Patiala University : ਡਾ. ਕਰਮਜੀਤ ਸਿੰਘ ਨੂੰ ਮਿਲਿਆ ਪਟਿਆਲਾ ਯੂਨੀਵਰਸਿਟੀ ਦੇ VC ਦਾ ਵਾਧੂ ਚਾਰਜ

Patiala University : ਭਾਵੇਂ ਕਿ ਅਜੇ ਵੀ ਇਥੇ ਰੈਗੂਲਰ ਵੀਸੀ ਦੀ ਤਾਇਨਾਤੀ ਤਾਂ ਨਹੀਂ ਹੋਈ, ਪ੍ਰੰਤੂ ਅੱਜ ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਡਾ. ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਦਾ ਵਾਧੂ ਚਾਰਜ ਦੇ ਦਿੱਤਾ ਹੈ, ਜਿਨਾਂ ਵੱਲੋਂ ਕੋਈ ਦੇਰ ਬਾਅਦ ਅਹੁਦਾ ਸੰਭਾਲਿਆ ਜਾਵੇਗਾ।

By  KRISHAN KUMAR SHARMA February 21st 2025 01:29 PM -- Updated: February 21st 2025 01:38 PM
Patiala University : ਡਾ. ਕਰਮਜੀਤ ਸਿੰਘ ਨੂੰ ਮਿਲਿਆ ਪਟਿਆਲਾ ਯੂਨੀਵਰਸਿਟੀ ਦੇ VC ਦਾ ਵਾਧੂ ਚਾਰਜ

VC Patiala University : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਨੂੰ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਹੁਣ ਡਾ. ਕਰਮਜੀਤ ਸਿੰਘ ਦੋਵੇਂ ਯੂਨੀਵਰਸਿਟੀਆਂ ਦਾ ਕਾਰਜ ਭਾਰ ਵੇਖਣਗੇ।

ਯਾਦ ਰਹੇ ਕਿ ਪਿਛਲੇ ਸਾਲ ਵੀਸੀ ਵਜੋਂ ਡਾ. ਅਰਵਿੰਦ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਆਈਏਐਸ ਅਧਿਕਾਰੀ ਕੇ.ਕੇ ਯਾਦਵ ਨੂੰ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦਾ ਚਾਰਜ ਦਿੱਤਾ ਹੋਇਆ ਸੀ, ਪ੍ਰੰਤੂ ਇਥੋਂ ਦੇ ਅਧਿਆਪਕਾਂ, ਮੁਲਾਜ਼ਮਾਂ ਤੇ ਹੋਰਨਾਂ ਵੱਲੋਂ ਰੈਗੂਲਰ ਵੀ.ਸੀ ਦੀ ਨਿਯੁਕਤੀ ਦੀ ਜ਼ੋਰਦਾਰ ਮੰਗ ਕੀਤੀ ਜਾ ਰਹੀ ਸੀ।


ਭਾਵੇਂ ਕਿ ਅਜੇ ਵੀ ਇਥੇ ਰੈਗੂਲਰ ਵੀਸੀ ਦੀ ਤਾਇਨਾਤੀ ਤਾਂ ਨਹੀਂ ਹੋਈ, ਪ੍ਰੰਤੂ ਅੱਜ ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਡਾ. ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਦਾ ਵਾਧੂ ਚਾਰਜ ਦੇ ਦਿੱਤਾ ਹੈ, ਜਿਨਾਂ ਵੱਲੋਂ ਕੋਈ ਦੇਰ ਬਾਅਦ ਅਹੁਦਾ ਸੰਭਾਲਿਆ ਜਾਵੇਗਾ।

Related Post