Sat, Jun 21, 2025
Whatsapp

Ludhiana News : ਇੰਸਟਾਗਰਾਮ 'ਤੇ ਹੋਈ ਦੋਸਤੀ, ਫਿਰ ਘਰੋਂ ਭੱਜ ਕੇ ਕਰਵਾਇਆ ਵਿਆਹ ,4 ਮਹੀਨੇ ਬਾਅਦ ਪਤੀ ਨੇ ਕੀਤਾ ਪਤਨੀ ਦਾ ਕਤਲ

Ludhiana News : ਇੰਸਟਾਗਰਾਮ 'ਤੇ ਦੋਸਤੀ ਹੋਣ ਤੋਂ ਬਾਅਦ ਮੁੰਡੇ -ਕੁੜੀ ਮੁੰਡੇ ਘਰੋਂ ਭੱਜ ਕੇ ਲਵ ਮੈਰਿਜ ਕਰਵਾ ਲਈ ਪਰ ਉਨ੍ਹਾਂ ਦਾ ਵਿਆਹ ਚਾਰ ਮਹੀਨੇ ਵੀ ਟਿਕ ਨਾ ਸਕਿਆ। ਚਾਰ ਮਹੀਨੇ ਬਾਅਦ ਪਤੀ ਨੇ ਆਪਣੀ ਨਵ ਵਿਆਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਲਾਸ਼ ਕਮਰੇ ਵਿੱਚ ਛੱਡ ਕੇ ਬਾਹਰੋਂ ਜਿੰਦਾ ਲਗਾ ਕੇ ਫਰਾਰ ਹੋ ਗਿਆ। ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ,ਜਦੋਂ ਕਾਫੀ ਬਦਬੂ ਫੈਲ ਗਈ

Reported by:  PTC News Desk  Edited by:  Shanker Badra -- June 11th 2025 11:43 AM
Ludhiana News : ਇੰਸਟਾਗਰਾਮ 'ਤੇ ਹੋਈ ਦੋਸਤੀ, ਫਿਰ ਘਰੋਂ ਭੱਜ ਕੇ ਕਰਵਾਇਆ ਵਿਆਹ ,4 ਮਹੀਨੇ ਬਾਅਦ ਪਤੀ ਨੇ ਕੀਤਾ ਪਤਨੀ ਦਾ ਕਤਲ

Ludhiana News : ਇੰਸਟਾਗਰਾਮ 'ਤੇ ਹੋਈ ਦੋਸਤੀ, ਫਿਰ ਘਰੋਂ ਭੱਜ ਕੇ ਕਰਵਾਇਆ ਵਿਆਹ ,4 ਮਹੀਨੇ ਬਾਅਦ ਪਤੀ ਨੇ ਕੀਤਾ ਪਤਨੀ ਦਾ ਕਤਲ

Ludhiana News : ਇੰਸਟਾਗਰਾਮ 'ਤੇ ਦੋਸਤੀ ਹੋਣ ਤੋਂ ਬਾਅਦ ਮੁੰਡੇ -ਕੁੜੀ ਮੁੰਡੇ ਘਰੋਂ ਭੱਜ ਕੇ ਲਵ ਮੈਰਿਜ ਕਰਵਾ ਲਈ ਪਰ ਉਨ੍ਹਾਂ ਦਾ ਵਿਆਹ ਚਾਰ ਮਹੀਨੇ ਵੀ ਟਿਕ ਨਾ ਸਕਿਆ। ਚਾਰ ਮਹੀਨੇ ਬਾਅਦ ਪਤੀ ਨੇ ਆਪਣੀ ਨਵ ਵਿਆਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਲਾਸ਼ ਕਮਰੇ ਵਿੱਚ ਛੱਡ ਕੇ ਬਾਹਰੋਂ ਜਿੰਦਾ ਲਗਾ ਕੇ ਫਰਾਰ ਹੋ ਗਿਆ। ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ,ਜਦੋਂ ਕਾਫੀ ਬਦਬੂ ਫੈਲ ਗਈ।

ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਫਤਿਹਗੰਜ ਮੁਹੱਲੇ ਤੋਂ। ਜਿੱਥੇ ਸੁਨੀਲ ਨਾਂ ਦੇ ਨੌਜਵਾਨ ਨੇ ਆਪਣੀ ਪਤਨੀ ਰਾਧਿਕਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਦਿੰਦੇ ਰਾਧਿਕਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸੁਨੀਲ ਯੂਪੀ ਦੇ ਗੋਂਡਾ ਦਾ ਰਹਿਣ ਵਾਲਾ ਸੀ ਤੇ ਰਾਧਿਕਾ ਗੋਰਖਪੁਰ ਦੀ ਰਹਿਣ ਵਾਲੀ ਸੀ। ਦੋਵਾਂ ਦੀ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ 'ਤੇ ਦੋਸਤੀ ਹੋਈ ਸੀ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਪ੍ਰੇਮ ਸੰਬੰਧ ਹੋ ਗਏ ਤੇ ਦੋਨਾਂ ਨੇ ਕਰੀਬ ਚਾਰ ਮਹੀਨੇ ਪਹਿਲੇ ਘਰੋਂ ਭੱਜ ਕੇ ਵਿਆਹ ਕਰਾ ਲਿਆ। ਕਰੀਬ ਪੰਜ ਦਿਨ ਪਹਿਲੇ ਹੀ ਦੋਵੇਂ ਲੁਧਿਆਣਾ ਦੇ ਫਤਿਹਗੰਜ ਮੁਹੱਲਾ ਵਿੱਚ ਆ ਕੇ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗੇ ਸੀ। ਐਤਵਾਰ ਰਾਤ ਨੂੰ ਆਖਰੀ ਵਾਰ ਦੋਵਾਂ ਨੂੰ ਇਕੱਠੇ ਦੇਖਿਆ ਗਿਆ।


ਮੰਗਲਵਾਰ ਦੁਪਹਿਰ ਨੂੰ ਉਹਨਾਂ ਦੇ ਕਮਰੇ ਵਿੱਚੋਂ ਕਾਫੀ ਬਦਬੂ ਆ ਰਹੀ ਸੀ ਤੇ ਬਾਹਰੋਂ ਤਾਲਾ ਲੱਗਾ ਹੋਇਆ ਸੀ। ਜਿਸ ਤੋਂ ਬਾਅਦ ਮਕਾਨ ਮਾਲਕਾਂ ਵੱਲੋਂ ਨਜ਼ਦੀਕ ਹੀ ਰਹਿਣ ਵਾਲੇ ਰਾਧਿਕਾ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪਹੁੰਚੇ ਰਾਧਿਕਾ ਦੇ ਭਰਾ ਕ੍ਰਿਸ਼ਨਾ ਨੇ ਤਾਲਾ ਤੋੜਿਆ ਤੇ ਅੰਦਰ ਵੜਿਆ ਤਾਂ ਕੱਪੜਿਆਂ ਵਿੱਚ ਲਪੇਟੀ ਹੋਈ ਰਾਧਿਕਾ ਦੀ ਲਾਸ਼ ਨਜ਼ਰ ਆਈ। ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਤਿੰਨ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਜਵਾ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਰਾਧਿਕਾ ਦਾ ਕਰੀਬ ਦੋ ਸਾਲ ਪਹਿਲੇ ਵਿਆਹ ਹੋਇਆ ਸੀ ਅਤੇ ਇੱਕ ਸਾਲ ਪਹਿਲੇ ਉਸ ਦਾ ਤਲਾਕ ਵੀ ਹੋ ਚੁੱਕਾ ਸੀ ਪਰ ਉਸਨੇ ਇਹ ਗੱਲ ਸੁਨੀਲ ਨੂੰ ਨਹੀਂ ਦੱਸੀ ਅਤੇ ਖੁਦ ਨੂੰ ਕੁਵਾਰੀ ਦੱਸਿਆ। ਵਿਆਹ ਤੋਂ ਕੁਝ ਸਮੇਂ ਬਾਅਦ ਜਦੋਂ ਸੁਨੀਲ ਨੂੰ ਰਾਧਿਕਾ ਦੇ ਪਹਿਲੇ ਵਿਆਹ ਬਾਰੇ ਪਤਾ ਲੱਗਿਆ ਤਾਂ ਦੋਵਾਂ ਵਿੱਚ ਕਾਫੀ ਲੜਾਈ ਝਗੜਾ ਰਹਿਣ ਲੱਗ ਗਿਆ। ਸੁਨੀਲ ਰਾਧਿਕਾ ਨੂੰ ਛੱਡ ਕੇ ਆਪਣੇ ਪਿੰਡ ਚਲਾ ਗਿਆ ,ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਰਾਧਿਕਾ ਉਸ ਨੂੰ ਮਨਾ ਕੇ ਵਾਪਸ ਲਿਆਈ ਅਤੇ ਲੁਧਿਆਣਾ ਆ ਕੇ ਦੋਵੇਂ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗ ਗਏ। ਉਸ ਤੋਂ ਬਾਅਦ ਐਤਵਾਰ ਰਾਤ ਨੂੰ ਇਹ ਵਾਰਦਾਤ ਹੋ ਗਈ। ਉੱਥੇ ਹੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਰਾਧਿਕਾ ਦਾ ਘਰ ਵਾਲਾ ਸੁਨੀਲ  ਸੋਮਵਾਰ ਤੜਕੇ ਕਰੀਬ 4 ਵਜੇ ਇੱਕ ਬੈਗ ਲੈ ਕੇ ਘਰੋਂ ਜਾਂਦਾ ਨਜ਼ਰ ਆ ਰਿਹਾ ਹੈ। 

- PTC NEWS

Top News view more...

Latest News view more...

PTC NETWORK
PTC NETWORK