Mansa Bandh News : ਮਾਨਸਾ ਸ਼ਹਿਰ ਅੱਜ ਮੁਕੰਮਲ ਤੌਰ ਤੇ ਰਹੇਗਾ ਬੰਦ , ਫਾਇਰਿੰਗ ਤੋਂ ਬਾਅਦ ਵਪਾਰੀਆਂ ਨੇ ਮਾਨਸਾ ਬੰਦ ਦੀ ਦਿੱਤੀ ਕਾਲ

Mansa Bandh News : ਮਾਨਸਾ ਸ਼ਹਿਰ 'ਚ ਮੰਗਲਵਾਰ ਨੂੰ ਦੋ ਮੋਟਰਸਾਈਕਲ ਬਦਮਾਸ਼ਾਂ ਵੱਲੋਂ ਇੱਕ ਪੈਸਟੀਸਾਈਡ ਦੀ ਦੁਕਾਨ ਅਤੇ ਭਰੇ ਬਾਜ਼ਾਰ ਦੇ ਵਿੱਚ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹਮਲਾਵਰਾਂ ਵੱਲੋਂ ਗੋਲੀਆਂ ਚਲਾ ਕੇ ਫ਼ਰਾਰ ਹੋਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸ਼ਹਿਰ 'ਚ ਚਲਾਈਆਂ ਸ਼ਰੇਆਮ ਗੋਲੀਆਂ ਦੇ ਖੌਫ ਤੋਂ ਬਾਅਦ ਵਪਾਰੀਆਂ ਤੇ ਸ਼ਹਿਰ ਵਾਸੀਆਂ ਵੱਲੋਂ ਅੱਜ ਮਾਨਸਾ ਸ਼ਹਿਰ ਨੂੰ ਮੁਕੰਮਲ ਤੌਰ ਉਤੇ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ

By  Shanker Badra October 29th 2025 12:23 PM

Mansa Bandh News : ਮਾਨਸਾ ਸ਼ਹਿਰ 'ਚ ਮੰਗਲਵਾਰ ਨੂੰ ਦੋ ਮੋਟਰਸਾਈਕਲ ਬਦਮਾਸ਼ਾਂ ਵੱਲੋਂ ਇੱਕ ਪੈਸਟੀਸਾਈਡ ਦੀ ਦੁਕਾਨ ਅਤੇ ਭਰੇ ਬਾਜ਼ਾਰ ਦੇ ਵਿੱਚ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹਮਲਾਵਰਾਂ ਵੱਲੋਂ ਗੋਲੀਆਂ ਚਲਾ ਕੇ ਫ਼ਰਾਰ ਹੋਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸ਼ਹਿਰ 'ਚ ਚਲਾਈਆਂ ਸ਼ਰੇਆਮ ਗੋਲੀਆਂ ਦੇ ਖੌਫ ਤੋਂ ਬਾਅਦ ਵਪਾਰੀਆਂ ਤੇ ਸ਼ਹਿਰ ਵਾਸੀਆਂ ਵੱਲੋਂ ਅੱਜ ਮਾਨਸਾ ਸ਼ਹਿਰ ਨੂੰ ਮੁਕੰਮਲ ਤੌਰ ਉਤੇ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। 

ਵਪਾਰੀਆਂ, ਸਮਾਜ ਸੇਵੀ ਸੰਸਥਾ , ਵਕੀਲਾਂ ਅਤੇ ਸ਼ਹਿਰ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਪੁਲਿਸ ਥਾਣਾ ਨਜ਼ਦੀਕ ਹੋਣ ਦੇ ਬਾਵਜੂਦ ਬਦਮਾਸ਼ਾਂ ਵੱਲੋਂ ਦੁਕਾਨ ’ਤੇ ਆ ਕੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਜਦ ਉਨ੍ਹਾਂ ਨੂੰ ਰੋਕਿਆ ਗਿਆ ਤਦ ਵੀ ਉਹ ਗੋਲੀਆਂ ਚਲਾ ਫ਼ਰਾਰ ਹੋ ਗਏ। ਇਸ ਦੇ ਰੋਸ ਵਜੋਂ ਮਾਨਸਾ ਦੀਆਂ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਮੰਗਲਵਾਰ ਨੂੰ ਬੰਦ ਦਾ ਐਲਾਨ ਕਰ ਦਿੱਤਾ ਗਿਆ ਸੀ।

ਵਪਾਰੀਆਂ ਤੇ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਭਰੇ ਬਾਜ਼ਾਰ 'ਚ ਸ਼ਰੇਆਮ ਗੋਲੀਆਂ ਚਲਾਉਣ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਧਰ ਸ਼ਹਿਰ ਵਾਸੀਆਂ ਦੇ ਸਮਰਥਨ ਵਿੱਚ ਅੱਜ ਬਾਰ ਕੌਂਸਲ ਮਾਨਸਾ ਵੱਲੋਂ ਵੀ ਕੰਮਕਾਜ ਬੰਦ ਕਰਕੇ ਸ਼ਹਿਰ ਵਾਸੀਆਂ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ।

ਦੱਸ ਦੇਈਏ ਕਿ ਬੀਤੇ ਕੱਲ੍ਹ ਮਾਨਸਾ ਦੇ ਭਰੇ ਬਜ਼ਾਰ ’ਚ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਪਹਿਲਾਂ ਪੈਸਟੀਸਾਈਡ ਦੀ ਦੁਕਾਨ ’ਤੇ ਫ਼ਾਇਰਿੰਗ ਕੀਤੀ ਗਈ। ਜਦੋਂ ਉਹ ਭੱਜ ਰਹੇ ਸਨ ਤਾਂ ਜਿੰਨ੍ਹਾਂ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਬਦਮਾਸ਼ਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਫ਼ਿਰ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ।

Related Post