NewsClick case : ਨਿਊਜ਼ ਕਲਿਕ ਮਾਮਲੇ ਚ ED ਨੇ ਨੇਵਿਲ ਰਾਏ ਸਿੰਘਮ ਨੂੰ ਤਾਜ਼ਾ ਸੰਮਨ ਕੀਤਾ ਜਾਰੀ

NewsClick case: ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਵੈੱਬਸਾਈਟ 'ਨਿਊਜ਼ਕਲਿਕ' ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਮਰੀਕੀ ਕਰੋੜਪਤੀ ਨੇਵਿਲ ਰਾਏ ਸਿੰਘਮ ਨੂੰ ਇਸ ਮਾਮਲੇ 'ਚ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ।ਅਮਰੀਕੀ ਕਾਰੋਬਾਰੀ ਅਤੇ ਆਈਟੀ ਸਲਾਹਕਾਰ ਫਰਮ ਥੌਟਵਰਕਸ ਦੇ ਸਾਬਕਾ ਚੇਅਰਮੈਨ ਨੇਵਿਲ ਰਾਏ ਸਿੰਘਮ ਪਿਛਲੇ ਕੁਝ ਦਿਨਾਂ ਤੋਂ ਰਾਜਨੀਤੀ ਵਿੱਚ ਕਾਫੀ ਸਰਗਰਮ ਹਨ। ਦ ਨਿਊਯਾਰਕ ਟਾਈਮਜ਼ (NYT) ਦੁਆਰਾ ਕੀਤੀ ਗਈ ਇੱਕ ਜਾਂਚ ਦੇ ਅਨੁਸਾਰ, ਉਸਨੇ ਨਿਊਜ ਕਲਿਕ ਨੂੰ ਲੱਖਾਂ ਡਾਲਰਾਂ ਦੀ ਫੰਡਿੰਗ ਕੀਤੀ।
ਕੌਣ ਹੈ ਨੇਵਿਲ ਰਾਏ ਸਿੰਘਮ?
ਨੇਵਿਲ ਰਾਏ ਸਿੰਘਮ ਇੱਕ ਅਮਰੀਕੀ ਵਪਾਰੀ ਅਤੇ ਸਮਾਜਿਕ ਕਾਰਕੁਨ ਹਨ। ਉਹ ਥੌਟਵਰਕਸ ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਵੀ ਹਨ। ਇਹ ਕੰਪਨੀ ਕਸਟਮ ਸਾਫਟਵੇਅਰ, ਸਾਫਟਵੇਅਰ ਟੂਲ ਅਤੇ ਸਲਾਹ ਸੇਵਾਵਾਂ ਪ੍ਰਦਾਨ ਕਰਦੀ ਹੈ। ਸਿੰਘਮ 'ਤੇ ਵੱਖ-ਵੱਖ ਸੰਸਥਾਵਾਂ ਨੂੰ ਫੰਡ ਦੇਣ ਦਾ ਆਰੋਪ ਹੈ। ਇਹ ਸੰਸਥਾਵਾਂ ਚੀਨ ਦੇ ਵਿਚਾਰਾਂ ਦਾ ਪ੍ਰਚਾਰ ਕਰਦੀਆਂ ਹਨ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸਿੰਘਮ ਦੇ ਨੈੱਟਵਰਕ ਨੇ ਦਿੱਲੀ ਆਧਾਰਿਤ ਨਿਊਜ਼ ਵੈੱਬਸਾਈਟ ਨਿਊਜ਼ਕਲਿਕ ਨੂੰ ਫੰਡ ਦਿੱਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਿਊਜ਼ਕਲਿੱਕ ਨੂੰ 38 ਕਰੋੜ ਰੁਪਏ ਦੀ ਫੰਡਿੰਗ ਦਿੱਤੀ ਗਈ ਸੀ। ਇਹ ਦਾਅਵਾ ਕੀਤਾ ਗਿਆ ਹੈ ਕਿ ਸਿੰਘਮ ਚੀਨੀ ਕਮਿਊਨਿਸਟ ਪਾਰਟੀ ਲਈ ਕੰਮ ਕਰਦਾ ਹੈ। ਨਿਊਜ਼ਕਲਿਕ ਦਾ ਕਹਿਣਾ ਹੈ ਕਿ ਉਸਨੇ ਨੇਵਿਲ ਰਾਏ ਸਿੰਘਮ ਤੋਂ ਕੋਈ ਫੰਡ ਨਹੀਂ ਲਿਆ ਹੈ। ਨਿਊਜ਼ਕਲਿਕ ਦੁਆਰਾ ਪ੍ਰਾਪਤ ਕੀਤੇ ਸਾਰੇ ਫੰਡ ਸਹੀ ਬੈਂਕਿੰਗ ਚੈਨਲਾਂ ਦੁਆਰਾ ਕੀਤੇ ਗਏ ਹਨ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਨਿਊਜ਼ ਪੋਰਟਲ ਨਿਊਜ਼ਕਲਿਕ ਨੇ ਚੀਨ ਦੇ ਹੱਕ ਵਿਚ ਸਪਾਂਸਰਡ ਖ਼ਬਰਾਂ ਚਲਾਉਣ ਲਈ ਚੀਨੀ ਕੰਪਨੀਆਂ ਰਾਹੀਂ 38 ਕਰੋੜ ਰੁਪਏ ਦੀ ਫੰਡਿੰਗ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਹਾਈਕੋਰਟ ਤੋਂ ਇਹ ਕੇਸ ਰੱਦ ਕਰਨ ਦੀ ਮੰਗ ਕੀਤੀ ਸੀ।
ਦਿੱਲੀ ਪੁਲਿਸ ਨੇ ਨਿਊਜ਼ਕਲਿਕ ਦੇ ਐਚਆਰ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਅਤੇ ਨਿਊਜ਼ਕਲਿਕ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਦੇ ਖਿਲਾਫ ਯੂਏਪੀਏ ਦੇ ਤਹਿਤ ਐਫਆਈਆਰ ਦਰਜ ਕੀਤੀ ਸੀ ਅਤੇ ਉਨ੍ਹਾਂ ਨੂੰ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ।