Scheduled Caste ਮੁੰਡੇ ਨੂੰ ਜਰਨਲ ਜਾਤੀ ਕੁੜੀ ਨਾਲ ਵਿਆਹ ਕਰਵਾਉਣਾ ਪਿਆ ਮਹਿੰਗਾ; ਪੂਰੇ ਪਰਿਵਾਰ ਦਾ ਬਾਈਕਾਟ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਵਿਆਹ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਵੱਡਾ ਫੈਸਲਾ ਲੈਂਦਿਆਂ ਉਨ੍ਹਾਂ ਦੇ ਘਰ ਦਾ ਸਮੂਹਿਕ ਤੌਰ ‘ਤੇ ਬਾਈਕਾਟ ਕਰ ਦਿੱਤਾ। ਇੱਥੇ ਤੱਕ ਕਿ ਗੁਰਦੁਆਰੇ ਸਾਹਿਬ ਵਿੱਚ ਵੀ ਐਲਾਨ ਕਰਵਾ ਕੇ ਪੂਰੇ ਪਿੰਡ ਨੂੰ ਇਸ ਬਾਈਕਾਟ ਦੀ ਜਾਣਕਾਰੀ ਦਿੱਤੀ ਗਈ।

By  Aarti August 16th 2025 03:20 PM -- Updated: August 16th 2025 05:23 PM

Malout News :   ਹਲਕਾ ਮਲੋਟ ਦੇ ਪਿੰਡ ਈਨਾਂ ਖੇੜਾ ਦੇ ਇਕ ਦਲਿਤ ਪਰਿਵਾਰ ਨੂੰ ਆਪਣੇ ਨੌਜਵਾਨ ਵੱਲੋਂ ਜਰਨਲ ਜਾਤੀ ਦੀ ਲੜਕੀ ਨਾਲ ਕੋਰਟ ਮੈਰਿਜ ਕਰਵਾਉਣ ਕਾਰਨ ਵੱਡੀ ਸਜ਼ਾ ਭੁਗਤਣੀ ਪਈ ਹੈ। ਪਿੰਡ ਦੀ ਪੰਚਾਇਤ ਵੱਲੋਂ ਇਸ ਪਰਿਵਾਰ ਦਾ ਬਾਈਕਾਟ ਕੀਤਾ ਗਿਆ ਹੈ। ਦਰਅਸਲ 'ਚ ਪੰਚਾਇਤ ਵੱਲੋਂ ਪਹਿਲਾਂ ਹੀ ਮਤਾ ਪਾਇਆ ਗਿਆ ਸੀ ਕਿ ਜੇਕਰ ਪਿੰਡ ਦਾ ਮੁੰਡਾ -ਕੁੜੀ ਆਪਸ ਚ ਵਿਆਹ ਕਰਵਾਉਂਦੇ ਨੇ ਤਾਂ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ।

ਇਸ ਕਾਰਨ ਪਰਿਵਾਰ ਪਿਛਲੇ ਇਕ ਮਹੀਨੇ ਤੋਂ ਆਪਣੇ ਹੀ ਪਿੰਡ ਵਿੱਚ ਵਾਪਸ ਨਹੀਂ ਜਾ ਸਕਿਆ ਅਤੇ ਧੱਕੇ ਖਾ ਰਿਹਾ ਹੈ। ਲੜਕੇ ਦੇ ਪਰਿਵਾਰ ਨੇ ਕੁੜੀ ਦੇ ਘਰਵਾਲਿਆਂ ‘ਤੇ ਘਰ ਦੀ ਭੰਨਤੋੜ, ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਵਿਆਹ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਵੱਡਾ ਫੈਸਲਾ ਲੈਂਦਿਆਂ ਉਨ੍ਹਾਂ ਦੇ ਘਰ ਦਾ ਸਮੂਹਿਕ ਤੌਰ ‘ਤੇ ਬਾਈਕਾਟ ਕਰ ਦਿੱਤਾ।  

ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹ ਘਰ ਵਿੱਚ ਨਹੀਂ ਸਨ ਤਾਂ ਕੁੜੀ ਦੇ ਪਰਿਵਾਰ ਵਾਲੇ ਆਪਣੇ ਕੁਝ ਹੋਰ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਘਰ ਦੀ ਕਾਫੀ ਭੰਨਤੋੜ ਕੀਤੀ। ਇਸ ਦੌਰਾਨ ਜਾਤੀ ਸੂਚਕ ਸ਼ਬਦਾਵਲੀ ਵਰਤਦਿਆਂ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਜੇਕਰ ਉਹ ਪਿੰਡ ਵਿੱਚ ਵੜੇ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ।

ਇਸ ਪੂਰੇ ਮਾਮਲੇ ਵਿੱਚ ਲੜਕੇ ਦੇ ਪਰਿਵਾਰ ਨੇ ਜ਼ੋਰ ਦਿੱਤਾ ਹੈ ਕਿ ਉਹ ਬੇਗੁਨਾਹ ਹਨ ਅਤੇ ਕੇਵਲ ਆਪਣੀ ਮਰਜ਼ੀ ਨਾਲ ਕੀਤੇ ਵਿਆਹ ਕਾਰਨ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਪਰਿਵਾਰ ਨੇ ਪੂਰੇ ਸਬੂਤਾਂ ਸਮੇਤ ਪ੍ਰੈਸ ਕਾਨਫਰੰਸ ਕਰਕੇ ਇਨਸਾਫ ਦੀ ਗੁਹਾਰ ਲਾਈ ਹੈ ਅਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : Punjab Roadways ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਜਾਰੀ, ਜਾਣੋ ਕਦੋਂ ਹੋਵੇਗੀ ਹੜਤਾਲ ਖਤਮ ?

Related Post