਮੀਨਲ ਜੀਡੀਪੀ ਵਿੱਚ ਜਾਪਾਨ ਦੀ ਥਾਂ ਲੈ ਲਵੇਗਾ।

ਜਾਪਾਨ ਵਿੱਚ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨ ਲਈ ਇਮੀਗ੍ਰੇਸ਼ਨ ਹੀ ਇੱਕੋ ਇੱਕ ਵਿਕਲਪ ਹੈ। ਪਰ ਜਾਪਾਨ ਵਿਦੇਸ਼ੀ ਮਜ਼ਦੂਰਾਂ ਨੂੰ ਸਵੀਕਾਰ ਕਰਨ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ। ਉੱਥੇ ਸਿਰਫ਼ ਅਸਥਾਈ ਮਹਿਮਾਨ ਹੀ ਜਾ ਰਹੇ ਹਨ। ਜਿਸ ਕਾਰਨ ਵਿਭਿੰਨਤਾ ਅਤੇ ਭੇਦਭਾਵ ਦੇ ਮੁੱਦੇ 'ਤੇ ਜਾਪਾਨ ਦੀ ਵੀ ਆਲੋਚਨਾ ਹੋ ਰਹੀ ਹੈ।

ਇਸ ਤੋਂ ਇਲਾਵਾ ਇਕ ਹੋਰ ਵਿਕਲਪ ਰੋਬੋਟਿਕਸ ਹੈ, ਜਿਸ ਦੀ ਭੂਮਿਕਾ ਹੌਲੀ-ਹੌਲੀ ਵਧ ਰਹੀ ਹੈ। ਪਰ ਮੌਜੂਦਾ ਸਮੇਂ ਵਿੱਚ ਇਹ ਦੇਸ਼ ਵਿੱਚ ਮਜ਼ਦੂਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹਨ।

ਇਹ ਵੀ ਪੜ੍ਹੋ: 

-

Top News view more...

Latest News view more...

LIVE CHANNELS
LIVE CHANNELS