ਅੰਮ੍ਰਿਤਪਾਲ ਦੇ ਮੁੱਦੇ ਤੇ ਬੋਲੇ ਰਾਜਾ ਵੜਿੰਗ ਦੋ ਸਰਕਾਰਾਂ ਦਾ ਮਿਸ਼ਨ ਹੋਇਆ ਫੇਲ
ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ 2021-2022 ਦੌਰਾਨ ਅਨਾਜ ਕਣਕ ਅਤੇ ਝੋਨੇ ਨੂੰ ਮੰਡੀਆਂ ਤੋਂ ਗੋਦਾਮਾਂ ਤੱਕ ਲੈ ਜਾਣ ਲਈ ਟ੍ਰਾੰਸਪੋਰਟ ਮੁਹਈਆ ਕਰਵਾਉਣ ਲਈ ਨਿੱਜੀ ਠੇਕੇਦਾਰਾਂ ਨੂੰ ਟੈਂਡਰ ਜਾਰੀ ਕੀਤੇ ਸਨ।

ਗਗਨਦੀਪ ਸਿੰਘ ਅਹੂਜਾ (ਪਟਿਆਲਾ): ਪੰਜਾਬ ਦੇ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ 2021-2022 ਦੌਰਾਨ ਅਨਾਜ ਕਣਕ ਅਤੇ ਝੋਨੇ ਨੂੰ ਮੰਡੀਆਂ ਤੋਂ ਗੋਦਾਮਾਂ ਤੱਕ ਲੈ ਜਾਣ ਲਈ ਟ੍ਰਾੰਸਪੋਰਟ ਮੁਹਈਆ ਕਰਵਾਉਣ ਲਈ ਨਿੱਜੀ ਠੇਕੇਦਾਰਾਂ ਨੂੰ ਟੈਂਡਰ ਜਾਰੀ ਕੀਤੇ ਸਨ। ਇਸ ਵਿੱਚ ਵੱਡੀ ਗੜਬੜੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਉਸ ਦੌਰਾਨ ਕਾਂਗਰਸੀ ਵਰਕਰਾਂ ਨੇ ਕਾਫੀ ਰੌਲਾ ਵੀ ਪਾਇਆ ਸੀ।
ਦੱਸ ਦੇਈਏ ਕਿ 22 ਅਗਸਤ 2022 ਨੂੰ ਵਿਜੀਲੈਂਸ ਨੇ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ। ਭਾਰਤ ਭੂਸ਼ਣ ਆਸ਼ੂ ਦੀ ਰਿਹਾਈ ਨੂੰ ਲੈ ਕੇ ਅੱਜ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਪਹੁੰਚੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਥੇ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ। ਉੱਥੇ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਵਿੱਚੋਂ ਮੈਂਬਰਸ਼ਿਪ ਰੱਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਣ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਹੀ ਭਾਜਪਾ ਸਰਕਾਰ ਦੇ ਕਾਲੇ ਕਾਰਨਾਮੇ ਲੋਕਾਂ ਸਾਹਮਣੇ ਜੱਗ ਜ਼ਾਹਿਰ ਕਰਦੇ ਰਹੇ ਅਤੇ ਨਾਲ ਹੀ ਅੰਬਾਨੀ ਅਤੇ ਅੰਡਾਨੀ ਦੇ ਖਿਲਾਫ਼ ਆਪਣੀ ਅਵਾਜ਼ ਬੁਲੰਦ ਕੀਤੀ। ਜਿਸ ਦੀ ਕੀਮਤ ਰਾਹੁਲ ਗਾਂਧੀ ਨੂੰ ਚੁਕਾਉਣੀ ਪੈ ਰਹੀ ਹੈ।
ਉਨ੍ਹਾਂ ਭਾਈ ਅੰਮ੍ਰਿਤਪਾਲ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਰੂ ਤੋਂ ਹੀ ਭਾਈ ਅੰਮ੍ਰਿਤਪਾਲ 'ਤੇ ਨਿਗ੍ਹਾ ਬਣਾ ਕੇ ਰੱਖਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਪਰ ਪੰਜਾਬ ਸਰਕਾਰ ਦੁਆਰਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਤੀ ਗਈ ਢਿੱਲ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ। ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਧਾਨ ਵੜਿੰਗ ਨੇ ਕਿਹਾ ਕਿ ਦੋ ਸਰਕਾਰਾਂ ਵੱਲੋਂ ਚਲਾਇਆ ਗਿਆ ਮਿਸ਼ਨ ਅੰਮ੍ਰਿਤਪਾਲ ਬੁਰੀ ਤਰਾਂ ਫੈਲ ਹੋ ਗਿਆ ਹੈ। ਵੜਿੰਗ ਨੇ ਕਿਹਾ ਕਿ ਅੰਮ੍ਰਿਤਪਾਲ ਏਜੰਸੀਆਂ ਦਾ ਬੰਦਾ ਸੀ ਅਤੇ ਹੈ। ਸਰਕਾਰ ਨੂੰ ਇਸ 'ਤੇ ਪਹਿਲਾਂ ਹੀ ਅੱਖ ਰੱਖਣ ਦੀ ਲੋੜ ਸੀ ਪਰ ਸਰਕਾਰ ਦੀ ਢਿੱਲ ਦਾ ਨਤੀਜਾ ਪੂਰੇ ਪੰਜਾਬ ਨੂੰ ਝੱਲਣਾ ਪੈ ਰਿਹਾ ਹੈ।
ਨਵਜੋਤ ਸਿੱਧੂ ਬਾਰੇ ਪ੍ਰਧਾਨ ਵੜਿੰਗ ਨੇ ਕਿਹਾ ਕਿ ਨਵਜੋਤ ਕੌਰ ਨਾਲ ਪਰਿਵਾਰਕ ਮੈਂਬਰਾਂ ਦੀ ਗੱਲ ਹੋਈ ਹੈ, ਸਭ ਠੀਕ ਹੈ ਅਤੇ ਵਾਹਿਗੁਰੂ ਪਰਿਵਾਰ 'ਤੇ ਕਿਰਪਾ ਬਣਾਈ ਰੱਖੇ।