PTC News
Search
🔍 Search

Pahalgam attack : ਪਾਕਿਸਤਾਨ ਨੇ ਅਟਾਰੀ ਬਾਰਡਰ ਤੇ ਫਸੇ ਆਪਣੇ ਨਾਗਰਿਕਾਂ ਲਈ ਫਿਰ ਖੋਲ੍ਹਿਆ ਗੇਟ, ਕਈ ਮਰੀਜ਼ ਆਪਣਾ ਇਲਾਜ ਅੱਧ ਵਿਚਾਲੇ ਛੱਡ ਵਾਪਸ ਪਰਤੇ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਵਿਚਕਾਰ ਪਾਕਿਸਤਾਨ ਆਪਣੇ ਪਾਸੇ ਵਾਹਗਾ-ਅਟਾਰੀ ਸਰਹੱਦ ਦਾ ਗੇਟ ਆਪਣੇ ਨਾਗਰਿਕਾਂ ਲਈ ਖੋਲ੍ਹ ਦਿੱਤਾ ਹੈ। ਕੱਲ੍ਹ ਵੀਰਵਾਰ ਨੂੰ ਪਾਕਿਸਤਾਨ ਨੇ ਗੇਟ ਨਹੀਂ ਖੋਲ੍ਹੇ ਸੀ, ਜਿਸ ਕਾਰਨ ਪਾਕਿਸਤਾਨੀ ਨਾਗਰਿਕ, ਜੋ ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ 'ਤੇ ਪਹੁੰਚੇ ਸਨ, ਫਸ ਗਏ ਸਨ

By  Shanker Badra May 2nd 2025 02:38 PM

Pahalgam attack: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਵਿਚਕਾਰ ਪਾਕਿਸਤਾਨ ਆਪਣੇ ਪਾਸੇ ਵਾਹਗਾ-ਅਟਾਰੀ ਸਰਹੱਦ ਦਾ ਗੇਟ ਆਪਣੇ ਨਾਗਰਿਕਾਂ ਲਈ ਖੋਲ੍ਹ ਦਿੱਤਾ ਹੈ। ਦਰਅਸਲ 'ਚ ਕੱਲ੍ਹ ਵੀਰਵਾਰ ਨੂੰ ਪਾਕਿਸਤਾਨ ਨੇ ਗੇਟ ਨਹੀਂ ਖੋਲ੍ਹੇ ਸੀ, ਜਿਸ ਕਾਰਨ ਪਾਕਿਸਤਾਨੀ ਨਾਗਰਿਕ, ਜੋ ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ 'ਤੇ ਪਹੁੰਚੇ ਸਨ, ਫਸ ਗਏ ਸਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਸਬੰਧੀ ਇੱਕ ਬਿਆਨ ਜਾਰੀ ਕੀਤਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਵੀਜ਼ੇ ਅਚਾਨਕ ਰੱਦ ਕਰਨ ਕਾਰਨ ਬਹੁਤ ਸਾਰੇ ਮਰੀਜ਼ ਆਪਣਾ ਇਲਾਜ ਅੱਧ ਵਿਚਾਲੇ ਛੱਡ ਕੇ ਗੰਭੀਰ ਹਾਲਤ ਵਿੱਚ ਵਾਹਗਾ ਸਰਹੱਦ ਰਾਹੀਂ ਵਾਪਸ ਪਰਤ ਆਏ ਹਨ। ਇਸ ਫੈਸਲੇ ਕਾਰਨ ਬਹੁਤ ਸਾਰੇ ਪਰਿਵਾਰ ਜ਼ਬਰਨ ਵਿਛੜ ਗਏ, ਜਿਸ ਵਿੱਚ ਬੱਚੇ ਵੀ ਸ਼ਾਮਲ ਸਨ ਜੋ ਆਪਣੇ ਮਾਪਿਆਂ ਤੋਂ ਵੱਖ ਹੋ ਗਏ। 

ਹਾਲਾਂਕਿ ਵਾਹਗਾ ਸਰਹੱਦ ਤੋਂ ਵਾਪਸੀ ਦੀ ਆਖਰੀ ਤਰੀਕ 30 ਅਪ੍ਰੈਲ ਸੀ ਪਰ ਮੀਡੀਆ ਰਿਪੋਰਟਾਂ ਅਨੁਸਾਰ ਕੁਝ ਪਾਕਿਸਤਾਨੀ ਨਾਗਰਿਕ ਅਜੇ ਵੀ ਅਟਾਰੀ ਸਰਹੱਦ 'ਤੇ ਫਸੇ ਹੋਏ ਹਨ। ਜੇਕਰ ਭਾਰਤੀ ਪ੍ਰਸ਼ਾਸਨ ਇਜਾਜ਼ਤ ਦਿੰਦਾ ਹੈ ਤਾਂ ਅਸੀਂ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਲਈ ਤਿਆਰ ਹਾਂ। ਵਾਹਗਾ ਸਰਹੱਦ ਭਵਿੱਖ ਵਿੱਚ ਵੀ ਵਾਪਸ ਆਉਣ ਵਾਲੇ ਪਾਕਿਸਤਾਨੀ ਨਾਗਰਿਕਾਂ ਲਈ ਖੁੱਲ੍ਹੀ ਰਹੇਗੀ।

ਪਾਕਿਸਤਾਨ ਨੇ ਬੰਦ ਕੀਤਾ ਸੀ ਗੇਟ 

ਦੱਸ ਦੇਈਏ ਕਿ ਬੀਤੇ ਕੱਲ੍ਹ ਭਾਰਤ ਨੇ ਜੰਮੂ-ਕਸ਼ਮੀਰ ਅਤੇ ਹੋਰ ਰਾਜਾਂ ਤੋਂ ਆਏ ਪਾਕਿਸਤਾਨੀ ਪਾਸਪੋਰਟ ਧਾਰਕਾਂ ਨੂੰ ਇਮੀਗ੍ਰੇਸ਼ਨ ਜਾਂਚ ਲਈ ਇਕੱਠਾ ਕੀਤਾ ਸੀ। ਪੂਰਾ ਦਿਨ ਪਾਕਿਸਤਾਨ ਵੱਲੋਂ ਗੇਟ ਖੋਲ੍ਹਣ ਦੀ ਉਡੀਕ ਕਰਦੇ ਰਹੇ ਪਰ ਅੰਤ ਵਿੱਚ ਸ਼ਾਮ 5 ਵਜੇ ਤੋਂ ਬਾਅਦ ਸਾਰਿਆਂ ਨੂੰ ਵਾਪਸ ਜਾਣਾ ਪਿਆ ਕਿਉਂਕਿ ਪਾਕਿਸਤਾਨ ਨੇ ਗੇਟ ਨਹੀਂ ਖੋਲ੍ਹਿਆ। ਭਾਰਤ ਵੱਲੋਂ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਪਾਕਿਸਤਾਨ ਨੇ ਕੱਲ੍ਹ ਆਪਣੇ ਹੀ ਨਾਗਰਿਕਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

1008 ਪਾਕਿਸਤਾਨੀ ਨਾਗਰਿਕ ਵਾਪਸ ਆਏ

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਵਿਵਾਦ ਕਾਰਨ 30 ਅਪ੍ਰੈਲ ਤੱਕ 1008 ਪਾਕਿਸਤਾਨੀ ਨਾਗਰਿਕ ਘਰ ਵਾਪਸ ਜਾ ਚੁੱਕੇ ਹਨ। ਇਸ ਦੇ ਨਾਲ ਹੀ 1 ਮਈ ਨੂੰ ਪਾਕਿਸਤਾਨ ਨੇ ਗੇਟ ਨਹੀਂ ਖੋਲ੍ਹੇ, ਜਿਸ ਕਾਰਨ ਕੋਈ ਵੀ 

 ਨਾਗਰਿਕ ਸਰਹੱਦ ਪਾਰ ਨਹੀਂ ਕਰ ਸਕਿਆ। ਜਦੋਂ ਕਿ ਪਾਕਿਸਤਾਨ ਤੋਂ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਇਸ ਤੋਂ ਵੱਧ ਹੈ। ਕੱਲ੍ਹ ਤੱਕ 1575 ਭਾਰਤੀ ਪਾਕਿਸਤਾਨ ਤੋਂ ਵਾਪਸ ਆ ਚੁੱਕੇ ਹਨ। ਅੱਜ ਵੀ ਕਈ ਭਾਰਤੀਆਂ ਅਤੇ ਪਾਕਿਸਤਾਨੀਆਂ ਦਾ ਆਉਣਾ ਜਾਣਾ ਜਾਰੀ ਹੈ।

Related Post