Punjab Buses News : ਹੁਣ ਇਸ ਜ਼ਿਲ੍ਹੇ ’ਚ 7 ਵਜੇ ਤੋਂ ਬਾਅਦ ਨਹੀਂ ਚੱਲਣਗੀਆਂ ਬੱਸਾਂ, ਪ੍ਰਸ਼ਾਸਨ ਨੇ ਜਾਰੀ ਕੀਤੀਆਂ ਹਿਦਾਇਤਾਂ
ਬਠਿੰਡਾ ਦੇ ਬੱਸ ਸਟੈਂਡ ਵਿੱਚ ਵਾਰ ਵਾਰ ਅਨਾਉਂਸਮੈਂਟ ਕਰਕੇ ਸਵਾਰੀਆਂ ਨੂੰ 7 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਆਪਣੇ ਰੂਟਾਂ ਤੇ ਜਾਣ ਲਈ ਅਪੀਲ ਕੀਤੀ ਜਾ ਰਹੀ ਹੈ।
Aarti
May 10th 2025 05:15 PM

Punjab Buses News : ਭਾਰਤ ਅਤੇ ਪਾਕਿਸਤਾਨ ਤਣਾਅ ਪੂਰਨ ਮਾਹੌਲ ਨੂੰ ਲੈ ਕੇ ਜਿੱਥੇ ਵੱਖ ਜਿਲੀਆ ਚ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਉਥੇ ਹੀ ਬਠਿੰਡਾ ਵਿਖੇ ਪ੍ਰਸ਼ਾਸਨ ਵੱਲੋਂ ਸ਼ਾਮ 7 ਵਜੇ ਤੋਂ ਬਾਅਦ ਬੱਸਾਂ ਨਾ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ
ਦੱਸ ਦਈਏ ਕਿ ਜ਼ਿਲ੍ਹੇ ’ਚ 8 ਵਜੇ ਬਲੈਕ ਆਊਟ ਸ਼ੁਰੂ ਹੋਵੇਗਾ ਇਸ ਕਰਕੇ ਇਹ ਹੁਕਮ ਜਾਰੀ ਕੀਤੇ ਗਏ ਹਨ, ਇਹਨਾਂ ਹੁਕਮਾਂ ਸਬੰਧੀ ਲੋਕਾਂ ਨੂੰ ਜਾਗਰੂਤ ਕਰਨ ਲਈ ਬਠਿੰਡਾ ਦੇ ਬੱਸ ਸਟੈਂਡ ਵਿੱਚ ਵਾਰ ਵਾਰ ਅਨਾਉਂਸਮੈਂਟ ਕਰਕੇ ਸਵਾਰੀਆਂ ਨੂੰ 7 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਆਪਣੇ ਰੂਟਾਂ ਤੇ ਜਾਣ ਲਈ ਅਪੀਲ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਵੱਲੋਂ ਇਹ ਹੁਕਮ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਲਈ ਜਾਰੀ ਕੀਤੇ ਗਏ ਹਨ। ਬਸ ਸਟੈਂਡ ਬਠਿੰਡਾ ਦੇ ਇੰਚਾਰਜ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਹੁਕਮਾਂ ਦੀ ਇਨ ਬਿਨ ਪਾਲਨਾ ਕਰਨ ਸਬੰਧੀ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ। ਅਤੇ 7 ਵਜੇ ਤੋਂ ਬਾਅਦ ਕੋਈ ਵੀ ਬੱਸ ਬਠਿੰਡਾ ਦੇ ਬਸ ਸਟੈਂਡ ਵਿੱਚੋਂ ਨਹੀਂ ਨਿਕਲੇਗੀ।
ਇਸ ਹੁਕਮ ਨਾਲ ਲੰਬੇ ਰੂਟ ਦੀ ਦੋ ਤਿੰਨ ਬੱਸਾਂ ਪ੍ਰਭਾਵਿਤ ਹੋਣਗੀਆਂ ਜਦੋਂ ਕਿ ਲੋਕਲ ਬੱਸਾਂ ਨੂੰ ਬਹੁਤਾ ਫਰਕ ਨਹੀਂ ਪਵੇਗਾ, ਲੋਕਾਂ ਨੇ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ, ਅਤੇ ਉਨਾਂ ਨੇ ਵੀ ਪ੍ਰਸ਼ਾਸਨ ਦੇ ਫੈਸਲੇ ਮੁਤਾਬਿਕ ਕੰਮ ਕਰਨ ਦੀ ਗੱਲ ਕੀਤੀ,