PTC News
Search
🔍 Search

PTC News ਦੇ ਪੱਤਰਕਾਰ ਦੀ ਕੁੱਟਮਾਰ ਮਾਮਲਾ : ਇਕਜੁਟਤਾ ਅੱਗੇ ਝੁਕਿਆ ਆਪ ਦਾ ਖਾਸ ! ਤਲਬੀਰ ਸਿੰਘ ਗਿੱਲ ਨੇ ਹੱਥ ਜੋੜ ਕੇ ਮੰਗੀ ਮਾਫੀ

PTC News ਦੇ ਪੱਤਰਕਾਰ ਦੀ ਕੁੱਟਮਾਰ ਦੇ ਖਿਲਾਫ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਜੀਟੀ ਰੋਡ ਤੇ ਧਰਨਾ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ, ਜਿਥੇ ਹੁਣ ਧਰਨੇ ਦੀ ਹਮਾਇਤ ਅਤੇ ਪੱਤਰਕਾਰਾਂ ਦੇ ਸਮਰਥਨ 'ਚ ਕਿਸਾਨ ਜਥੇਬੰਦੀਆਂ ਵੀ ਪਹੁੰਚ ਗਈਆਂ ਹਨ।

By  KRISHAN KUMAR SHARMA October 17th 2026 01:09 PM -- Updated: October 17th 2026 03:09 PM

PTC News ਦੇ ਪੱਤਰਕਾਰ ਦੀ ਕੁੱਟਮਾਰ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪੱਤਰਕਾਰ ਭਾਈਚਾਰੇ ਵੱਲੋਂ ਅੱਜ ਇਸ ਮਾਮਲੇ ਵਿੱਚ ਇਨਸਾਫ਼ ਲਈ ਡੀਸੀਪੀ ਦਫਤਰ ਅੱਗੇ ਧਰਨਾ ਲਗਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਹਮਲੇ ਦੇ ਖਿਲਾਫ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਵੱਲੋਂ ਜੀਟੀ ਰੋਡ ਤੇ ਧਰਨਾ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ, ਜਿਥੇ ਹੁਣ ਧਰਨੇ ਦੀ ਹਮਾਇਤ ਅਤੇ ਪੱਤਰਕਾਰਾਂ ਦੇ ਸਮਰਥਨ 'ਚ ਕਿਸਾਨ ਜਥੇਬੰਦੀਆਂ ਵੀ ਪਹੁੰਚ ਗਈਆਂ ਹਨ। ਇਸ ਰੋਹ ਅੱਗੇ ਝੁਕਦਿਆਂ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਮਾਫੀ ਮੰਗ ਲਈ ਗਈ ਹੈ।

ਤਲਬੀਰ ਗਿੱਲ ਨੇ ਹੱਥ ਜੋੜ ਕੇ ਮੰਗੀ ਮਾਫੀ

ਉਧਰ, ਪੱਤਰਕਾਰਾਂ ਦੇ ਧਰਨੇ ਤੋਂ ਤਲਬੀਰ ਸਿੰਘ ਗਿੱਲ ਵੱਲੋਂ ਮਾਫੀ ਮੰਗੇ ਜਾਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਪੱਤਰਕਾਰਾਂ ਦੇ ਧਰਨੇ ਵਿੱਚ ਪਹੁੰਚ ਕੇ ਹੱਥ ਜੋੜ ਕੇ ਮਾਫੀ ਮੰਗੀ ਗਈ ਹੈ ਅਤੇ ਅੱਗੇ ਤੋਂ ਅਜਿਹੀ ਕਾਰਵਾਈ ਨਾ ਕਰਨ ਬਾਰੇ ਕਿਹਾ ਹੈ।

ਆਪ ਆਗੂ ਦੇ ਪੁੱਤਰ ਨੇ ਕੈਮਰਾਮੈਨ ਦੀ ਕੀਤੀ ਸੀ ਕੁੱਟਮਾਰ

ਦੱਸ ਦਈਏ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਵਰੇਜ ਕਰ ਰਹੇ ptc news ਦੇ ਕੈਮਰਾਮੈਨ ਰਾਜ ਕੁਮਾਰ ਬਬਲੂ ਦੀ 'ਆਪ' ਆਗੂ ਨੇ ਕੁੱਟਮਾਰ ਕੀਤੀ ਸੀ। ਕੈਮਰਾਮੈਨ ਨੂੰ ਗਾਲਾਂ ਕੱਢੀਆਂ ਤੇ ਚਪੇੜਾਂ ਵੀ ਮਾਰੀਆਂ ਗਈਆਂ। ਨਾਲ ਹੀ, ਉਸਦਾ ਫੋਨ ਵੀ ਖੋਹ ਲਿਆ ਗਿਆ। ਇਹ ਸਾਰੀ ਕਾਰਵਾਈ ਤਲਬੀਰ ਸਿੰਘ ਗਿੱਲ ਦੇ ਮੁੰਡੇ ਸਰਪ੍ਰੀਤ ਸਿੰਘ ਨੇ ਕੀਤਾ ਸੀ।

ਇਹ ਵੀ ਪੜ੍ਹੋ...Punjab and Sindh Bank ਦੇ ਚੀਫ਼ ਮੈਨੇਜਰ ਦੀ ਨਹਿਰ ਵਿਚੋਂ ਮਿਲੀ ਲਾ ਸ਼, ਇੱਕ ਪੱਤਰ ਵੀ ਹੋਇਆ ਬਰਾਮਦ

ਦੱਸ ਦੇਈਏ ਕਿ ਤਲਬੀਰ ਗਿੱਲ ਦਾ ਕਰੀਬੀ ਜਤਿੰਦਰ ਸਿੰਘ ਜੋ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਪਿਛਲੇ ਕਈ ਦਿਨਾਂ ਤੋਂ ਦਾਖਲ ਸੀ, ਜਿਸ 'ਤੇ 307 ਸਮੇਤ ਹੋਰ ਕਈ ਮਾਮਲੇ ਦਰਜ ਹਨ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਭਗੋੜਾ ਚੱਲ ਰਿਹਾ ਸੀ, ਜਿਸ ਨੂੰ ਹੁਣ ਹਾਈਕੋਰਟ ਦੇ ਹੁਕਮ ਤੋਂ ਬਾਅਦ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। 

ਜਤਿੰਦਰ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ 'ਚ ਹੁਣ ਪਿਛਲੇ ਕਈ ਦਿਨਾਂ ਤੋਂ ਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਸੀ। ਬੀਤੇ ਦਿਨ ਉਸਨੂੰ ਹਸਪਤਾਲ ਵੱਲੋਂ ਤੰਦਰੁਸਤ ਕਰਾਰ ਦੇ ਕੇ ਛੁੱਟੀ ਦੇ ਦਿੱਤੀ ਗਈ ਸੀ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 'ਆਪ' ਆਗੂ ਤਲਬੀਰ ਸਿੰਘ ਗਿੱਲ ਦੀ ਸ਼ਹਿ ਦੇ ਚਲਦਿਆਂ ਜਤਿੰਦਰ ਸਿੰਘ ਹਸਪਤਾਲ ਤੋਂ ਜੇਲ ਸ਼ਿਫਟ ਹੋਣ ਤੋਂ ਇਨਕਾਰ ਕਰ ਰਿਹਾ ਸੀ। ਇਸ ਦੌਰਾਨ ਅੱਜ ਸਵੇਰੇ ਜਦੋਂ ਪੁਲਿਸ ਉਸਨੂੰ ਲੈਣ ਲਈ ਹਸਪਤਾਲ ਪਹੁੰਚੀ ਤਾਂ ਉਹ ਜੇਲ੍ਹ ਜਾਣ ਤੋਂ ਇਨਕਾਰ ਕਰ ਰਿਹਾ ਸੀ। ਇਸ ਖਬਰ ਦੀ ਕਵਰੇਜ ਦੇ ਲਈ ਉੱਥੇ ਪੀਟੀਸੀ ਨਿਊਜ਼ ਦੇ ਕੈਮਰਾਮੈਨ ਰਾਜਕੁਮਾਰ ਨੂੰ ਭੇਜਿਆ ਹੋਇਆ ਸੀ, ਜੋ ਸਵੇਰ ਤੋਂ ਇਸ ਖਬਰ ਦੀ ਕਵਰੇਜ ਲਈ ਉੱਥੇ ਹੀ ਮੌਜੂਦ ਸੀ।

ਇਹ ਵੀ ਪੜ੍ਹੋ...

Ajay Devgn ਦੇ ਜੁਹੂ ਬੰਗਲੇ 'ਤੇ ਚੱਲਿਆ BMC ਦਾ ਬੁਲਡੋਜ਼ਰ, ਗੈਰ-ਕਾਨੂੰਨੀ ਉਸਾਰੀ ਨੂੰ ਢਾਹਿਆ

ਮੁੱਖ ਮੰਤਰੀ ਭਗਵੰਤ ਮਾਨ ਦੇ ਰਿਸ਼ਤੇਦਾਰ 'ਤੇ ED ਦਾ ਵੱਡਾ ਐਕਸ਼ਨ, ਅਮਰਦੀਪ ਸਿੰਘ ਗਰੇਵਾਲ ਨੂੰ ਹਿਰਾਸਤ 'ਚ ਲਿਆ

Related Post