Ludhiana ਚ ACP ਸੁਮਿਤ ਸੂਦ ਦਾ ਮੋਬਾਈਲ ਫੋਨ ਹੋਇਆ ਹੈਕ ,ਲੋਕਾਂ ਨੂੰ ਵਟਸਐਪ ਤੇ ਭੇਜੇ ਜਾ ਰਹੇ ਨੇ ਚਲਾਨ ਸਬੰਧੀ ਮੈਸੇਜ

Ludhiana News : ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਸਹਾਇਕ ਕਮਿਸ਼ਨਰ ਆਫ਼ ਪੁਲਿਸ (ਏਸੀਪੀ) ਸੁਮਿਤ ਸੂਦ ਦਾ ਮੋਬਾਈਲ ਫੋਨ ਹੈਕ ਹੋ ਗਿਆ ਹੈ। ਉਨ੍ਹਾਂ ਦੇ ਮੋਬਾਈਲ ਨੰਬਰ ਤੋਂ ਲੋਕਾਂ ਨੂੰ ਵਟਸਐਪ ਮੈਸੇਜ ਭੇਜੇ ਜਾ ਰਹੇ ਹਨ। ਮੈਸੇਜ ਵਿੱਚ ਲਿਖਿਆ ਹੈ, "ਤੁਹਾਡਾ ਚਲਾਨ ਹੋ ਗਿਆ ਅਤੇ ਚਲਾਨ ਭਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ। ਏਸੀਪੀ ਸੁਮਿਤ ਸੂਦ ਲੁਧਿਆਣਾ ਈਸਟ ਵਿੱਚ ਤੈਨਾਤ ਹਨ ਅਤੇ ਇਸ ਸਮੇਂ ਛੁੱਟੀ 'ਤੇ ਚੱਲ ਰਹੇ ਹੈ

By  Shanker Badra October 25th 2025 06:55 PM

Ludhiana News : ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਸਹਾਇਕ ਕਮਿਸ਼ਨਰ ਆਫ਼ ਪੁਲਿਸ (ਏਸੀਪੀ) ਸੁਮਿਤ ਸੂਦ ਦਾ ਮੋਬਾਈਲ ਫੋਨ ਹੈਕ ਹੋ ਗਿਆ ਹੈ। ਉਨ੍ਹਾਂ ਦੇ ਮੋਬਾਈਲ ਨੰਬਰ ਤੋਂ ਲੋਕਾਂ ਨੂੰ ਵਟਸਐਪ ਮੈਸੇਜ ਭੇਜੇ ਜਾ ਰਹੇ ਹਨ। ਮੈਸੇਜ ਵਿੱਚ ਲਿਖਿਆ ਹੈ, "ਤੁਹਾਡਾ ਚਲਾਨ ਹੋ ਗਿਆ ਅਤੇ ਚਲਾਨ ਭਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ। ਏਸੀਪੀ ਸੁਮਿਤ ਸੂਦ ਲੁਧਿਆਣਾ ਈਸਟ ਵਿੱਚ ਤੈਨਾਤ ਹਨ ਅਤੇ ਇਸ ਸਮੇਂ ਛੁੱਟੀ 'ਤੇ ਚੱਲ ਰਹੇ ਹੈ। ਸੁਮਿਤ ਇਸ ਸਮੇਂ ਸ਼ਹਿਰ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਟ੍ਰੈਫਿਕ ਪੁਲਿਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। 

ਜਦੋਂ ਉਸਦੇ ਵਟਸਐਪ ਤੋਂ ਗੱਡੀਆਂ ਦੇ ਚਲਾਨਾਂ ਸੰਬੰਧੀ ਮੈਸੇਜ ਆਇਆ ਤਾਂ ਲੋਕਾਂ ਨੂੰ ਸ਼ੱਕ ਹੋਇਆ ਕਿ ਇਹ ਇੱਕ ਫੇਕ ਮੈਸੇਜ ਹੈ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਨੂੰ ਹੈਕ ਕਰਕੇ ਭੇਜਿਆ ਗਿਆ ਹੈ। ਲੋਕਾਂ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸਦਾ ਫੋਨ ਨਹੀਂ ਲੱਗ ਰਿਹਾ ਸੀ। ਇਹ ਮੈਸੇਜ ਕਈ ਮੀਡੀਆ ਕਰਮਚਾਰੀਆਂ ਤੱਕ ਵੀ ਪਹੁੰਚਿਆ ਅਤੇ ਉਨ੍ਹਾਂ ਨੇ ਵੀ ਏਸੀਪੀ ਸੁਮਿਤ ਸੂਦ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।

ਏਸੀਪੀ ਸੁਮਿਤ ਸੂਦ ਦੇ ਮੋਬਾਈਲ ਫੋਨ 'ਚ ਜੋ -ਜੋ ਨੰਬਰ ਸੇਵ ਹਨ ,ਉਨ੍ਹਾਂ ਸਾਰੇ ਨੰਬਰਾਂ 'ਤੇ ਮੈਸੇਜ ਭੇਜੇ ਜਾ ਰਹੇ ਹਨ। ਇੰਸਪੈਕਟਰਾਂ ਅਤੇ ਹੋਰ ਅਧਿਕਾਰੀਆਂ ਨੂੰ ਵੀ ਮੈਸੇਜ ਮਿਲ ਰਹੇ ਹਨ। ਜਦੋਂ ਇੱਕ ਸੇਵਾਮੁਕਤ ਇੰਸਪੈਕਟਰ ਨੂੰ ਮੈਸੇਜ ਮਿਲਿਆ ਤਾਂ ਉਸਨੇ ਏਸੀਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉਸਦਾ ਫ਼ੋਨ ਬੰਦ ਸੀ, ਇਸ ਲਈ ਉਸਨੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 7 ਦੇ ਐਸਐਚਓ ਗਗਨਦੀਪ ਸਿੰਘ ਨੂੰ ਸੂਚਿਤ ਕੀਤਾ। ਐਸਐਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਸਨੂੰ ਅਜਿਹੀ ਜਾਣਕਾਰੀ ਮਿਲੀ ਹੈ ਅਤੇ ਉਹ ਮਾਮਲੇ ਨੂੰ ਸਾਈਬਰ ਸੈੱਲ ਨੂੰ ਭੇਜ ਰਹੇ ਹਨ।

ਸਾਈਬਰ ਸੈੱਲ ਏਸੀਪੀ ਨੇ ਕਿਹਾ: "ਸਾਵਧਾਨ ਰਹੋ"

ਸਾਈਬਰ ਸੈੱਲ ਏਸੀਪੀ ਮੁਰਾਦ ਜਸਬੀਰ ਸਿੰਘ ਗਿੱਲ ਨੇ ਲੋਕਾਂ ਨੂੰ ਅਜਿਹੇ ਸੁਨੇਹਿਆਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਜੇਕਰ ਉਹਨਾਂ ਨੂੰ ਅਜਿਹਾ ਕੋਈ ਮੈਸੇਜ ਮਿਲਦਾ ਹੈ ਤਾਂ ਉਹਨਾਂ ਦੀ ਪੁਸ਼ਟੀ ਕਰੋ। ਮੈਸੇਜ ਦੇ ਨਾਲ ਆਉਣ ਵਾਲੇ ਕਿਸੇ ਵੀ ਏਪੀਕੇ ਲਿੰਕ 'ਤੇ ਕਦੇ ਵੀ ਕਲਿੱਕ ਨਾ ਕਰੋ। ਜੇਕਰ ਤੁਸੀਂ ਲਿੰਕ 'ਤੇ ਕਲਿੱਕ ਕਰਦੇ ਹੋ ਤਾਂ ਨੁਕਸਾਨ ਹੋ ਸਕਦਾ ਹੈ। ਮੁਰਾਦ ਜਸਬੀਰ ਨੇ ਕਿਹਾ, ਏਸੀਪੀ ਸੁਮਿਤ ਸੂਦ ਦੇ ਮੋਬਾਈਲ ਫੋਨ ਤੋਂ ਅਜਿਹੇ ਮੈਸੇਜ ਭੇਜਣ ਦੀ ਸੂਚਨਾ ਮੇਰੇ ਕੋਲ ਨਹੀਂ ਆਈ ਹੈ। ਇਹ ਸਾਈਬਰ ਪੁਲਿਸ ਸਟੇਸ਼ਨ ਦੇ ਐਸਐਚਓ ਜਾਂ ਕਿਸੇ ਹੋਰ ਕਰਮਚਾਰੀ ਤੱਕ ਪਹੁੰਚੀ ਹੋਵੇ। ਇਸ ਮਾਮਲੇ ਵਿੱਚ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

Related Post