ਯੋਗ ਗੁਰੂ ਰਾਮਦੇਵ ਦੀਆਂ ਮੁੜ ਵਧੀਆਂ ਮੁਸ਼ਕਿਲਾਂ; ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ ਚ ਫੇਲ, 3 ਨੂੰ ਜੇਲ

ਪਿਥੌਰਾਗੜ੍ਹ, ਉੱਤਰਾਖੰਡ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਇੱਕ ਸਹਾਇਕ ਮੈਨੇਜਰ ਸਮੇਤ ਤਿੰਨ ਲੋਕਾਂ ਨੂੰ ਸੋਨ ਪਾਪੜੀ ਦੇ ਟੈਸਟ ਵਿੱਚ ਫੇਲ ਹੋਣ ਲਈ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।

By  Aarti May 19th 2024 09:58 AM -- Updated: May 19th 2024 10:16 AM
ਯੋਗ ਗੁਰੂ ਰਾਮਦੇਵ ਦੀਆਂ ਮੁੜ ਵਧੀਆਂ ਮੁਸ਼ਕਿਲਾਂ;  ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ ਚ ਫੇਲ, 3 ਨੂੰ ਜੇਲ

Patanjali Soan Papdi Fails in Quality Test: ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੀਆਂ ਮੁਸੀਬਤਾਂ ਘੱਟ ਹੋਣ ਦੇ ਸੰਕੇਤ ਨਹੀਂ ਮਿਲ ਰਹੀਆਂ ਹਨ। ਪਿਥੌਰਾਗੜ੍ਹ, ਉੱਤਰਾਖੰਡ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਇੱਕ ਸਹਾਇਕ ਮੈਨੇਜਰ ਸਮੇਤ ਤਿੰਨ ਲੋਕਾਂ ਨੂੰ ਸੋਨ ਪਾਪੜੀ ਦੇ ਟੈਸਟ ਵਿੱਚ ਫੇਲ ਹੋਣ ਲਈ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਤਿੰਨਾਂ 'ਤੇ ਜੁਰਮਾਨਾ ਵੀ ਲਗਾਇਆ ਗਿਆ ਹੈ।

ਦੱਸ ਦਈਏ ਕਿ 17 ਅਕਤੂਬਰ, 2019 ਨੂੰ ਇੱਕ ਫੂਡ ਸੇਫਟੀ ਇੰਸਪੈਕਟਰ ਨੇ ਪਿਥੌਰਾਗੜ੍ਹ ਦੇ ਬੇਰੀਨਾਗ ਦੇ ਮੁੱਖ ਬਾਜ਼ਾਰ ਵਿੱਚ ਲੀਲਾ ਧਰ ਪਾਠਕ ਦੀ ਦੁਕਾਨ ਦਾ ਦੌਰਾ ਕੀਤਾ, ਜਿੱਥੇ ਪਤੰਜਲੀ ਨਵਰਤਨ ਇਲੈਚੀ ਸੋਨ ਪਾਪੜੀ ਬਾਰੇ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ। ਸੈਂਪਲ ਇਕੱਠੇ ਕੀਤੇ ਗਏ ਅਤੇ ਰਾਮਨਗਰ ਕਾਨ੍ਹਾ ਜੀ ਡਿਸਟ੍ਰੀਬਿਊਟਰ ਦੇ ਨਾਲ-ਨਾਲ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਨੋਟਿਸ ਜਾਰੀ ਕੀਤੇ ਗਏ।

ਇਸ ਤੋਂ ਬਾਅਦ ਉੱਤਰਾਖੰਡ ਦੇ ਰੁਦਰਪੁਰ, ਊਧਮ ਸਿੰਘ ਨਗਰ ਸਥਿਤ ਸਟੇਟ ਫੂਡ ਐਂਡ ਡਰੱਗ ਟੈਸਟਿੰਗ ਲੈਬਾਰਟਰੀ ਵਿਖੇ ਫੋਰੈਂਸਿਕ ਜਾਂਚ ਕਰਵਾਈ ਗਈ। ਦਸੰਬਰ 2020 ਵਿੱਚ, ਰਾਜ ਦੇ ਭੋਜਨ ਸੁਰੱਖਿਆ ਵਿਭਾਗ ਨੂੰ ਪ੍ਰਯੋਗਸ਼ਾਲਾ ਤੋਂ ਇੱਕ ਰਿਪੋਰਟ ਮਿਲੀ ਜਿਸ ਵਿੱਚ ਮਿਠਾਈਆਂ ਦੀ ਘਟੀਆ ਗੁਣਵੱਤਾ ਦਾ ਸੰਕੇਤ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਾਰੋਬਾਰੀ ਲੀਲਾ ਧਰ ਪਾਠਕ, ਡਿਸਟ੍ਰੀਬਿਊਟਰ ਅਜੈ ਜੋਸ਼ੀ ਅਤੇ ਪਤੰਜਲੀ ਦੇ ਸਹਾਇਕ ਮੈਨੇਜਰ ਅਭਿਸ਼ੇਕ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਸਵਾਤੀ ਮਾਲੀਵਾਲ ਮਾਮਲੇ 'ਚ ਬਿਭਵ ਕੁਮਾਰ ਨੂੰ ਵੱਡਾ ਝਟਕਾ, ਅਦਾਲਤ ਨੇ ਪੰਜ ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ

Related Post