Fri, Jun 20, 2025
Whatsapp

Amritsar News : ਅੰਮ੍ਰਿਤਸਰ 'ਚ ਕੱਪੜਾ ਫੈਕਟਰੀ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

Amritsar News : ਅੰਮ੍ਰਿਤਸਰ ਦੇ ਵੇਰਕਾ ਚੌਕ ਬਾਈਪਾਸ ਨੇੜੇ ਇੱਕ ਕੱਪੜਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਹੁਣ ਤੱਕ ਇਹ ਪਤਾ ਲੱਗਿਆ ਹੈ ਕਿ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਹੈ।ਦਰਅਸਲ, ਦੇਰ ਰਾਤ ਅਚਾਨਕ ਕਿਸੇ ਨੇ ਫੈਕਟਰੀ ਦੇ ਬਾਹਰੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਅੱਗ ਦੀਆਂ ਲਪਟਾਂ ਬਾਇਲਰ ਤੱਕ ਪਹੁੰਚ ਗਈਆਂ ,ਜਿਸ ਕਾਰਨ ਧਮਾਕਾ ਹੋ ਗਿਆ। ਫੈਕਟਰੀ ਦੇ ਕਰਮਚਾਰੀਆਂ ਨੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ

Reported by:  PTC News Desk  Edited by:  Shanker Badra -- June 11th 2025 11:14 AM
Amritsar News : ਅੰਮ੍ਰਿਤਸਰ 'ਚ ਕੱਪੜਾ ਫੈਕਟਰੀ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

Amritsar News : ਅੰਮ੍ਰਿਤਸਰ 'ਚ ਕੱਪੜਾ ਫੈਕਟਰੀ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

Amritsar News : ਅੰਮ੍ਰਿਤਸਰ ਦੇ ਵੇਰਕਾ ਚੌਕ ਬਾਈਪਾਸ ਨੇੜੇ ਇੱਕ ਕੱਪੜਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਹੁਣ ਤੱਕ ਇਹ ਪਤਾ ਲੱਗਿਆ ਹੈ ਕਿ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਹੈ।ਦਰਅਸਲ, ਦੇਰ ਰਾਤ ਅਚਾਨਕ ਕਿਸੇ ਨੇ ਫੈਕਟਰੀ ਦੇ ਬਾਹਰੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਅੱਗ ਦੀਆਂ ਲਪਟਾਂ ਬਾਇਲਰ ਤੱਕ ਪਹੁੰਚ ਗਈਆਂ ,ਜਿਸ ਕਾਰਨ ਧਮਾਕਾ ਹੋ ਗਿਆ। ਫੈਕਟਰੀ ਦੇ ਕਰਮਚਾਰੀਆਂ ਨੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ।

ਧੂੰਆਂ ਨਿਕਲਦਾ ਦੇਖ ਕੇ ਲੋਕਾਂ ਨੇ ਪਾਇਆ ਰੌਲ਼ਾ 


ਜਾਣਕਾਰੀ ਅਨੁਸਾਰ ਵੇਰਕਾ ਚੌਕ ਨੇੜੇ ਅਭਿਚਲ ਨਾਮ ਦੀ ਇੱਕ ਟੈਕਸਟਾਈਲ ਫੈਕਟਰੀ ਹੈ। ਦੇਰ ਰਾਤ ਅਚਾਨਕ ਫੈਕਟਰੀ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਲੋਕਾਂ ਨੇ ਰੌਲਾ ਪਾਇਆ। ਖੁਸ਼ਕਿਸਮਤੀ ਨਾਲ ਅੱਗ ਲੱਗਣ ਸਮੇਂ ਫੈਕਟਰੀ ਅੰਦਰ ਕੋਈ ਨਹੀਂ ਸੀ। ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ਬੁਝਾਉਣੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਅੱਗ ਤੇਲ ਦੇ ਬਾਇਲਰ ਵਿੱਚ ਲੱਗੀ ਹੋਈ ਸੀ।

6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ

ਬਹੁਤ ਸਾਰੇ ਕੱਪੜੇ ਵੀ ਨੁਕਸਾਨੇ ਗਏ। ਅੱਗ ਬੁਝਾਉਣ ਵਿੱਚ ਲਗਭਗ 4 ਤੋਂ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਸਨ। ਫਾਇਰ ਅਫਸਰ ਨੇ ਦੱਸਿਆ ਕਿ ਅੱਗ ਫੈਕਟਰੀ ਦੇ ਉੱਪਰ ਤੱਕ ਪਹੁੰਚ ਗਈ ਸੀ। ਲਗਭਗ 6 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਟੈਕਸਟਾਈਲ ਫੈਕਟਰੀ ਹੋਣ ਕਰਕੇ ਅੱਗ ਲਗਾਤਾਰ ਵੱਧ ਰਹੀ ਸੀ ਪਰ ਹੁਣ ਇਸ 'ਤੇ ਕਾਬੂ ਪਾ ਲਿਆ ਗਿਆ ਹੈ।

- PTC NEWS

Top News view more...

Latest News view more...

PTC NETWORK