MP Kangana Ranaut : ਰੱਦ ਹੋ ਜਾਵੇਗੀ ਕੰਗਨਾ ਰਣੌਤ ਦੀ ਸਾਂਸਦ ਮੈਂਬਰਸ਼ਿਪ ? ਜਾਣੋ ਕੀ ਹੈ ਮਾਮਲਾ

MP Kangana Ranaut : ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸਾਂਸਦ ਕੰਗਨਾ ਰਣੌਤ ਮੰਡੀ ਤੋਂ ਜਿੱਤੀ ਸੀ, ਜਦਕਿ ਭਾਜਪਾ ਨੇਤਾ ਸ਼ੰਕਰ ਲਾਲਵਾਨੀ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਦੋਵਾਂ ਮਾਮਲਿਆਂ ਵਿੱਚ ਪਟੀਸ਼ਨਰਾਂ ਨੇ ਚੋਣ ਨਤੀਜਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

By  KRISHAN KUMAR SHARMA July 25th 2024 01:26 PM -- Updated: July 25th 2024 01:32 PM
MP Kangana Ranaut : ਰੱਦ ਹੋ ਜਾਵੇਗੀ ਕੰਗਨਾ ਰਣੌਤ ਦੀ ਸਾਂਸਦ ਮੈਂਬਰਸ਼ਿਪ ? ਜਾਣੋ ਕੀ ਹੈ ਮਾਮਲਾ

Kangana Ranaut : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ 'ਚ ਵਾਧਾ ਹੁੰਦਾ ਵਿਖਾਈ ਦੇ ਰਿਹਾ ਹੈ। ਇਸ ਸਮੇਂ ਭਾਜਪਾ ਦੇ ਦੋ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਖਤਰੇ 'ਚ ਹੈ। ਇਨ੍ਹਾਂ ਦੋਵਾਂ ਦਿੱਗਜ ਸੰਸਦ ਮੈਂਬਰਾਂ ਖਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਅਤੇ ਮੱਧ ਪ੍ਰਦੇਸ਼ ਦੀ ਇੰਦੌਰ ਲੋਕ ਸਭਾ ਸੀਟ ਨੂੰ ਲੈ ਕੇ ਦਾਇਰ ਕੀਤੀ ਗਈ ਹੈ। ਦੋਵਾਂ ਚੋਣਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸਾਂਸਦ ਕੰਗਨਾ ਰਣੌਤ ਮੰਡੀ ਤੋਂ ਜਿੱਤੀ ਸੀ, ਜਦਕਿ ਭਾਜਪਾ ਨੇਤਾ ਸ਼ੰਕਰ ਲਾਲਵਾਨੀ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਦੋਵਾਂ ਮਾਮਲਿਆਂ ਵਿੱਚ ਪਟੀਸ਼ਨਰਾਂ ਨੇ ਚੋਣ ਨਤੀਜਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਆਜ਼ਾਦ ਉਮੀਦਵਾਰ ਨੇ ਕੰਗਨਾ ਲਈ ਆਪਣੀ ਪਟੀਸ਼ਨ 'ਚ ਇਹ ਗੱਲ ਕਹੀ...

ਮੰਡੀ ਤੋਂ ਆਜ਼ਾਦ ਉਮੀਦਵਾਰ ਕਿੰਨੌਰ ਦੇ ਲਾਇਕ ਰਾਮ ਨੇਗੀ ਨੇ ਆਪਣੀ ਨਾਮਜ਼ਦਗੀ ਰੱਦ ਕੀਤੇ ਜਾਣ ਖ਼ਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨਕਰਤਾ ਲਾਇਕ ਨੇਗੀ ਨੇ ਦੋਸ਼ ਲਾਇਆ ਹੈ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਾ ਚਾਹੁੰਦਾ ਸੀ ਅਤੇ ਨਾਮਜ਼ਦਗੀ ਪੱਤਰ ਵੀ ਦਾਖਲ ਕੀਤਾ ਸੀ। ਪਰ ਵਿਭਾਗ ਨੇ ਸਮੇਂ ਸਿਰ ਐਨਓਸੀ ਨਹੀਂ ਦਿੱਤੀ, ਜਿਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਨੇ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ।

ਐਨਡੀਟੀਵੀ ਮੁਤਾਬਕ ਫ਼ੌਜ ਵਿੱਚੋਂ ਸੇਵਾਮੁਕਤ ਧਰਮਿੰਦਰ ਸਿੰਘ ਝਾਲਾ ਵੱਲੋਂ ਇੰਦੌਰ ਬੈਂਚ ਵਿੱਚ ਉਸ ਖ਼ਿਲਾਫ਼ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਨਾਮਜ਼ਦਗੀ ਵੀ ਭਰੀ ਸੀ ਪਰ ਉਸ ਦਾ ਫਾਰਮ ਰੱਦ ਕਰ ਦਿੱਤਾ ਗਿਆ ਸੀ, ਜਦੋਂਕਿ ਉਸ ਦਾ ਪਿਛੋਕੜ ਸਾਫ਼ ਹੈ। ਭਾਜਪਾ ਨੇ ਉਸ ਦੀ ਨਾਮਜ਼ਦਗੀ ਧੋਖੇ ਨਾਲ ਰੱਦ ਕਰਵਾ ਦਿੱਤੀ ਕਿਉਂਕਿ ਉਹ ਆਮ ਲੋਕਾਂ ਵਿਚ ਪਸੰਦ ਕੀਤਾ ਗਿਆ ਸੀ। ਉਸ ਦਾ ਕਹਿਣਾ ਹੈ ਕਿ ਉਸ ਦੇ ਫਾਰਮ 'ਤੇ ਉਸ ਦੇ ਨਾਂ ਦੇ ਦਸਤਖਤ ਵੀ ਜਾਅਲੀ ਕੀਤੇ ਗਏ ਹਨ।

ਇਸ ਪਟੀਸ਼ਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਮੰਡੀ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਉਸ ਨੇ 21 ਅਗਸਤ ਤੱਕ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰਨਾ ਹੈ। ਪਟੀਸ਼ਨਕਰਤਾ ਲਾਇਕ ਨੇਗੀ ਨੇ ਦੋਸ਼ ਲਾਇਆ ਹੈ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਾ ਚਾਹੁੰਦਾ ਸੀ ਅਤੇ ਨਾਮਜ਼ਦਗੀ ਪੱਤਰ ਵੀ ਦਾਖਲ ਕੀਤਾ ਸੀ। ਪਰ ਵਿਭਾਗ ਨੇ ਸਮੇਂ ਸਿਰ ਐਨਓਸੀ ਨਹੀਂ ਦਿੱਤੀ, ਜਿਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਨੇ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ।

Related Post