Amritsar News : ਘਰ ਦੀ ਪਹਿਲੀ ਮੰਜ਼ਿਲ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਹੇਠਾਂ ਪਈਆਂ ਸਨ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ
Amritsar News : ਅੰਮ੍ਰਿਤਸਰ ਦੇ ਰਜਿੰਦਰ ਨਗਰ ਇਲਾਕੇ ਵਿਚ ਇਕ ਸਿੱਖ ਪਰਿਵਾਰ ਵੱਲੋਂ ਜਿਥੇ ਘਰ ਦੀ ਪਹਿਲੀ ਮੰਜ਼ਿਲ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ,ਓਥੇ ਹੀ ਘਰ ਵਿਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਵੀ ਰੱਖੀਆਂ ਹੋਈਆਂ ਸਨ। ਜਿਸਦੀ ਸੂਚਨਾ ਮਿਲਣ 'ਤੇ ਸਤਿਕਾਰ ਕਮੇਟੀ ਦੇ ਸਿੰਘਾਂ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸਿੰਘਾਂ ਨੂੰ ਨਾਲ ਲੈ ਕੇ ਪਾਵਨ ਸਰੂਪ ਉਥੋ ਗੁਰੂ ਘਰ ਪਹੁੰਚਾਇਆ ਤਾਂ ਜੋ ਮਰਿਆਦਾ ਬਰਕਰਾਰ ਰੱਖੀ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਘਰ ਰੱਖਣ ਵਾਲੇ ਇਸ ਪਰਿਵਾਰ ਵੱਲੋਂ ਇਸ ਬਾਬਤ ਮੁਆਫੀ ਵੀ ਮੰਗੀ ਗਈ ਹੈ।
ਇਸ ਸੰਬਧੀ ਸਤਿਕਾਰ ਕਮੇਟੀ ਆਗੂ ਬਲਬੀਰ ਸਿੰਘ ਮੁਛਲ ਨੇ ਦਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕੀ ਥਾਣਾ ਬੀ ਡਵੀਜ਼ਨ ਦੇ ਇਲਾਕੇ ਰਜਿੰਦਰ ਨਗਰ ਵਿਚ 2 ਭਰਾ ਜਸਬੀਰ ਸਿੰਘ ਅਤੇ ਅੰਮ੍ਰਿਤਪਾਲ ਵੱਲੋਂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਘਰੇ ਸ਼ਰਾਬ ਅਤੇ ਬੀਅਰ ਕਾਫੀ ਮਾਤਰਾ ਵਿਚ ਪਾਈ ਗਈ ਹੈ। ਜਿਸਦੇ ਚਲਦੇ ਅਸੀਂ ਇਸ ਘਰ ਆ ਕੇ ਜਦੋਂ ਚੈਕ ਕੀਤਾ ਤਾਂ ਇਥੇ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵਾਲੀ ਮਹਿਲਾ ਨੇ ਵੀ ਅੰਮ੍ਰਿਤ ਨਹੀਂ ਸਕਿਆ ਸੀ।
ਪੀੜੇ ਉਪਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਰਹੇ ਸਨ ,ਜੋ ਕਿ ਮਰਿਯਾਦਾ ਦੇ ਉਲਟ ਹੈ। ਅੱਜ ਅਸੀਂ ਧਰਮ ਪ੍ਰਚਾਰ ਕਮੇਟੀ ਨੂੰ ਨਾਲ ਲੈ ਕੇ ਸਤਿਕਾਰ ਕਮੇਟੀ ਦੇ ਸਿੰਘਾਂ ਦੀ ਹਜੂਰੀ 'ਚ ਸ੍ਰੀ ਗੁਰੂ ਮਹਾਰਾਜ ਦਾ ਸਰੂਪ ਇਥੋ ਲਿਜਾ ਕੇ ਗੁਰੂਦੁਆਰਾ ਰਾਮਸਰ ਸਾਹਿਬ ਵਿਖੇ ਵਿਰਾਜਮਾਨ ਕੀਤਾ ਹੈ ਅਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਮਰਿਯਾਦਾ ਭੰਗ ਨਾ ਕਰਨ। ਜੇਕਰ ਉਨ੍ਹਾਂ ਕੋਲੋ ਸਾਂਭ ਸੰਭਾਲ ਨਹੀਂ ਹੁੰਦੀ ਤਾਂ ਸਾਨੂੰ ਫੋਨ ਕਰਨ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਖੁਦ ਸਹੀ ਜਗਾ 'ਤੇ ਲੈ ਕੇ ਜਾਵਾਂਗੇ।
- PTC NEWS