Tarntaran Firing : ਖੇਮਕਰਨ ਚ ਗੈਂਗਸਟਰਾਂ ਦੇ ਭੁਲੇਖੇ ਚਲਾਈਆਂ ਗੋਲੀਆਂ, ਇੱਕ ਕਾਰ ਸਵਾਰ ਦੀ ਮੌਤ, ਦੋ ਗੰਭੀਰ ਜ਼ਖ਼ਮੀ
Tarntaran Firing : ਦੱਸਿਆ ਜਾ ਰਿਹਾ ਹੈ ਕਿ ਟਰਾਂਸਪੋਰਟਰ ਮਨਜੀਤ ਸਿੰਘ ਕੱਟਾ ਨੂੰ ਕਈ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਕਾਰਨ ਉਸ ਨੂੰ ਸੁਰੱਖਿਆ ਵਜੋਂ ਪੁਲਿਸ ਕਾਂਸਟੇਬਲ ਵੀ ਦਿੱਤਾ ਗਿਆ ਸੀ, ਜਦਕਿ ਕੱਟਾ ਨੇ ਨਿੱਜੀ ਤੌਰ 'ਤੇ ਵੀ ਆਪਣੀ ਸੁਰੱਖਿਆ ਰੱਖੀ ਹੋਈ ਸੀ।
Tarntaran Firing : ਤਰਨਤਾਰਨ ਬੁੱਧਵਾਰ ਦੁਪਹਿਰ ਨੂੰ ਕਸਬਾ ਖੇਮਕਰਨ ਸਥਿਤ ਆਸਲ ਰੋਡ 'ਤੇ ਆੜ੍ਹਤੀ ਮਨਜੀਤ ਸਿੰਘ ਕੱਟਾ ਵੱਲੋਂ ਸ਼ੂਟਰਾਂ ਦੇ ਸ਼ੱਕ 'ਚ ਗੋਲੀਆਂ ਚਲਾਈਆਂ ਗਈਆਂ। ਤਿੰਨ ਲੋਕਾਂ ਨੂੰ ਗੋਲੀਆਂ ਲੱਗੀਆਂ, ਜਿਸ ਦੌਰਾਨ ਇੱਕ ਦੀ ਮੌਤ ਹੋ ਗਈ, ਜਦਕਿ ਦੋ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਮਾਨਸਾ ਪੁਲਿਸ ਨੇ ਦਲਜੀਤ ਸਿੰਘ ਦਾ ਕਰਵਾਇਆ ਪੋਸਟਮਾਰਟਮ; 29 ਅਕਤੂਬਰ ਨੂੰ ਸਸਕਾਰ ਦਾ ਖਦਸ਼ਾ
ਜਾਣਕਾਰੀ ਅਨੁਸਾਰ, ਭਾਰਤ-ਪਾਕ ਕੌਮਾਂਤਰੀ ਸਰਹੱਦ ਨਾਲ ਲੱਗਦੇ ਕਸਬਾ ਖੇਮਕਰਨ ਨਿਵਾਸੀ ਮਨਜੀਤ ਸਿੰਘ ਕੱਟਾ ਆਪਣੀ ਪਤਨੀ ਨਾਲ ਕਾਰ 'ਚ ਸਵਾਰ ਹੋ ਕੇ ਘਰਿਆਲਾ ਮੰਦਰ ਤੋਂ ਮੱਥਾ ਟੇਕ ਕੇ ਵਾਪਸ ਖੇਮਕਰਨ ਪਰਤ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਟਰਾਂਸਪੋਰਟਰ ਮਨਜੀਤ ਸਿੰਘ ਕੱਟਾ ਨੂੰ ਕਈ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਕਾਰਨ ਉਸ ਨੂੰ ਸੁਰੱਖਿਆ ਵਜੋਂ ਪੁਲਿਸ ਕਾਂਸਟੇਬਲ ਵੀ ਦਿੱਤਾ ਗਿਆ ਸੀ, ਜਦਕਿ ਕੱਟਾ ਨੇ ਨਿੱਜੀ ਤੌਰ 'ਤੇ ਵੀ ਆਪਣੀ ਸੁਰੱਖਿਆ ਰੱਖੀ ਹੋਈ ਸੀ।
ਬੁੱਧਵਾਰ ਨੂੰ ਜਦੋਂ ਮਨਜੀਤ ਸਿੰਘ ਕੱਟਾ ਪਿੰਡ ਮਹਿੰਦੀਪੁਰ ਮੋੜ 'ਤੇ ਪਹੁੰਚਿਆ ਤਾਂ ਉਸ ਦੇ ਪਿੱਛੇ ਇੱਕ ਹੋਰ ਗੱਡੀ ਆ ਰਹੀ ਸੀ। ਰੇਲਵੇ ਫਾਟਕ ਕੋਲ ਕੱਟਾ ਨੇ ਉਕਤ ਗੱਡੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਨਾਲ ਜ਼ਖ਼ਮੀਆਂ 'ਚੋਂ ਗੁਰਸੇਵਕ ਸਿੰਘ ਦੀ ਮੌਤ ਹੋ ਗਈ, ਜਦਕਿ ਹਰਕੀਰਤ ਸਿੰਘ ਤੇ ਸਾਜਨ ਸਿੰਘ ਨੂੰ ਗੰਭੀਰ ਹਾਲਤ 'ਚ ਭਿੱਖੀਵਿੰਡ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਇਸ ਘਟਨਾ ਤੋਂ ਬਾਅਦ ਕੱਟਾ ਨੇ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੋਕ ਫਿਰੌਤੀ ਨਾਲ ਸਬੰਧਤ ਹਨ, ਆਪਣਾ ਬਚਾਅ ਖੁਦ ਹੀ ਕੀਤਾ ਜਾਵੇ।
ਮੌਕੇ 'ਤੇ ਪੁਲਿਸ ਵੱਲੋ ਪਹੁੰਚ ਕੇ ਡੀਐੱਸਪੀ ਅਤੁਲ ਸੋਨੀ ਦੀ ਅਗਵਾਈ ਹੇਠ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ...DA ਦੇ ਮਾਮਲੇ ਨੂੰ Drug Case ਦਾ ਨਾਂ ਦੇ ਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੀ 'ਆਪ' : ਬਿਕਰਮ ਸਿੰਘ ਮਜੀਠੀਆ